ਮੇਰੀ ਕਵਿਤਾ/ਸੁਖਦੇਵ ਫਗਵਾੜਾ

ਜਿਸ ਟਾਹਣੀ ਨਾਲੋ ਫੁੱਲ ਟੁੱਟਦਾ ਏ
ਟਾਹਣੀਉਸ ਵਿੱਚੋ ਪਾਣੀ ਰਹਿੰਦਾ ਰਿਸਦਾ ਏ
*ਬਾਗ ‘ਚ ਬੇਸ਼ਕ ਲੱਖਾਂ ਫੁੱਲ ਖਿੜੇ ਹੋਏ ਨੇ
ਪਰ ਮੈਂਨੂੰ ਮੇਰਾ ਗੁਲਾਬ ਨਾ ਕਿਧਰੇ ਦਿੱਸਦਾ ਏ
*ਕੌਲ ਕਰਾਰਾਂ ਵਾਲੀਏ ਤੂੰ ਤੁਰ ਗਈ ਏ
ਸੁੰਨਾ ਸੁੰਨਾ ਘਰ ਦੇਖ ਮੈਂ ਪਲ ਪਲ ਰਹਿੰਨਾ ਫਿਸਦਾ ਏ
*ਕੋਸ਼ਿਸ ਕਰਾਂਗਾ ਹੁਣ ਨਾ ਪਲਕਾਂ ਨਮ ਹੋਵਨ
ਸਾਬਤ ਕਦਮੀ ਨਾ ਤੁਰ ਸਕਿਆ
ਤਾਂ ਦੱਸੀ ਕਸੂਰ ਕਿਸਦਾ ਏ
ਜ਼ਿੰਦਗੀ ਨਵੀ ਦੀ ਮੰਜ਼ਿਲ ਡਾਢੀ ਔਖੀ ਏ
ਹੌਂਸਲਾ ਤੇਰਾ ਦੇਖ ਕੇ ਰਾਹ ਥੋੜਾ ਸੌਖਾ ਦਿਸਦਾ ਏ
ਸੁਖਦੇਵ ਫਗਵਾੜਾ
15.04.2024
9872636037

ਸਾਂਝਾ ਕਰੋ