ਮੋਰਿੰਗਾ, ਜਿਸ ਨੂੰ ਸੁਹਾਂਜਣਾ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ, ਵਿਚ ਬਹੁਤ ਸਾਰੇ ਪੌਸ਼ਕ ਤੱਤ ਤੇ ਐਂਟੀਆਕਸੀਡੈਂਟ ਹੁੰਦੇ ਹਨ। ਇਸ ਦੀਆਂ ਫਲੀਆਂ, ਪੱਤੇ ਤੇ ਫੁੱਲ ਸਾਰੇ ਹੈਰਾਨੀਜਨਕ ਸਿਹਤ ਲਾਭ ਪ੍ਰਦਾਨ ਕਰਦੇ ਹਨ। ਆਮ ਤੌਰ ‘ਤੇ ਲੋਕ ਇਸ ਦੀਆਂ ਫਲੀਆਂ ਖਾਂਦੇ ਹਨ ਪਰ ਬਹੁਤ ਸਾਰੇ ਲੋਕ ਇਸ ਦੇ ਫੁੱਲ ਤੇ ਪੱਤੇ ਵੀ ਆਪਣੀ ਖੁਰਾਕ ‘ਚ ਸ਼ਾਮਲ ਕਰ ਸਕਦੇ ਹਨ। ਮੋਰਿੰਗਾ ਦੇ ਪੱਤੇ ਸੁਆਦ ਨਾਲ ਭਰੇ ਹੋਏ ਹਨ ਤੇ ਗੁਣਾਂ ਦਾ ਖ਼ਜ਼ਾਨਾ ਹੈ। ਇਨ੍ਹਾਂ ਨੂੰ ਖਾਣ ਨਾਲ ਕਈ ਸਿਹਤ ਸਮੱਸਿਆਵਾਂ ਤੋਂ ਛੁਟਕਾਰਾ ਮਿਲਦਾ ਹੈ।ਸ਼ਾਨਦਾਰ ਮੋਰਿੰਗਾ ਸਦੀਆਂ ਤੋਂ ਰਵਾਇਤੀ ਦਵਾਈ ਵਿਚ ਵਰਤਿਆ ਜਾਂਦਾ ਰਿਹਾ ਹੈ। ਆਯੁਰਵੇਦ ਅਨੁਸਾਰ ਆਪਣੀ ਸਵੇਰ ਦੀ ਰੁਟੀਨ ਵਿਚ ਮੋਰਿੰਗਾ ਪਾਣੀ ਨੂੰ ਸ਼ਾਮਿਲ ਕਰਨਾ ਕਈ ਤਰੀਕਿਆਂ ਨਾਲ ਫਾਇਦੇਮੰਦ ਹੋ ਸਕਦਾ ਹੈ। ਜਾਣਦੇ ਹਾਂ ਰੋਜ਼ ਸਵੇਰੇ ਮੋਰਿੰਗਾ ਦੇ ਪੱਤਿਆਂ ਦਾ ਪਾਣੀ ਪੀਣ ਦੇ ਕੁਝ ਫਾਇਦੇ-
ਇਸ ‘ਚ ਮੌਜੂਦ ਐਂਟੀ-ਇੰਫਲਾਮੇਟਰੀ ਗੁਣ ਦਰਦ ਤੇ ਤਕਲੀਫ਼ ਨੂੰ ਘੱਟ ਕਰਨ ‘ਚ ਮਦਦ ਕਰਦੇ ਹਨ। ਇਹ ਹੱਡੀਆਂ ਦੀ ਘਣਤਾ ਅਤੇ ਓਸਟੀਓਪੋਰੋਸਿਸ ਦੀ ਰੋਕਥਾਮ ਲਈ ਜ਼ਰੂਰੀ ਪੌਸ਼ਟਿਕ ਤੱਤ ਵੀ ਪ੍ਰਦਾਨ ਕਰਦਾ ਹੈ। ਜੇ ਤੁਸੀਂ ਸ਼ੂਗਰ ਦੇ ਮਰੀਜ਼ ਹੋ ਤਾਂ ਮੋਰਿੰਗਾ ਦਾ ਪਾਣੀ ਤੁਹਾਡੇ ਲਈ ਬਹੁਤ ਫਾਇਦੇਮੰਦ ਸਾਬਿਤ ਹੋਵੇਗਾ। ਇਹ ਬਲੱਡ ਸ਼ੂਗਰ ਦੇ ਪੱਧਰ ਨੂੰ ਨਿਯੰਤ੍ਰਿਤ ਕਰਦਾ ਹੈ, ਜੋ ਸ਼ੂਗਰ ਦੇ ਮਰੀਜ਼ਾਂ ਅਤੇ ਪ੍ਰੀ-ਡਾਇਬਟੀਜ਼ ਲੱਛਣਾਂ ਦਾ ਅਨੁਭਵ ਕਰ ਰਹੇ ਲੋਕਾਂ ਲਈ ਲਾਭਦਾਇਕ ਹੈ। ਹਰ ਰੋਜ਼ ਸਵੇਰੇ ਮੋਰਿੰਗਾ ਪਾਣੀ ਪੀਣ ਨਾਲ ਮੈਟਾਬੋਲਿਜ਼ਮ ਵਿਚ ਸੁਧਾਰ ਹੁੰਦਾ ਹੈ, ਨਾਲ ਹੀ ਕ੍ਰੇਵਿੰਗਸ ਨੂੰ ਘਟਾ ਕੇ ਭਾਰ ਘਟਾਉਣ ਵਿਚ ਵੀ ਮਦਦ ਕਰਦਾ ਹੈ ਅਤੇ ਘੱਟ ਕੈਲੋਰੀ ਨਾਲਾ ਪੌਸ਼ਣ ਬਦਲ ਪ੍ਰਦਾਨ ਕਰਦਾ ਹੈ।
ਮੋਰਿੰਗਾ ਦਾ ਪਾਣੀ ਆਪਣੇ ਕੁਦਰਤੀ ਡੀਟਾਕਸੀਫਿਕੇਸ਼ਨ ਗੁਣਾਂ ਕਾਰਨ ਜਿਗਰ ਤੇ ਗੁਰਦੇ ਦੇ ਕੰਮ ਵਿਚ ਮਦਦ ਕਰਦਾ ਹੈ। ਸਰੀਰ ਨੂੰ ਡੀਟਾਕਸਫਾਈ ਕਰਦਾ ਹੈ ਤੇ ਊਰਜਾ ਦੇ ਪੱਧਰ ਨੂੰ ਵਧਾਉਂਦਾ ਹੈ। ਵਿਟਾਮਿਨ ਈ ਅਤੇ ਆਇਰਨ ਨਾਲ ਭਰਪੂਰ ਮੋਰਿੰਗਾ ਸਿਹਤਮੰਦ ਚਮੜੀ ਨੂੰ ਉਤਸ਼ਾਹਿਤ ਕਰਦਾ ਹੈ। ਮੁਹਾਂਸਿਆਂ ਨੂੰ ਘਟਾਉਂਦਾ ਹੈ, ਵਾਲਾਂ ਦੇ ਵਿਕਾਸ ਨੂੰ ਵਧਾਉਂਦਾ ਹੈ ਅਤੇ ਆਇਰਨ ਦੇ ਪੱਧਰ ਨੂੰ ਸੁਧਾਰ ਕੇ ਅਨੀਮੀਆ ਦਾ ਇਲਾਜ ਕਰਨ ਵਿਚ ਮਦਦ ਕਰਦਾ ਹੈ। ਮੋਰਿੰਗਾ ਜ਼ਰੂਰੀ ਵਿਟਾਮਿਨ ਏ, ਸੀ, ਈ, ਕੈਲਸ਼ੀਅਮ, ਪੋਟਾਸ਼ੀਅਮ, ਆਇਰਨ ਅਤੇ ਐਂਟੀਆਕਸੀਡੈਂਟ ਵਰਗੇ ਖਣਿਜਾਂ ਨਾਲ ਭਰਪੂਰ ਹੁੰਦਾ ਹੈ।