ਮਾਤਮ ਦੇ ਦਿਨ
ਠਰੀ ਕਵਿਤਾ ਦੇ ਕਵੀ
ਆਪਣੇ ਸਿਰ
ਪੱਗ ਬਣਾਉਣ ਲਈ
ਤੜਫਦੇ, ਵਿਲਕਦੇ ਤੇ ਤਰਲੋ ਮੱਛੀ
ਹੁੰਦੇ ਦੇਖੇ ਨਹੀਂ ਸੀ ਜਾਂਦੇ
ਉਹਨਾਂ ਨੂੰ ਆਸ ਤੇ ਯਕੀਨ ਸੀ
ਕਵਿਤਾ ਦੇ ਦਿਉਰ ਤੇ ਜੇਠ
ਉਹ ਹਨ ਤੇ ਪੱਗ ਦੇ ਹੱਕਦਾਰ
ਉਹਨਾਂ ਤੋਂ ਬਿਨਾਂ ਹੋਰ ਕੋਈ ਨਹੀਂ
ਉਹ ਆਪਣੇ ਆਪ ਨੂੰ ਸ਼ਿੰਗਾਰ ਕੇ
ਸਜ ਧਜ ਕੇ ਬੈਠੇ ਸਨ
ਸਰਕਾਰ ਆਈ
ਭਾਸ਼ਣ ਦਿੱਤਾ ਤੇ ਚਲੇ ਗਈ
ਠਰੀ ਕਵਿਤਾ ਦੇ ਕਵੀ
ਇੱਕ ਦੂਜੇ ਦੇ ਗਲ਼ ਲੱਗ
ਧਾਹਾਂ ਮਾਰ ਕੇ ਰੋਂਦੇ ਰਹੇ
ਬੁੱਧ ਸਿੰਘ ਨੀਲੋਂ
9464370823