ਕਈ ਹੋਟਲਾਂ ਤੇ ਰੈਸਟੋਰੈਂਟਾਂ ਵਿਚ ਵੀ ਇਕ ਹੀ ਤੇਲ ਵਾਰ-ਵਾਰ ਵਰਤਿਆ ਜਾਂਦਾ ਹੈ। ਇੰਨਾ ਹੀ ਨਹੀਂ ਆਮ ਤੌਰ ‘ਤੇ ਘਰ ‘ਚ ਇਕ ਵਾਰ ਵਰਤਿਆ ਜਾਣ ਵਾਲਾ ਤੇਲ ਵਿਚ ਦੁਬਾਰਾ ਵਰਤਿਆ ਜਾਂਦਾ ਹੈ। ਹਾਲਾਂਕਿ ਤੁਹਾਡੀ ਇਹ ਆਦਤ ਤੁਹਾਡੀ ਸਿਹਤ ਲਈ ਹਾਨੀਕਾਰਕ ਹੋ ਸਕਦੀ ਹੈ। ਦਰਅਸਲ ਬਨਸਪਤੀ ਤੇਲ ਜਾਂ ਫੈਟ ਨੂੰ ਵਾਰ-ਵਾਰ ਗਰਮ ਕਰਨ ਨਾਲ ਗੰਭੀਰ ਨੁਕਸਾਨ ਹੋ ਸਕਦੇ ਹਨ। ਹਾਲ ਹੀ ‘ਚ ਇੰਡੀਅਨ ਇੰਸਟੀਚਿਊਟ ਆਫ ਮੈਡੀਕਲ ਰਿਸਰਚ (ICMR) ਨੇ ਇਸ ਸਬੰਧ ‘ਚ ਹੈਰਾਨ ਕਰਨ ਵਾਲਾ ਖੁਲਾਸਾ ਕੀਤਾ ਹੈ।ਬੀਤੇ ਦਿਨੀਂ ICMR ਨੇ ਭਾਰਤੀਆਂ ਲਈ Revised Dietary Guidelines ਜਾਰੀ ਕੀਤੀਆਂ ਸਨ, ਜਿਸ ਵਿਚ ਖਾਣ ਪੀਣ ਤੇ ਇਸ ਨਾਲ ਜੁੜੀਆਂ ਆਦਤਾਂ ਬਾਰੇ ਕਈ ਦਿਸ਼ਾ-ਨਿਰਦੇਸ਼ ਦਿੱਤੇ ਗਏ। ਇਨ੍ਹਾਂ ਦਿਸ਼ਾ-ਨਿਰਦੇਸ਼ਾਂ ਵਿਚ ਉਨ੍ਹਾਂ ਕਿਹਾ ਕਿ ਬਨਸਪਤੀ ਤੇਲ ਨੂੰ ਵਾਰ-ਵਾਰ ਗਰਮ ਕਰਨ ਨਾਲ ਜ਼ਹਿਰੀਲੇ ਮਿਸ਼ਰਵ ਪੈਦਾ ਹੋ ਸਕਦੇ ਹਨ, ਜਿਸ ਨਾਲ ਦਿਲ ਦੇ ਰੋਗ ਅਤੇ ਕੈਂਸਰ ਦਾ ਖ਼ਤਰਾ ਵਧ ਜਾਂਦਾ ਹੈ।
ਜਾਰੀ ਦਿਸ਼ਾ-ਨਿਰਦੇਸ਼ਾਂ ਵਿਚ ਕਿਹਾ ਗਿਆ ਹੈ ਕਿ ਖਾਣਾ ਪਕਾਉਣ ਲਈ ਬਨਸਪਤੀ ਤੇਲ ਦੀ ਮੁੜ ਵਰਤੋਂ ਕਰਨ ਦੀ ਆਦਤ ਘਰਾਂ ਤੇ ਹੋਟਲ-ਰੈਸਟੋਰੈਂਟਾਂ ਵਿਚ ਆਮ ਹੈ। ਅਜਿਹੇ ਵਿਚ ਰਿਪੋਰਟ ‘ਚ ਦੱਸਿਆ ਗਿਆ ਹੈ ਕਿ ਇਹ ਕਿਵੇਂ ਨੁਕਸਾਨਦੇਹ ਮਿਸ਼ਰਨ ਨੂੰ ਛੱਡ ਸਕਦਾ ਹੈ, ਜੋ ਚਿੰਤਾਜਨਕ ਸਿਹਤ ਸਥਿਤੀਆਂ ਦਾ ਕਾਰਨ ਬਣ ਸਕਦਾ ਹੈ। ਰਿਪੋਰਟ ਵਿਚ ਕਿਹਾ ਗਿਆ ਹੈ ਕਿ ਬਨਸਪਤੀ ਤੇਲ/ਫੈਟ ਨੂੰ ਵਾਰ-ਵਾਰ ਗਰਮ ਕਰਨ ਨਾਲ PUFAs ਦਾ ਆਕਸੀਕਰਨ ਹੁੰਦਾ ਹੈ, ਜਿਸ ਨਾਲ ਅਜਿਹੇ ਮਿਸ਼ਰਨ ਬਣਦੇ ਹਨ ਜੋ ਹਾਨੀਕਾਰਕ/ਜ਼ਹਿਰੀਲੇ ਹੁੰਦੇ ਹਨ ਅਤੇ ਦਿਲ ਦੀ ਬਿਮਾਰੀ ਅਤੇ ਕੈਂਸਰ ਦੇ ਖ਼ਤਰੇ ਨੂੰ ਵਧਾ ਸਕਦੇ ਹਨ।
ਉੱਚ ਤਾਪਮਾਨ ‘ਤੇ ਤੇਲ ਵਿਚ ਮੌਜੂਦ ਕੁਝ ਫੈਟ ਟ੍ਰਾਂਸ ਫੈਟ ਵਿਚ ਬਦਲ ਜਾਂਦੀ ਹੈ, ਜੋ ਦਿਲ ਦੀ ਬਿਮਾਰੀ ਦੇ ਖ਼ਤਰੇ ਨੂੰ ਵਧਾਉਂਦੀ ਹੈ। ਜਦੋਂ ਤੇਲ ਦੁਬਾਰਾ ਵਰਤੇ ਜਾਂਦੇ ਹਨ, ਤਾਂ ਟ੍ਰਾਂਸ ਫੈਟ ਦੀ ਮਾਤਰਾ ਵੱਧ ਜਾਂਦੀ ਹੈ। ਪਿਛਲੇ ਅਧਿਐਨਾਂ ਨੇ ਇਹ ਵੀ ਦਿਖਾਇਆ ਹੈ ਕਿ ਕਿਵੇਂ ਖਾਣਾ ਪਕਾਉਣ ਲਈ ਤੇਲ ਨੂੰ ਦੁਬਾਰਾ ਗਰਮ ਕਰਨ ਨਾਲ ਜ਼ਹਿਰੀਲੇ ਪਦਾਰਥ ਨਿਕਲ ਸਕਦੇ ਹਨ ਤੇ ਸਰੀਰ ਵਿੱਚ ਫ੍ਰੀ ਰੈਡੀਕਲਜ਼ ਨੂੰ ਵਧਾਉਂਦੇ ਹਨ, ਜਿਸ ਨਾਲ ਸੋਜ਼ ਤੇ ਕਈ ਪੁਰਾਣੀਆਂ ਬਿਮਾਰੀਆਂ ਹੋ ਸਕਦੀਆਂ ਹਨ। ਅਜਿਹੇ ਤੇਲ ਦੀ ਵਰਤੋਂ ਇਕ-ਦੋ ਦਿਨਾਂ ਵਿਚ ਕਰ ਲੈਣੀ ਚਾਹੀਦੀ ਹੈ। ਨਾਲ ਹੀ ਅਜਿਹੇ ਤੇਲ ਨੂੰ ਜ਼ਿਆਦਾ ਦੇਰ ਤੱਕ ਖਾਣ ਤੋਂ ਬਚਣਾ ਚਾਹੀਦਾ ਹੈ ਕਿਉਂਕਿ ਅਜਿਹੇ ਤੇਲ ਦੇ ਖਰਾਬ ਹੋਣ ਦੀ ਸੰਭਾਵਨਾ ਜ਼ਿਆਦਾ ਹੁੰਦੀ ਹੈ।