ਗਰਮੀਆਂ ‘ਚ ਬਹੁਤ ਜ਼ਿਆਦਾ ਪਸੀਨਾ ਆਉਣ ਨਾਲ ਸਕਿਨ ਐਲਰਜੀ ਦਾ ਖ਼ਤਰਾ ਕਾਫ਼ੀ ਵਧ ਜਾਂਦਾ ਹੈ। ਜੇਕਰ ਤੁਸੀਂ ਵੀ ਗਰਦਨ, ਅੰਡਰਆਰਮਜ਼, ਛਾਤੀ, ਪਿੱਠ, ਹੱਥਾਂ ਜਾਂ ਪੈਰਾਂ ‘ਤੇ ਹੋਣ ਵਾਲੇ ਦਾਣੇ, ਰੈਡਨੈੱਸ ਤੇ ਖੁਜਲੀ ਵਗੈਰਾ ਨਾਲ ਜੂਝ ਰਹੇ ਹੋ ਤਾਂ ਇਸ ਲੇਖ ਵਿਚ ਦੱਸੇ ਗਏ ਇਨ੍ਹਾਂ ਸਸਤੇ ਅਤੇ ਪ੍ਰਭਾਵਸ਼ਾਲੀ ਘਰੇਲੂ ਉਪਚਾਰਾਂ ਨੂੰ ਅਪਣਾਉਣਾ ਸਮਝਦਾਰੀ ਦੀ ਗੱਲ ਹੋਵੇਗੀ। ਕਿਉਂਕਿ ਅੱਜਕੱਲ੍ਹ ਧੁੱਪ, ਧੂੜ ਤੇ ਮਿੱਟੀ ਕਾਰਨ ਹੋਣ ਵਾਲੀ ਐਲਰਜੀ ਨੂੰ ਨਜ਼ਰਅੰਦਾਜ਼ ਕਰਨਾ ਬਿਲਕੁਲ ਵੀ ਠੀਕ ਨਹੀਂ ਹੈ ਕਿਉਂਕਿ ਕਈ ਵਾਰ ਇਹ ਇਨਫੈਕਸ਼ਨ ਆਪਣੇ ਆਪ ਠੀਕ ਹੋਣ ਦੀ ਬਜਾਏ ਵਧਣ ਲੱਗ ਜਾਂਦੀ ਹੈ ਅਤੇ ਇਸ ਤਰ੍ਹਾਂ ਤੁਹਾਡੇ ਸੰਪਰਕ ‘ਚ ਆਉਣ ਵਾਲੇ ਹੋਰ ਲੋਕ ਵੀ ਇਸ ਨਾਲ ਇਨਫੈਕਟਿਡ ਹੋਣ ਲਗਦੇ ਹਨ।
ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਸੇਂਧਾ ਨਮਕ ਰੈਸ਼ੇਜ਼, ਖੁਜਲੀ ਤੇ ਸੋਜ ਨੂੰ ਦੂਰ ਕਰਨ ਲਈ ਬਹੁਤ ਪ੍ਰਭਾਵਸ਼ਾਲੀ ਹੈ। ਤੁਹਾਨੂੰ ਦੱਸ ਦੇਈਏ ਕਿ ਤੁਸੀਂ ਇਸ ਨੂੰ ਨਹਾਉਣ ਵਾਲੇ ਪਾਣੀ ‘ਚ ਵੀ ਮਿਲਾ ਸਕਦੇ ਹੋ ਤੇ ਹੱਥਾਂ-ਪੈਰਾਂ ਦੀਆਂ ਉਂਗਲਾਂ ‘ਤੇ ਹੋਣ ਵਾਲੀ ਰੈਡਨੈੱਸ ਤੇ ਰੈਸ਼ੇਜ਼ ਦੂਰ ਕਰਨ ਲਈ ਇਸ ਨੂੰ ਕੋਸੇ ਪਾਣੀ ‘ਚ ਮਿਲਾ ਕੇ ਸਵੇਰੇ-ਸ਼ਾਮ ਹੱਥਾਂ-ਪੈਰਾਂ ਨੂੰ 5-10 ਮਿੰਟ ਤਕ ਭਿਓਂ ਵੀ ਸਕਦੇ ਹੋ। ਇਹ ਬੈਕਟੀਰੀਆ ਨੂੰ ਮਾਰਨ ਦਾ ਕੰਮ ਕਰਦਾ ਹੈ। ਸਕਿਨ ਇਨਫੈਕਸ਼ਨ ਤੋਂ ਬਚਣ ਲਈ ਨਿੰਮ ਦਾ ਦਰੱਖ਼ਤ ਕਿਸੇ ਰਾਮਬਾਣ ਤੋਂ ਘੱਟ ਨਹੀਂ। ਇਹ ਯਕੀਨੀ ਤੌਰ ‘ਤੇ ਤੁਹਾਡੇ ਘਰ ਦੇ ਆਲੇ-ਦੁਆਲੇ ਵੀ ਮੌਜੂਦ ਹੋਵੇਗਾ। ਇਸ ਦੇ ਪੱਤੇ ਐਂਟੀਫੰਗਲ, ਐਂਟੀਬੈਕਟੀਰੀਅਲ ਤੇ ਐਂਟੀਸੈਪਟਿਕ ਗੁਣਾਂ ਨਾਲ ਭਰਪੂਰ ਹੁੰਦੇ ਹਨ, ਜੋ ਸਕਿਨ ਐਲਰਜੀ ਦੇ ਵਿਕਾਸ ਨੂੰ ਜਲਦੀ ਰੋਕ ਸਕਦੇ ਹਨ।
ਇਸ ਲਈ ਤੁਹਾਨੂੰ ਇਸ ਦੇ ਪੱਤਿਆਂ ਨੂੰ ਪਾਣੀ ‘ਚ ਉਬਾਲ ਕੇ ਨਹਾਉਣ ਵਾਲੀ ਬਾਲਟੀ ਦੇ ਪਾਣੀ ‘ਚ ਮਿਲਾਉਣਾ ਪਵੇਗਾ। ਇਸ ਤੋਂ ਇਲਾਵਾ ਤੁਸੀਂ ਇਸ ਦੇ ਸੱਕ ਜਾਂ ਪੱਤਿਆਂ ਨੂੰ ਪੀਸ ਕੇ ਇਨਫੈਕਟਿਡ ਜਗ੍ਹਾ ‘ਤੇ ਪੇਸਟ ਦੇ ਰੂਪ ਵਿਚ ਲਗਾ ਸਕਦੇ ਹੋ। ਗਰਮੀਆਂ ‘ਚ ਟੈਰੀਕੋਟ, ਸਿਲਕ ਜਾਂ ਕਿਸੇ ਹੋਰ ਫੈਬ੍ਰਿਕ ਦੀ ਬਜਾਏ ਸੂਤੀ ਕੱਪੜੇ ਪਾਉਣੇ ਚਾਹੀਦੇ ਹਨ। ਜੇ ਇਹ ਹਵਾਦਾਰ ਹੈ, ਤਾਂ ਹੋਰ ਵੀ ਵਧੀਆ। ਤੁਹਾਨੂੰ ਦੱਸ ਦੇਈਏ ਕਿ ਇਸ ਨਾਲ ਪਸੀਨਾ ਜਲਦੀ ਸੁੱਕ ਜਾਂਦਾ ਹੈ ਤੇ ਖੁਜਲੀ ਜਾਂ ਧੱਫੜ ਦੀ ਸਮੱਸਿਆ ਨਹੀਂ ਹੁੰਦੀ। ਨਾਲ ਹੀ, ਫੰਗਲ ਇਨਫੈਕਸ਼ਨ ਨੂੰ ਘਟਾਉਣ ਲਈ ਨਿਯਮਿਤ ਤੌਰ ‘ਤੇ ਕੱਪੜੇ ਧੋਵੋ ਤੇ ਬਦਲੋ ਤਾਂ ਜੋ ਬੈਕਟੀਰੀਆ ਫੈਲਣ ਦੀ ਕੋਈ ਸਮੱਸਿਆ ਨਾ ਹੋਵੇ। ਲੋਕ ਅਕਸਰ ਮੰਨਦੇ ਹਨ ਕਿ ਸਕਿਨ ਖੁਸ਼ਕ ਰੱਖਣ ਨਾਲ ਫੰਗਲ ਇਨਫੈਕਸ਼ਨ ਨੂੰ ਰੋਕਿਆ ਜਾ ਸਕਦਾ ਹੈ। ਅਜਿਹੀ ਸਥਿਤੀ ਵਿੱਚ, ਜੇਕਰ ਤੁਸੀਂ ਵੀ ਸਕਿਨ ‘ਤੇ ਬਹੁਤ ਜ਼ਿਆਦਾ ਪਾਊਡਰ ਦੀ ਵਰਤੋਂ ਕਰ ਰਹੇ ਹੋ ਤਾਂ ਤੁਹਾਨੂੰ ਦੱਸ ਦੇਈਏ ਕਿ ਇਹ ਸਮੱਸਿਆ ਨੂੰ ਹੋਰ ਵਧਾ ਸਕਦਾ ਹੈ ਅਤੇ ਸਕਿਨ ਬੈਰੀਅਰ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਇਸ ਲਈ, ਸਕਿਨ ਨੂੰ ਚੰਗੀ ਤਰ੍ਹਾਂ ਨਮੀ ਦੇਣਾ ਜ਼ਰੂਰੀ ਹੈ ਅਤੇ ਤਦ ਹੀ ਪਾਊਡਰ ਦੀ ਵਰਤੋਂ ਕਰੋ।