ਗੁਕੇਸ਼ ਦੀ ਜਿੱਤ ਵਿਸ਼ਵ ਸ਼ਤਰੰਜ ’ਚ ਵੱਡਾ ਬਦਲਾਅ

ਰੂਸ ਦੇ ਪ੍ਰਸਿੱਧ ਸ਼ਤਰੰਜ ਖਿਡਾਰੀ ਗੈਰੀ ਕਾਸਪਰੋਵ ਨੇ ਵਿਸ਼ਵ ਚੈਂਪੀਅਨਸ਼ਿਪ ਲਈ ਚੁਣੌਤੀ ਪੇਸ਼ ਕਰਨ ਵਾਲk ਸਭ ਤੋਂ ਘੱਟ ਉਮਰ ਦਾ ਖਿਡਾਰੀ ਬਣਨ ’ਤੇ ਭਾਰਤ ਦੇ ਗਰੈਂਡਮਾਸਟਰ ਡੀ. ਗੁਕੇਸ਼ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਟੋਰਾਂਟੋ ’ਚ ਭਾਰਤੀ ਭੂਚਾਲ’ ਆਇਆ ਤੇ ਇਹ ਜਿੱਤ ਵਿਸ਼ਵ ਸ਼ਤਰੰਜ ਵਿੱਚ ਵੱਡੇ ਬਦਲਾਅ ਦਾ ਸੰਕੇਤ ਹੈ। ਸਤਾਰਾਂ ਵਰ੍ਹਿਆਂ ਦੇ ਗੁਕੇਸ਼ ਨੇ 40 ਸਾਲ ਪਹਿਲਾਂ ਕਾਸਪਰੋਵ ਦੇ ਬਣਾਏ ਰਿਕਾਰਡ ਨੂੰ ਤੋੜਿਆ ਹੈ।ਰੂਸ ਦਾ ਇਹ ਖਿਡਾਰੀ ਉਦੋਂ 22 ਸਾਲਾਂ ਦਾ ਸੀ ਜਦੋਂ ਉਸ ਨੇ 1984 ਵਿੱਚ ਵਿਸ਼ਵ ਖ਼ਿਤਾਬ ਲਈ ਹਮਵਤਨ ਅਨਾਤੋਲੀ ਕਾਰਪੋਵ ਨਾਲ ਮੁਕਾਬਲੇ ਲਈ ਕੁਆਲੀਫਾਈ ਕੀਤਾ ਸੀ ਤੇ ਉਹ ਉਦੋਂ ਸਭ ਤੋਂ ਘੱਟ ਉਮਰ ਦਾ ਚੈਲੰਜਰ ਬਣਿਆ ਸੀ। ਕਾਸਪਰੋਵ ਨੇ ਅਤੀਤ ’ਚ ਰੂਸ ਦੇ ਦਬਦਬੇ ਦਾ ਸਪੱਸ਼ਟ ਜ਼ਿਕਰ ਕਰਦਿਆਂ ‘ਐਕਸ’ ਉੱਤੇ ਲਿਖਿਆ, ‘‘ਵਧਾਈਆਂ, ਟੋਰਾਂਟੋ ’ਚ ਭਾਰਤੀ ਭੂਚਾਲ’ ਵਿਸ਼ਵ ਸ਼ਤਰੰਜ ਦੀ ਦੁਨੀਆ ਵਿੱਚ ਵੱਡੇ ਬਦਲਾਅ ਦਾ ਸੰਕੇਤ ਹੈ ਕਿਉਂਕਿ 17 ਸਾਲਾ ਡੀ. ਗੁਕੇਸ਼ ਸਭ ਤੋਂ ਵੱਡੇ ਖ਼ਿਤਾਬ ਲਈ ਚੀਨ ਦੇ ਚੈਂਪੀਅਨ ਡਿੰਗ ਲਿਰੇਨ ਦਾ ਸਾਹਮਣਾ ਕਰੇਗਾ।’’ ਗੁਕੇਸ਼ ਨੇ ਵਿਸ਼ਵ ਚੈਂਪੀਅਨਸ਼ਿਪ ਦੇ ਚੈਲੰਜਰ ਦਾ ਫ਼ੈਸਲਾ ਕਰਨ ਵਾਲੇ ਕੈਂਡੀਡੇਟਸ ਟੂਰਨਾਮੈਂਟ ’ਚ ਸਿਖਰਲਾ ਸਥਾਨ ਹਾਸਲ ਕੀਤਾ ਹੈ। ਇਸ ਜਿੱਤ ਸਦਕਾ ਗੁਕੇਸ਼ ਸਾਲ ਦੀ ਆਖਰੀ ਤਿਮਾਹੀ ਦੌਰਾਨ ਮੌਜੂਦਾ ਵਿਸ਼ਵ ਚੈਪੀਅਨ ਲਿਰੇਨ ਦਾ ਮੁਕਾਬਲਾ ਕਰੇਗਾ। ਕਾਸਪਰੋਵ ਨੇ ਭਾਰਤੀ ਸ਼ਤਰੰਜ ਵਿੱਚ ਵਿਸ਼ਵਨਾਥਨ ਆਨੰਦ ਦੇ ਯੋਗਦਾਨ ਸਵੀਕਾਰਦਿਆਂ ਕਿਹਾ, ‘‘ਵਿਸ਼ੀ ਆਨੰਦ ਦੇ ‘ਬੱਚੇ ਛਾਏ ਹੋਏ ਹਨ।

ਸਾਂਝਾ ਕਰੋ

ਪੜ੍ਹੋ

ਭਾਰਤ ਰਤਨ ਪੰਡਿਤ ਰਵੀ ਸ਼ੰਕਰ ਜੀ ਦੀ

*ਭਾਰਤ ਰਤਨ ਪੰਡਿਤ ਰਵੀ ਸ਼ੰਕਰ ਜੀ ਦੀ ਯਾਦ ’ਚ ਸੰਗੀਤਮਈ...