ਕਵਿਤਾ/ਕੈਪਟਨ ਦਵਿੰਦਰ ਸਿੰਘ ਜੱਸਲ

ਬਿਰਧ ਆਸ਼ਰਮ ਬੁੱਢੀ ਮਾਂ ਨੇ,
ਪੁੱਤਰ ਮਿਲਣ ਬੁਲਾਇਆ,

ਪੁੱਤਰਾਂ ਏਥੇ ਏ ਸੀ ਲਾ ਦੇ,
ਗਰਮੀ ਬਹੁਤ ਸਤਾਇਆ

ਪਾਣੀ ਪੀਣ ਲਈ ਠੰਡਾ ਹੋਵੇ,
ਕੂਲਰ ਵੀ ਮੰਗਵਾਇਆ,

ਬਿਨਾਂ T V ਦੇ ਹਰ ਦਿਨ ਮੈਨੂੰ
ਏਥੇ ਖਾਣ ਨੂੰ ਆਇਆ।

ਪੁੱਤਰ ਸੋਚੇ ਮਾਂ ਨੇ ਹਰ ਪਲ,
ਕੁਝ ਨਾ ਇਹ ਹੰਢਾਇਆ,

ਆਖਿਰ ਮਾਂ ਨੂੰ ਪੁੱਛਣ ਲੱਗਾ,
ਸੱਭ ਕੁਝ ਕਿਓਂ ਮੰਗਵਾਇਆ,

ਮਾਂ ਅੱਖਾਂ ਭਰ ਆਖਣ ਲੱਗੀ,
ਮੈਂ ਤਾਂ ਵਕਤ ਲੰਘਾਇਆ,

ਤੈਥੋਂ ਇਹ ਸੱਭ ਝੱਲ ਨਹੀਂ ਹੋਣਾ,
ਤੇਰੇ ਲਈ ਮੰਗਵਾਇਆ,

ਪਤਾ ਲੱਗੂ ਜਦ ਤੈਨੂੰ ਏਥੇ,
ਛੱਡ ਜਾਊ ਤੇਰਾ ਜਾਇਆ,

ਧਾਹੀਂ ਰੋਇਆ ਉਸ ਦਿਨ ਜੱਸਲ,
ਕਹਿ ਮਾਂ ਸਫ਼ਰ ਮੁਕਾਇਆ।

* ਕੈਪਟਨ ਦਵਿੰਦਰ ਸਿੰਘ ਜੱਸਲ *

ਸਾਂਝਾ ਕਰੋ