ਭਾਰਤ ਦੀ ਪ੍ਰਮੁੱਖ ਆਟੋਮੋਬਾਈਲ ਨਿਰਮਾਤਾਵਾਂ ‘ਚ ਸ਼ਾਮਲ Tata Motors ਵੱਲੋਂ ਜਲਦ ਹੀ ਨਵੀਂ ਕੂਪੇ SUV ਨੂੰ ਲਿਆਂਦਾ ਜਾ ਸਕਦਾ ਹੈ। ਇਸ ਖਬਰ ‘ਚ ਤੁਹਾਨੂੰ ਦੱਸ ਰਹੇ ਹਾਂ ਕਿ ਕੰਪਨੀ ਵੱਲੋਂ Curvv SUV ਨੂੰ ਕਦੋਂ ਤਕ ਤੇ ਕਿਹੜੇ ਫੀਚਰਜ਼ ਨਾਲ ਕਿਹੜੀ ਕੀਮਤ ‘ਤੇ ਲਾਂਚ ਕੀਤਾ ਜਾ ਰਿਹਾ ਹੈ। ਮੀਡੀਆ ਰਿਪੋਰਟਸ ਮੁਤਾਬਕ ਟਾਟਾ ਵੱਲੋਂ ਜਲਦ ਹੀ ਕਰਵ SUV ਨੂੰ ਭਾਰਤੀ ਬਾਜ਼ਾਰ ‘ਚ ਪੇਸ਼ ਕੀਤਾ ਜਾ ਸਕਦਾ ਹੈ। ਇਸ ਦਾ ਉਤਪਾਦਨ ਤਿਆਰ ਸੰਸਕਰਣ ਫਰਵਰੀ 2024 ‘ਚ ਭਾਰਤ ਮੋਬਿਲਿਟੀ ‘ਚ ਕੰਪਨੀ ਵੱਲੋਂ ਪ੍ਰਦਰਸ਼ਿਤ ਕੀਤਾ ਗਿਆ ਸੀ। ਹਾਲਾਂਕਿ ਇਹ ਇਸ ਦਾ ICE ਵਰਜ਼ਨ ਸੀ, ਪਰ ਉਮੀਦ ਕੀਤੀ ਜਾ ਰਹੀ ਹੈ ਕਿ ਇਸ ਦੇ ICE ਵੇਰੀਐਂਟ ਤੋਂ ਪਹਿਲਾਂ ਇਲੈਕਟ੍ਰਿਕ ਵਰਜ਼ਨ ਨੂੰ ਬਾਜ਼ਾਰ ‘ਚ ਪੇਸ਼ ਕੀਤਾ ਜਾ ਸਕਦਾ ਹੈ।
ਰਿਪੋਰਟਾਂ ਮੁਤਾਬਕ ਕੰਪਨੀ ਆਪਣੀ ਕੂਪੇ SUV Tata Curvv ਦਾ ਉਤਪਾਦਨ ਜੂਨ 2024 ਤੋਂ ਸ਼ੁਰੂ ਕਰ ਸਕਦੀ ਹੈ। ਕੁਝ ਮਹੀਨਿਆਂ ਬਾਅਦ ਇਸ ਨੂੰ ਅਧਿਕਾਰਤ ਤੌਰ ‘ਤੇ ਭਾਰਤੀ ਬਾਜ਼ਾਰ ‘ਚ ਲਾਂਚ ਕੀਤਾ ਜਾਵੇਗਾ। ਖਬਰਾਂ ਮੁਤਾਬਕ ਇਸ ਕੂਪੇ SUV ਦੇ ਇਲੈਕਟ੍ਰਿਕ ਵਰਜ਼ਨ ਨੂੰ ਫਿਲਹਾਲ ਕੰਪਨੀ ਟੈਸਟ ਕਰ ਰਹੀ ਹੈ। ਇਸ ਦਾ ਇਲੈਕਟ੍ਰਿਕ ਵੇਰੀਐਂਟ ਟੈਸਟਿੰਗ ਪੂਰੀ ਹੋਣ ਤੋਂ ਬਾਅਦ ਹੀ ਪੇਸ਼ ਕੀਤਾ ਜਾ ਸਕਦਾ ਹੈ। ਟਾਟਾ ਦੀ ਨਵੀਂ SUV ਨੂੰ ਕਈ ਵਾਰ ਟੈਸਟਿੰਗ ਦੌਰਾਨ ਦੇਖਿਆ ਗਿਆ ਹੈ। Tata Curvv coupe SUV ਦਾ ਡਿਜ਼ਾਈਨ ਇਸ ਦੇ ICE ਵੇਰੀਐਂਟ ਤੇ ਇਲੈਕਟ੍ਰਿਕ ਪੰਚ ਵਰਗਾ ਹੀ ਹੋਵੇਗਾ ਜਿਸ ਵਿਚ ਅਗਰੈਸਿਵ ਲੋਅਰ ਗ੍ਰਿਲ, ਸਪਲਿਟ LED ਹੈੱਡਲਾਈਟ ਸੈਟਅਪ, ਕਲੈਮਸ਼ੇਲ ਸ਼ੇਪਡ ਹੁੱਡ ਹੋਣਗੇ। ਇਸ ‘ਚ ਸਪੋਰਟੀ ਅਲਾਏ ਵ੍ਹੀਲ, LED ਟੇਲ ਲਾਈਟਸ ਤੇ ਕਰਵ ਦੀ ਤਰ੍ਹਾਂ ਕੂਪੇ ਸਟਾਈਲ ਰੂਫਲਾਈਨ ਨੂੰ ਦਿੱਤਾ ਜਾ ਸਕਦਾ ਹੈ।
ਟਾਟਾ ਇਸ ਮਿਡ-ਸਾਈਜ਼ ਇਲੈਕਟ੍ਰਿਕ ਕੂਪੇ ਸਟਾਈਲ SUV ‘ਚ Nexon ਨਾਲੋਂ ਵੱਡਾ ਬੈਟਰੀ ਪੈਕ ਤੇ ਮੋਟਰ ਪ੍ਰਦਾਨ ਕਰੇਗਾ। ਇਕ ਵਾਰ ਪੂਰੀ ਤਰ੍ਹਾਂ ਚਾਰਜ ਹੋਣ ‘ਤੇ ਇਸ ਨੂੰ ਲਗਭਗ 500 ਕਿਲੋਮੀਟਰ ਤਕ ਚਲਾਇਆ ਜਾ ਸਕਦਾ ਹੈ। ਜਾਣਕਾਰੀ ਮੁਤਾਬਕ ਇਸ ‘ਚ 50kWh ਸਮਰੱਥਾ ਦੀ ਬੈਟਰੀ ਦਿੱਤੀ ਜਾ ਸਕਦੀ ਹੈ। ਇਸ ਤੋਂ ਇਲਾਵਾ SUV ‘ਚ ਲੱਗੀ ਮੋਟਰ ਤੋਂ 116 ਕਿਲੋਵਾਟ ਦੀ ਪਾਵਰ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਲਿਕਵਿਡ ਕੂਲਡ, IP-67 ਰੇਟਿੰਗ ਸਮਰੱਥਾ ਵਾਲੀ ਬੈਟਰੀ ਅਤੇ ਮੋਟਰ ਦੇ ਨਾਲ ਆ ਸਕਦੀ ਹੈ।
ਕੰਪਨੀ ਵੱਲੋਂ ਕਰਵ ਦੇ ਇਲੈਕਟ੍ਰਿਕ ਵਰਜ਼ਨ ਦਾ ਸਿੱਧਾ ਮੁਕਾਬਲਾ ਹੁੰਡਈ ਕ੍ਰੇਟਾ ਈਵੀ, ਮਾਰੂਤੀ ਈਵੀਐਕਸ, ਸਿਟਰੋਇਨ ਬੇਸਾਲਟ ਈਵੀ ਵਰਗੀਆਂ ਜਲਦੀ ਹੀ ਆਉਣ ਵਾਲੀਆਂ ਇਲੈਕਟ੍ਰਿਕ SUVs ਨਾਲ ਸਿੱਧਾ ਮੁਕਾਬਲਾ ਕਰੇਗਾ। ਜਾਣਕਾਰੀ ਮੁਤਾਬਕ ਕੰਪਨੀ ਤਿਉਹਾਰੀ ਸੀਜ਼ਨ ਦੀ ਸ਼ੁਰੂਆਤ ਤੋਂ ਪਹਿਲਾਂ ਇਸ SUV ਨੂੰ ਪੇਸ਼ ਕਰ ਸਕਦੀ ਹੈ। ਕੰਪਨੀ ਨੇ ਅਜੇ ਤਕ Tata Curvv EV ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਪਰ ਉਮੀਦ ਕੀਤੀ ਜਾ ਰਹੀ ਹੈ ਕਿ ਲਾਂਚ ਦੇ ਸਮੇਂ ਇਸ ਇਲੈਕਟ੍ਰਿਕ SUV ਨੂੰ ਲਗਭਗ 20 ਲੱਖ ਰੁਪਏ ਦੀ ਕੀਮਤ ‘ਤੇ ਲਿਆਂਦਾ ਜਾ ਸਕਦਾ ਹੈ। ਇਸ ਨੂੰ ਕੰਪਨੀ ਦੁਆਰਾ Nexon EV ਤੋਂ ਉੱਪਰ ਪੁਜ਼ਿਸ਼ਨ ਕੀਤਾ ਜਾਵੇਗਾ।