ਗਰਮੀਆਂ ‘ਚ ਅਜਿਹੀਆਂ 5 ਸਮੱਸਿਆਵਾਂ ਤੋਂ ਰਾਹਤ ਦਿਵਾਉਂਦੈ ਖਰਬੂਜਾ

ਮਈ ਮਹੀਨੇ ਦੇ ਨਾਲ ਹੁਣ ਗਰਮੀ ਦਾ ਕਹਿਰ ਸਿਖਰ ‘ਤੇ ਪਹੁੰਚ ਗਿਆ ਹੈ। ਕੜਾਕੇ ਦੀ ਗਰਮੀ ‘ਚ ਲੋਕਾਂ ਦਾ ਬਾਹਰ ਨਿਕਲਣਾ ਮੁਸ਼ਕਲ ਹੋ ਗਿਆ ਹੈ ਪਰ ਕੰਮ ਕਾਰਨ ਉਨ੍ਹਾਂ ਨੂੰ ਅਕਸਰ ਘਰੋਂ ਬਾਹਰ ਜਾਣਾ ਪੈਂਦਾ ਹੈ। ਅਜਿਹੇ ‘ਚ ਤੁਸੀਂ ਆਪਣੀ ਡਾਈਟ ‘ਚ ਬਦਲਾਅ ਕਰ ਕੇ ਖੁਦ ਨੂੰ ਸਿਹਤਮੰਦ ਰੱਖ ਸਕਦੇ ਹੋ। ਇਸ ਮੌਸਮ ‘ਚ ਬਹੁਤ ਸਾਰੇ ਅਜਿਹੇ ਫਲ ਤੇ ਸਬਜ਼ੀਆਂ ਉਪਲਬਧ ਹਨ, ਜੋ ਗਰਮੀਆਂ ‘ਚ ਤੁਹਾਨੂੰ ਸਿਹਤਮੰਦ ਅਤੇ ਹਾਈਡਰੇਟ ਰੱਖਣ ‘ਚ ਮਦਦ ਕਰਦੇ ਹਨ। ਖਰਬੂਜਾ ਇਨ੍ਹਾਂ ਫਲਾਂ ‘ਚੋਂ ਇਕ ਹੈ ਜੋ ਅੱਜਕਲ੍ਹ ਬਾਜ਼ਾਰ ‘ਚ ਹਰ ਪਾਸੇ ਦੇਖਣ ਨੂੰ ਮਿਲਦਾ ਹੈ।

ਖਰਬੂਜਾ ਗਰਮੀਆਂ ਦਾ ਫਲ ਹੈ, ਜਿਸਦਾ ਸੁਆਦ ਮਿੱਠਾ-ਪਾਣੀ ਵਰਗਾ ਹੁੰਦਾ ਹੈ। ਕਈ ਪੌਸ਼ਟਿਕ ਤੱਤਾਂ ਦੇ ਨਾਲ-ਨਾਲ ਇਸ ਫਲ ‘ਚ ਪਾਣੀ ਦੀ ਮਾਤਰਾ ਵੀ ਜ਼ਿਆਦਾ ਹੁੰਦੀ ਹੈ। ਇਹ ਇਕ ਤਰੋਤਾਜ਼ਾ ਫਲ ਹੈ, ਜੋ ਸਿਹਤ ਨੂੰ ਕਈ ਫਾਇਦੇ ਦਿੰਦਾ ਹੈ। ਹਾਲਾਂਕਿ, ਬਹੁਤ ਸਾਰੇ ਲੋਕ ਇਸ ਦੇ ਲਾਭਾਂ ਤੋਂ ਅਣਜਾਣ ਹਨ। ਅਜਿਹੀ ਸਥਿਤੀ ‘ਚ ਅੱਜ ਇਸ ਲੇਖ ਵਿੱਚ ਅਸੀਂ ਤੁਹਾਨੂੰ ਗਰਮੀਆਂ ਵਿੱਚ ਖਰਬੂਜਾ ਖਾਣ ਦੇ ਕੁਝ ਫਾਇਦੇਖਰਬੂਜੇ ‘ਚ ਪੋਟਾਸ਼ੀਅਮ ਹੁੰਦਾ ਹੈ ਜੋ ਇਸਨੂੰ ਤੁਹਾਡੇ ਬਲੱਡ ਪ੍ਰੈਸ਼ਰ ਲਈ ਫਾਇਦੇਮੰਦ ਬਣਾਉਂਦਾ ਹੈ। ਇਸ ‘ਚ ਮੌਜੂਦ ਹਾਈ ਫਾਈਬਰ ਤੇ ਪਾਣੀ ਦੀ ਮਾਤਰਾ ਵੀ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕਰਨ ‘ਚ ਮਦਦ ਕਰਦੀ ਹੈ।

ਖਰਬੂਜੇ ‘ਚ ਮੌਜੂਦ ਪਾਣੀ ਤੇ ਫਾਈਬਰ ਦੀ ਮਾਤਰਾ ਤੁਹਾਡੀ ਪਾਚਨ ਪ੍ਰਣਾਲੀ ਲਈ ਵਧੀਆ ਹੈ। ਇਹ ਤੁਹਾਨੂੰ ਕਬਜ਼ ਨੂੰ ਰੋਕਣ ‘ਚ ਵੀ ਮਦਦ ਕਰ ਸਕਦਾ ਹੈ। ਖਰਬੂਜਾ ਨਿਯਮਤ ਖਾਣ ਨਾਲ ਮਲ ਤਿਆਗ ਨੂੰ ਰੈਗੂਲਰ ਕਰਨ ‘ਚ ਮਦਦ ਮਿਲ ਸਕਦੀ ਹੈ ਤੇ ਇਹ ਤੁਹਾਡੇ ਪੇਟ ਨੂੰ ਠੰਢਾ ਰੱਖਣ ‘ਚ ਵੀ ਮਦਦ ਕਰਦਾ ਹੈ। ਖਰਬੂਜੇ ‘ਚ ਲਗਭਗ 90 ਫੀਸਦੀ ਪਾਣੀ ਹੁੰਦਾ ਹੈ, ਜਿਸ ਕਾਰਨ ਇਸ ਨੂੰ ਖਾਣ ਨਾਲ ਸਰੀਰ ‘ਚ ਪਾਣੀ ਦੀ ਕਮੀ ਨੂੰ ਦੂਰ ਕਰਨ ਤੇ ਡੀਹਾਈਡ੍ਰੇਸ਼ਨ ਨੂੰ ਰੋਕਣ ‘ਚ ਮਦਦ ਮਿਲਦੀ ਹੈ। ਅਜਿਹੇ ‘ਚ ਤੁਸੀਂ ਗਰਮੀਆਂ ‘ਚ ਹਾਈਡ੍ਰੇਟਿਡ ਰਹਿਣ ਲਈ ਖਰਬੂਜਾ ਖਾ ਸਕਦੇ ਹੋ। ਇਸ ਤੋਂ ਇਲਾਵਾ ਤਰਬੂਜ, ਅੰਬ, ਕੀਵੀ, ਬਲੈਕਬੇਰੀ ਵੀ ਫਾਇਦੇਮੰਦ ਸਾਬਿਤ ਹੋਣਗੇ।

ਸਿਹਤ ਦੇ ਨਾਲ-ਨਾਲ ਖਰਬੂਜਾ ਤੁਹਾਡੀ ਸਕਿਨ ਲਈ ਵੀ ਵਧੀਆ ਹੈ। ਇਸ ‘ਚ ਮੌਜੂਦ ਐਂਟੀਆਕਸੀਡੈਂਟਸ ਦੀ ਜ਼ਿਆਦਾ ਮਾਤਰਾ ਸਕਿਨ ਨੂੰ ਸਾਫ ਕਰਨ ‘ਚ ਮਦਦ ਕਰ ਸਕਦੀ ਹੈ। ਇੰਨਾ ਹੀ ਨਹੀਂ, ਇਹ ਕੋਲੇਜਨ ਨਾਲ ਵੀ ਭਰਪੂਰ ਹੁੰਦਾ ਹੈ, ਜਿਸ ਕਾਰਨ ਇਸ ਨੂੰ ਡਾਈਡ ‘ਚ ਸ਼ਾਮਲ ਕਰਨਾ ਫਾਇਦੇਮੰਦ ਹੈ। ਖਰਬੂਜੇ ਨੂੰ ਆਪਣੀ ਡਾਈਟ ‘ਚ ਸ਼ਾਮਲ ਕਰ ਕੇ ਤੁਸੀਂ ਕਈ ਤਰ੍ਹਾਂ ਦੇ ਪੋਸ਼ਕ ਤੱਤ ਪ੍ਰਾਪਤ ਕਰ ਸਕਦੇ ਹੋ। ਇਸ ਫਲ ‘ਚ ਬਹੁਤ ਘੱਟ ਕੈਲੋਰੀ ਹੁੰਦੀ ਹੈ ਤੇ ਇਹ ਫਾਈਬਰ, ਵਿਟਾਮਿਨ ਏ, ਫੋਲੇਟ, ਪੋਟਾਸ਼ੀਅਮ, ਪ੍ਰੋਟੀਨ ਤੇ ਵਿਟਾਮਿਨ ਸੀ ਨਾਲ ਭਰਪੂਰ ਹੁੰਦਾ ਹੈ, ਜੋ ਇਸਨੂੰ ਗਰਮੀਆਂ ਲਈ ਇੱਕ ਵਧੀਆ ਫਲ ਬਣਾਉਂਦਾ ਹੈ।

ਸਾਂਝਾ ਕਰੋ

ਪੜ੍ਹੋ