ਕਾਹਦੇ ਗਏ ਪਿੰਡੋਂ ਵਲੈਤ, ਬਣ ਵਸਨੀਕ ਉਥੇ ਦੇ ਰਹਿ ਗਏ
ਵਿਰਸੇ ਵਿਚ ਮਿਲੇ ਮਹਿਲ ਮੁਨਾਰੇ, ਦੇਖੋ ਸਾਰੇ ਸੁੰਨੇ ਪੈ ਗਏ ।
ਤੇਰਾ ਬਚਪਨ ਹੈ ਇਸ ਘਰ ਦੇ ਅੰਦਰ
ਮੁੜ ਆ ਵੇ ਮੇਰੇ ਮਸਤਕਲੰਦਰ
ਤਦ ਉਦੋਂ ਆਉਣ ਦਾ ਕੀ ਫਾਇਦਾ
ਜਦ ਯਾਦਾਂ ਦੇ ਨਾਲ ਇਹ ਘਰ ਵੀ ਢਹਿ ਗਏ
ਕਾਹਦੇ ਗਏ ਪਿੰਡੋਂ ਵਲੈਤ………..
ਕੈਸਾ ਇਹ ਯੁੱਗ ਹੈ ਆਇਆ
ਪਿੰਡ ਤੋਂ ਪਿਆਰੀ ਸਭ ਨੂੰ ਹੋਈ ਏ ਮਾਇਆ
ਮਾਇਆ-ਮਾਇਆ ਕਰਦੇ ਸਾਰੇ ਇੱਕੋ ਰਾਹ ਤੇ ਪੈ ਗਏ
ਕਾਹਦੇ ਗਏ ਪਿੰਡੋਂ ਵਲੈਤ…………..
ਬੜੀ ਮੰਨਤਾਂ ਤੂੰ ਮੰਗੀਆਂ, ਕੇਰਾ ਵੀਜਾ ਲੱਗ ਜਾਵੇ
ਗੁਲਾਮੀ ਫਿਰੰਗੀਆਂ ਦੇ ਵਾਸਤੇ ਤੂੰ ਦੀਵੇ ਤੱਕ ਜਗਾਏ
ਮੋਟੀ ਤੇਰੀ ਬੁੱਧੀ ਉੱਤੇ ਪਰਦੇ ਕਿਉਂ ਪੈ ਗਏ
ਕਾਹਦੇ ਗਏ ਪਿੰਡੋਂ ਵਲੈਤ…………..
ਜਿਸ ਘਰ ‘ਚ ਸੀ ਜੰਮਿਆ, ਉਹਦੇ ਸਿਰ ਕਰਜਾ ਤੂੰ ਲੈ ਕੇ
ਉਡਾਰੀ ਮਾਰ ਤੂੰ ਗਿਆ ਝੱਟ ਜਹਾਜ ਵਿਚ ਬਹਿ ਕੇ
ਭਾਵੇਂ ਇਕ ਸਾਲ ਵਿਚ ਨੋਟ ਮੋਟਾ ਤੂੰ ਕਮਾ ਲਿਆ
ਕਰ ਕੱਠੇ ਪੈਸੇ ਪਿਆ ਘਰ ਗਹਿਣੇ ਤਾਂ ਛੁੱਡਾ ਲਿਆ
ਸਦਾ ਲਈ ਲਾ ਗਿਆ ਤੂੰ ਜ਼ਿੰਦੇ
ਪਿੱਛੋਂ ਉਸ ਘਰ ਨੂੰ ਘੇਰੇ ਬੇਲ ਬੂਟਿਆਂ ਦੇ ਪੈ ਗਏ
ਕਾਹਦੇ ਗਏ ਪਿੰਡੋਂ ਵਲੈਤ……………..
ਅਨਮੋਲ
(9501279849)