ਬਜ਼ੁਰਗ ਤੇ ਅਪਾਹਜ ਘਰ ਬੈਠੇ ਹੀ ਪਾ ਸਕਣਗੇ ਵੋਟ

ਦਿੱਲੀ ਦੇ ਲਗਭਗ 1.7 ਲੱਖ ਲੋਕ (85 ਸਾਲ ਅਤੇ ਇਸ ਤੋਂ ਵੱਧ ਉਮਰ ਦੇ ਬਜ਼ੁਰਗਾਂ ਅਤੇ ਅਪਾਹਜ ਲੋਕਾਂ ਸਣੇ) ਘਰ-ਘਰ ਵੋਟ ਦੀ ਸਹੂਲਤ ਦਾ ਲਾਭ ਲੈ ਸਕਣਗੇ। ਭਾਰਤੀ ਚੋਣ ਕਮਿਸ਼ਨ ਵੱਲੋਂ ਪਹਿਲੀ ਵਾਰ 2024 ਦੀਆਂ ਲੋਕ ਸਭਾ ਚੋਣਾਂ ਵਿੱਚ ਬਜ਼ੁਰਗਾਂ ਅਤੇ ਅਪਾਹਜ ਵਿਅਕਤੀਆਂ ਲਈ ਘਰ-ਘਰ ਵੋਟਿੰਗ ਦੀ ਸਹੂਲਤ ਬਾਰੇ ਮਹੱਤਵਪੂਰਨ ਸੂਚਨਾ ਆਈ ਹੈ ਕਿ ਉਨ੍ਹਾਂ ਲਈ ਰਜਿਸਟ੍ਰੇਸ਼ਨ 29 ਅਪਰੈਲ ਨੂੰ ਸ਼ੁਰੂ ਹੋਵੇਗੀ ਅਤੇ 3 ਮਈ ਤੱਕ ਘਰ ਤੋਂ ਵੋਟਿੰਗ ਕਰ ਸਕਣਗੇ। ਇਸ ਸਹੂਲਤ ਦਾ ਲਾਭ 85 ਸਾਲ ਜਾਂ ਇਸ ਤੋਂ ਵੱਧ ਉਮਰ ਦੇ ਲੋਕ ਅਤੇ 40 ਫ਼ੀਸਦ ਅਪੰਗਤਾ ਮਾਪਦੰਡਾਂ ਨੂੰ ਪੂਰਾ ਕਰਨ ਵਾਲੇ ਅਪਾਹਜ ਵਿਅਕਤੀ ਲੈ ਸਕਣਗੇ। ਯੋਗ ਵੋਟਰ ਇਸ ਸਹੂਲਤ ਲਈ 29 ਅਪਰੈਲ ਤੋਂ ਫਾਰਮ 12ਡੀ ਭਰ ਕੇ ਰਜਿਸਟਰ ਕਰ ਸਕਦੇ ਹਨ, ਜੋ ਪੰਜ ਦਿਨਾਂ ਲਈ ਜਾਰੀ ਰਹੇਗੀ। ਬੂਥ ਲੈਵਲ ਅਧਿਕਾਰੀ (ਬੀਐੱਲਓ) ਰਜਿਸਟ੍ਰੇਸ਼ਨ ਪ੍ਰਕਿਰਿਆ ਵਿਚ ਮਦਦ ਕਰਨਗੇ ਅਤੇ ਵੋਟਰਾਂ ਦੇ ਘਰ ਤੋਂ ਭਰੇ ਹੋਏ ਫਾਰਮ ਇਕੱਠੇ ਕਰਨਗੇ।

ਅਪਾਹਜ ਵਿਅਕਤੀ ਚੋਣ ਕਮਿਸ਼ਨ ਦੀ ਮੋਬਾਈਲ ਐਪਲੀਕੇਸ਼ਨ ‘ਸਕਸ਼ਮ’ ਰਾਹੀਂ ਆਪਣੇ ਆਪ ਨੂੰ ਰਜਿਸਟਰ ਕਰ ਸਕਦੇ ਹਨ। ਉਮੀਦਵਾਰਾਂ ਨੂੰ ਪਾਰਦਰਸ਼ਤਾ ਬਣਾਈ ਰੱਖਣ ਲਈ ਰਜਿਸਟਰਡ ਵੋਟਰਾਂ ਦੀ ਇੱਕ ਸੂਚੀ ਵੀ ਪ੍ਰਾਪਤ ਹੋਵੇਗੀ ਅਤੇ ਉਹ ਵੋਟਿੰਗ ਪ੍ਰਕਿਰਿਆ ਦੌਰਾਨ ਪੋਲਿੰਗ ਸਟੇਸ਼ਨ ਦੇ ਮੈਂਬਰਾਂ ਦੇ ਨਾਲ ਜਾਣ ਲਈ ਇੱਕ ਪ੍ਰਤੀਨਿਧੀ ਚੁਣ ਸਕਦੇ ਹਨ। ਯੋਗ ਵੋਟਰ ਅਸਲ ਵੋਟਿੰਗ ਦਿਨ ਤੋਂ ਲਗਭਗ ਇੱਕ ਹਫ਼ਤਾ ਪਹਿਲਾਂ ਆਪਣੀ ਵੋਟ ਪਾ ਸਕਦੇ ਹਨ, ਜੋ ਕਿ 26 ਮਈ ਨੂੰ ਨਿਰਧਾਰਤ ਕੀਤਾ ਗਿਆ ਹੈ। ਉਨ੍ਹਾਂ ਨੂੰ ਇਸ ਬਾਰੇ ਟੈਕਸਟ ਸੁਨੇਹੇ ਰਾਹੀਂ ਸੂਚਨਾਵਾਂ ਪ੍ਰਾਪਤ ਹੋਣਗੀਆਂ।

ਸਾਂਝਾ ਕਰੋ

ਪੜ੍ਹੋ