ਅਭਿਸ਼ੇਕ ਦੀ ‘ਯੁਵਾ’ ਦੇ 20 ਸਾਲ ਮੁਕੰਮਲ

ਮਨੀ ਰਤਨਮ ਦੀ 21 ਮਈ 2004 ਨੂੰ ਰਿਲੀਜ਼ ਹੋਈ ਫਿਲਮ ‘ਯੁਵਾ’ ਨੇ ਇਸ ਹਫ਼ਤੇ 20 ਸਾਲ ਮੁਕੰਮਲ ਕਰ ਲਏ ਹਨ। ਦਿਲਚਸਪ ਗੱਲ ਇਹ ਹੈ ਕਿ ਫਿਲਮ ਲੋਕ ਸਭਾ ਚੋਣਾਂ ਦੌਰਾਨ ਰਿਲੀਜ਼ ਹੋਈ ਸੀ ਅਤੇ ਹੁਣ ਫਿਲਮ ਦੀ 20ਵੀਂ ਵਰ੍ਹੇਗੰਢ ਮੌਕੇ ਵੀ ਦੇਸ਼ ਵਿੱਚ 18ਵੀਆਂ ਲੋਕ ਸਭਾ ਚੋਣਾਂ ਹੋ ਰਹੀਆਂ ਹਨ। ਮਨੀ ਰਤਨਮ ਨੇ ‘ਯੁਵਾ’ ਰਾਹੀਂ ਚੋਣਾਂ ਵਿੱਚ ਨੌਜਵਾਨਾਂ ਦੀ ਸਿੱਧੀ ਸ਼ਮੂਲੀਅਤ ਦੇ ਮਹੱਤਵ ਨੂੰ ਉਭਾਰਿਆ ਸੀ। ਅਦਾਕਾਰ ਅਭਿਸ਼ੇਕ ਬੱਚਨ, ਰਾਣੀ ਮੁਖਰਜੀ, ਵਿਵੇਕ ਓਬਰਾਏ, ਅਜੈ ਦੇਵਗਨ ਅਤੇ ਕਰੀਨਾ ਕਪੂਰ ਖ਼ਾਨ ਨੇ ਇਸ ਕਾਲਪਨਿਕ ਸਿਆਸੀ ਡਰਾਮੇ ਵਿੱਚ ਮੁੱਖ ਭੂਮਿਕਾਵਾਂ ਨਿਭਾਈਆਂ ਹਨ।

ਫਿਲਮ ਵਿੱਚ ਲੱਲਨ ਸਿੰਘ ਦਾ ਕਿਰਦਾਰ ਨਿਭਾਉਣ ਵਾਲੇ ਅਭਿਸ਼ੇਕ ਨੇ ਪ੍ਰਸ਼ੰਸਕਾਂ ਨਾਲ ‘ਯੁਵਾ’ ਸਬੰਧੀ ਪੋਸਟ ਮੁੜ ਸਾਂਝੀ ਕੀਤੀ ਹੈ। ਉਸ ਨੇ ਲਿਖਿਆ, ‘‘ਯਕੀਨ ਨਹੀਂ ਹੋ ਰਿਹਾ ਕਿ 20 ਸਾਲ ਹੋ ਗਏ।’’ ਖ਼ਬਰਾਂ ਅਨੁਸਾਰ ਫਿਲਮ ਵਿਚਲੇ ਲੱਲਨ ਸਿੰਘ ਦੀ ਭੂਮਿਕਾ ਲਈ ਪਹਿਲਾਂ ਰਿਤਿਕ ਰੋਸ਼ਨ ਤੱਕ ਪਹੁੰਚ ਕੀਤੀ ਗਈ ਸੀ। ਇਨ੍ਹੀਂ ਦਿਨੀਂ ਅਭਿਸ਼ੇਕ ਸ਼ੂਜੀਤ ਸਿਰਕਾਰ ਦੀ 15 ਨਵੰਬਰ ਨੂੰ ਰਿਲੀਜ਼ ਹੋਣ ਜਾ ਰਹੀ ਫਿਲਮ ਦੇ ਕੰਮ ਵਿੱਚ ਰੁੱਝਿਆ ਹੋਇਆ ਹੈ। ਅਭਿਸ਼ੇਕ ਨੇ ਮਸ਼ਹੂਰ ‘ਹਾਊਸਫੁੱਲ’ ਫਰੈਂਚਾਇਜ਼ੀ ਵਿੱਚ ਵਾਪਸੀ ਕੀਤੀ ਹੈ। ਉਹ ਪੰਜਵੇਂ ਭਾਗ ਵਿੱਚ ਅਕਸ਼ੈ ਕੁਮਾਰ ਅਤੇ ਰਿਤੇਸ਼ ਦੇਸ਼ਮੁਖ ਨਾਲ ਸਕਰੀਨ ਸਾਂਝੀ ਕਰਦਾ ਨਜ਼ਰ ਆਵੇਗਾ।

ਸਾਂਝਾ ਕਰੋ

ਪੜ੍ਹੋ

ਜਮਹੂਰੀ ਅਧਿਕਾਰ ਸਭਾ ਦੀ ਸੂਬਾਈ ਆਗੂ ਪਰਮਜੀਤ

*ਜਥੇਬੰਦੀਆਂ ਦੇ ਆਗੂਆਂ ਨੇ ਦੋਸ਼ੀ ਖਿਲਾਫ਼ ਕੀਤੀ ਸਖ਼ਤ ਕਾਰਵਾਈ ਦੀ...