ਮਾਈਗ੍ਰੇਨ ਇਕ ਕਿਸਮ ਦਾ ਸਿਰ ਦਰਦ ਹੈ, ਜਿਸ ਵਿਚ ਸਿਰ ਦੇ ਅੱਧੇ ਹਿੱਸੇ ‘ਚ ਦਰਦ ਹੁੰਦਾ ਹੈ। ਇਹ ਦਰਦ ਕਦੇ-ਕਦੇ ਆਮ ਹੁੰਦਾ ਹੈ ਤੇ ਕਈ ਵਾਰ ਇੰਨਾ ਜ਼ਿਆਦਾ ਹੁੰਦਾ ਹੈ, ਜਿਸ ਨੂੰ ਬਰਦਾਸ਼ਤ ਕਰਨਾ ਔਖਾ ਹੋ ਜਾਂਦਾ ਹੈ। ਮਾਈਗ੍ਰੇਨ ਦੀ ਸਮੱਸਿਆ ਕਈ ਕਾਰਨਾਂ ਨਾਲ ਹੋ ਸਕਦੀ ਹੈ, ਜਿਵੇਂ ਨੀਂਦ ਦੀ ਕਮੀ, ਲੰਬੇ ਸਮੇਂ ਤੱਕ ਭੁੱਖੇ ਰਹਿਣਾ, ਦਿਨ ਦਾ ਜ਼ਿਆਦਾਤਰ ਸਮਾਂ ਮੋਬਾਈਲ, ਲੈਪਟਾਪ ਅਤੇ ਟੀਵੀ ‘ਤੇ ਬਿਤਾਉਣਾ।
ਮਾਈਗ੍ਰੇਨ ਦਾ ਇਲਾਜ ਪੂਰੀ ਤਰ੍ਹਾਂ ਸੰਭਵ ਨਹੀਂ ਹੈ ਪਰ ਡਾਕਟਰ ਕੁਝ ਦਵਾਈਆਂ ਨਾਲ ਇਸ ਨੂੰ ਜ਼ਰੂਰ ਘੱਟ ਕਰ ਸਕਦੇ ਹਨ। ਹਾਲਾਂਕਿ ਕੁਝ ਆਯੁਰਵੇਦਿਕ ਇਲਾਜ ਵੀ ਇਸ ਵਿਚ ਕਾਰਗਰ ਸਾਬਿਤ ਹੋ ਸਕਦੇ ਹਨ। ਮਾਈਗ੍ਰੇਨ ਤੁਹਾਡੀਆਂ ਅੱਖਾਂ ਨੂੰ ਵੀ ਨੁਕਸਾਨ ਪਹੁੰਚਾ ਸਕਦਾ ਹੈ, ਇਸ ਲਈ ਇਸ ਨੂੰ ਹਲਕੇ ਵਿਚ ਲੈਣ ਦੀ ਗ਼ਲਤੀ ਨਾ ਕਰੋ। ਡਾ. ਦੀਕਸ਼ਾ ਭਾਵਸਰ ਸਾਵਲੀਆ ਜੋ ਆਯੁਰਵੇਦਿਕ ਡਾਕਟਰ ਹੈ। ਉਹ ਸੋਸ਼ਲ ਮੀਡੀਆ ‘ਤੇ ਕਈ ਬਿਮਾਰੀਆਂ ਦਾ ਆਯੁਰਵੈਦਿਕ ਇਲਾਜ ਸ਼ੇਅਰ ਕਰਦੀ ਰਹਿੰਦੀ ਹੈ। ਇਸ ਹਰਬਲ ਟੀ ਨੂੰ ਵੈਸੇ ਤਾਂ ਤੁਸੀਂ ਲੰਚ ਜਾਂ ਡਿਨਰ ਤੋਂ ਬਾਅਦ ਪੀਣਾ ਹੈ ਪਰ ਮਾਈਗ੍ਰੇਨ ਦਾ ਦਰਦ ਹੋਣ ‘ਤੇ ਵੀ ਤੁਸੀਂ ਇਸ ਚਾਹ ਨੂੰ ਬਣਾ ਕੇ ਪੀ ਸਕਦੇ ਹੋ।
1 ਗਲਾਸ ਪਾਣੀ, 1/2 ਚਮਚ ਅਜਵਾਇਣ, 1 ਕੁੱਟੀ ਹੋਈ ਹਰੀ ਇਲਾਇਚੀ, 1 ਚਮਚ ਜੀਰਾ, 1 ਚਮਚ ਸਾਬਤ ਧਨੀਆ, 5 ਪੁਦੀਨੇ ਦੇ ਪੱਤੇ। ਸਾਰੀਆਂ ਚੀਜ਼ਾਂ ਨੂੰ ਦਰਮਿਆਨੀ ਅੱਗ ‘ਤੇ ਤਿੰਨ ਮਿੰਟ ਤੱਕ ਉਬਾਲੋ ਅਤੇ ਥੋੜ੍ਹਾ ਠੰਡਾ ਹੋਣ ‘ਤੇ ਪੀਓ। ਸਵੇਰੇ ਉੱਠਣ ਤੋਂ ਤੁਰੰਤ ਬਾਅਦ ਸਭ ਤੋਂ ਪਹਿਲਾਂ ਤੁਸੀਂ ਸੌਗੀ ਖਾਣੀ ਹੈ। ਇਸ ਲਈ 10 ਤੋਂ 15 ਦਾਣੇ ਸੌਗੀ ਦੇ ਰਾਤ ਭਰ ਪਾਣੀ ‘ਚ ਭਿਉਂ ਦਿਓ। ਸਵੇਰੇ ਇਸ ਨੂੰ ਪਾਣੀ ‘ਚੋਂ ਕੱਢ ਕੇ ਚੰਗੀ ਤਰ੍ਹਾਂ ਚਬਾ ਕੇ ਖਾਓ। ਇਸ ਨੂੰ 12 ਹਫਤਿਆਂ ਤੱਕ ਲਗਾਤਾਰ ਖਾਣ ਨਾਲ ਤੁਹਾਨੂੰ ਇਸ ਦੇ ਫਾਇਦੇ ਦੇਖਣ ਨੂੰ ਮਿਲਣ ਲੱਗ ਜਾਣਗੇ। ਇਹ ਸਰੀਰ ‘ਚ ਵਾਤ ਅਤੇ ਪਿੱਤ ਦੀ ਕਮੀ ਨੂੰ ਘੱਟ ਕਰਦੀ ਹੈ, ਜਿਸ ਨਾਲ ਨਾ ਸਿਰਫ ਮਾਈਗ੍ਰੇਨ ਦੇ ਦਰਦ ਤੋਂ ਰਾਹਤ ਮਿਲਦੀ ਹੈ ਸਗੋਂ ਐਸੀਡਿਟੀ ਦੀ ਸਮੱਸਿਆ ਵੀ ਦੂਰ ਹੁੰਦੀ ਹੈ।