ਸਪੇਨ ਦੀ ਗਰਬਾਈਨ ਮੁਗੂਰੂਜ਼ਾ ਨੇ ਟੈਨਿਸ ਤੋਂ ਸੰਨਿਆਸ ਲਿਆ

ਸਪੇਨੀ ਖਿਡਾਰਨ ਗਰਬਾਈਨ ਮੁਗੂਰੂਜ਼ਾ (30) ਨੇ ਅੱਜ ਐਲਾਨ ਕੀਤਾ ਕਿ ਕਾਫੀ ਸਮਾਂ ਮੈਦਾਨ ਤੋਂ ਦੂਰ ਰਹਿਣ ਕਾਰਨ ਉਹ 30 ਸਾਲਾਂ ਦੀ ਉਮਰ ’ਚ ਪੇਸ਼ੇਵਰ ਟੈਨਿਸ ਤੋਂ ਸੰਨਿਆਸ ਲੈ ਰਹੀ ਹੈ। ਵਿਸ਼ਵ ਦੀ ਸਾਬਕਾ ਨੰਬਰ ਇੱਕ ਖ਼ਿਡਾਰਨ ਮੁਗੂਰੂਜ਼ਾ ਨੇ ਅੱਜ ਮੈਡਰਿਡ ’ਚ ਪ੍ਰੈੱਸ ਕਾਨਫਰੰਸ ਦੌਰਾਨ ਕਿਹਾ, ‘‘ਮੈਨੂੰ ਲੱਗਦਾ ਹੈ ਕਿ ਹੁਣ ਸੰਨਿਆਸ ਲੈਣ ਤੇ ਆਪਣੀ ਜ਼ਿੰਗਦੀ ਦਾ ਇੱਕ ਨਵਾਂ ਅਧਿਆਏ ਸ਼ੁਰੂ ਕਰਨ ਦਾ ਸਮਾਂ ਆ ਗਿਆ ਹੈ। ਮੁਗੂਰੂਜ਼ਾ ਨੇ ਆਪਣੇ ਕਰੀਅਰ ਦੌਰਾਨ 10 ਖ਼ਿਤਾਬ ਜਿੱਤੇ ਸਨ ਜਦਕਿ 2015 ਦੇ ਵਿੰਬਲਡਨ ਅਤੇ 2020 ਦੇ ਆਸਟਰੇਲੀਅਨ ਓਪਨ ’ਚ ਉਪਜੇਤੂ ਰਹੀ ਸੀ।

ਸਾਂਝਾ ਕਰੋ

ਪੜ੍ਹੋ

ਭਾਰਤ ਰਤਨ ਪੰਡਿਤ ਰਵੀ ਸ਼ੰਕਰ ਜੀ ਦੀ

*ਭਾਰਤ ਰਤਨ ਪੰਡਿਤ ਰਵੀ ਸ਼ੰਕਰ ਜੀ ਦੀ ਯਾਦ ’ਚ ਸੰਗੀਤਮਈ...