ਬੈਡਮਿੰਟਨ ਮੁਕਾਬਲੇ ‘ਚ ਚੀਨ ਨੇ ਭਾਰਤ ਨੂੰ 5-0 ਨਾਲ ਹਰਾਇਆ

ਬੈਡਮਿੰਟਨ ਖਿਡਾਰਨ ਅਨਮੋਲ ਖਰਬ ਨੂੰ ਗਿੱਟੇ ਦੀ ਸੱਟ ਕਾਰਨ ਕੋਰਟ ਛੱਡਣਾ ਪਿਆ ਜਦਕਿ ਭਾਰਤ ਦੀ ਕਮਜ਼ੋਰ ਮਹਿਲਾ ਟੀਮ ਨੂੰ ਅੱਜ ਇੱਥੇ ਉਬੇਰ ਕੱਪ ਬੈਡਮਿੰਟਨ ਟੂਰਨਾਮੈਂਟ ਦੇ ਗਰੁੱਪ-ਏ ਵਿੱਚ ਚੀਨ ਹੱਥੋਂ 5-0 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਕੈਨੇਡਾ ਤੇ ਸਿੰਗਾਪੁਰ ਖ਼ਿਲਾਫ਼ ਜਿੱਤਾਂ ਨਾਲ ਭਾਰਤ ਪਹਿਲਾਂ ਹੀ ਕੁਆਰਟਰ ਫਾਈਨਲ ਵਿੱਚ ਪਹੁੰਚ ਚੁੱਕਾ ਹੈ। ਚੀਨ ਦੇ ਦਬਦਬੇ ਦਾ ਅੰਦਾਜ਼ਾ ਇਸ ਗੱਲ ਤੋਂ ਲਾਇਆ ਜਾ ਸਕਦਾ ਹੈ ਕਿ ਭਾਰਤੀ ਖਿਡਾਰਨਾਂ ਪੰਜ ਮੈਚਾਂ ’ਚ ਇਕ ਵੀ ਮੈਚ ਨਹੀਂ ਜਿੱਤ ਸਕੀਆਂ। ਦੁਨੀਆ ਦੀ ਦੂਜੇ ਨੰਬਰ ਦੀ ਖਿਡਾਰਨ ਚੇਨ ਯੂ ਫੇਈ ਨੇ ਮਹਿਲਾ ਸਿੰਗਲਜ਼ ਵਿੱਚ 83ਵੀਂ ਰੈਂਕਿੰਗ ਦੀ ਈਸ਼ਾਰਾਣੀ ਬਰੂਆ ਨੂੰ 21-12, 21-10 ਨਾਲ ਹਰਾ ਕੇ ਚੀਨ ਨੂੰ 1-0 ਦੀ ਲੀਡ ਦਿਵਾਈ। ਇਸ ਮਗਰੋਂ ਚੇਨ ਕਿੰਗ ਚੇਨ ਅਤੇ ਜੀਆ ਯੀ ਫੇਨ ਦੀ ਚੀਨ ਦੀ ਮੌਜੂਦਾ ਵਿਸ਼ਵ ਚੈਂਪੀਅਨ ਜੋੜੀ ਨੇ ਪ੍ਰਿਆ ਕੋਨਜੇਂਗਬਮ ਅਤੇ ਸ਼ਰੁਤੀ ਮਿਸ਼ਰਾ ਦੀ ਕੌਮੀ ਚੈਂਪੀਅਨ ਤੇ ਦੁਨੀਆ ਦੀ 67ਵੇਂ ਨੰਬਰ ਦੀ ਜੋੜੀ ਨੂੰ 21-13, 21-12 ਨਾਲ ਹਰਾ ਕੇ ਟੀਮ ਨੂੰ 2-0 ਨਾਲ ਅੱਗੇ ਕੀਤਾ।

ਅਨਮੋਲ ਨੂੰ ਹੇਨ ਯੂਈ ਖ਼ਿਲਾਫ਼ ਪਹਿਲੀ ਗੇਮ ਵਿੱਚ 9-21 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਜਦਕਿ ਦੂਜੀ ਗੇਮ ਵਿੱਚ ਉਹ ਜਦੋਂ 1-4 ਨਾਲ ਪਿੱਛੇ ਸੀ ਤਾਂ ਅੰਕ ਬਚਾਉਣ ਦੀ ਕੋਸ਼ਿਸ਼ ਵਿੱਚ ਉਸ ਦਾ ਸੱਜਾ ਗਿੱਟਾ ਮੁੜ ਗਿਆ। ਉਸ ਦਾ ਕੋਰਟ ’ਤੇ ਹੀ ਇਲਾਜ ਕੀਤਾ ਗਿਆ ਪਰ ਦਰਦ ਘੱਟ ਨਹੀਂ ਹੋਇਆ। ਉਸ ਦਾ ਗਿੱਟਾ ਸੁੱਜ ਗਿਆ ਅਤੇ ਉਸ ਨੂੰ ਅੱਧ ਵਿਚਾਲੇ ਹੀ ਮੈਚ ਛੱਡਣ ਪਿਆ ਜਿਸ ਕਰਕੇ ਚੀਨ 3-0 ਨਾਲ ਅੱਗੇ ਹੋ ਗਿਆ। ਅਗਲੇ ਦੋ ਮੈਚਾਂ ਵਿੱਚ ਲਿਊ ਸ਼ੇਨ ਸ਼ੂ ਅਤੇ ਤਾਨ ਨਿੰਗ ਨੇ ਮਹਿਲਾ ਡਬਲਜ਼ ਵਿੱਚ ਸਿਮਰਨ ਸਿੰਘ ਅਤੇ ਰਿਤਿਕਾ ਠਾਕਰ ਨੂੰ 21-9, 21-10 ਨਾਲ ਹਰਾਇਆ ਜਦਕਿ ਵਾਂਗ ਜ਼ੀ ਯੀ ਨੇ ਤਾਨਵੀ ਸ਼ਰਮਾ ਨੂੰ 21-7, 21-16 ਨਾਲ ਹਰਾ ਕੇ ਚੀਨ ਨੂੰ 5-0 ਨਾਲ ਜਿੱਤ ਦਿਵਾਈ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...