ਰੋਹਿਤ ਦਹੀਆ ਕਾਂਸੀ ਦੇ ਤਗ਼ਮੇ ਲਈ ਮੁਕਾਬਲੇ ’ਚ ਹਾਰਿਆ

ਭਾਰਤੀ ਪਹਿਲਵਾਨ ਰੋਹਿਤ ਦਹੀਆ ਕਾਂਸੀ ਦੇ ਤਗ਼ਮੇ ਲਈ ਮੁਕਾਬਲੇ ’ਚ ਉੱਚ ਰੈਂਕਿੰਗ ਵਾਲੇ ਉਜ਼ਬੇਕਿਸਤਾਨ ਦੇ ਭਲਵਾਨ ਐੱਮ. ਰਸੂਲੋਵ ਤੋਂ ਹਾਰ ਗਿਆ। ਇਸ ਦੇ ਨਾਲ ਹੀ ਭਾਰਤ ਨੇ ਅੱਜ ਇੱਥੇ ਏਸ਼ਿਆਈ ਚੈਂਪੀਅਨਸ਼ਿਪ ਦੇ ਗਰੀਕੋ ਰੋਮਨ ਵਰਗ ’ਚ ਆਪਣੀ ਮੁਹਿੰਮ ਬਿਨਾਂ ਕੋਈ ਤਗ਼ਮਾ ਜਿੱਤੇ ਸਮਾਪਤ ਕੀਤੀ। ਅਜਿਹੇ ਦਿਨ ਜਦੋਂ ਸਾਰੇ ਭਾਰਤੀ ਗਰੀਕੋ ਰੋਮਨ ਪਹਿਲਵਾਨਾਂ ਦਾ ਪ੍ਰਦਰਸ਼ਨ ਖਰਾਬ ਰਿਹਾ ਉਦੋਂ ਦਹੀਆ (82 ਕਿਲੋ ਭਾਰ ਵਰਗ) ਦੁਨੀਆ ਦੇ 12ਵੇਂ ਨੰਬਰ ਅਤੇ ਇੱਥੇ ਉੱਚ ਦਰਜਾਬੰਦੀ ਪ੍ਰਾਪਤ ਪਹਿਲਵਾਨ ਰਸੂਲੋਵ ਖ਼ਿਲਾਫ਼ ਕਾਂਸੀ ਦੇ ਤਗ਼ਮੇ ਲਈ ਮੁਕਾਬਲੇ ’ਚ ਜਗ੍ਹਾ ਬਣਾਉਣ ਵਾਲਾ ਇਕਲੌਤਾ ਭਾਰਤੀ ਪਹਿਲਵਾਨ ਰਿਹਾ ਹਾਲਾਂਕਿ ਉਸ ਨੂੰ ਅੰਕਾਂ ਦੇ ਆਧਾਰ ’ਤੇ ਹਾਰ ਝੱਲਣੀ ਪਈ। ਇਸ ਤੋਂ ਇਲਾਵਾ ਤਿੰਨ ਹੋਰ ਪਹਿਲਵਾਨ (60 ਕਿਲੋ), ਵਿਨਾਇਕ ਸਿਧੇਸ਼ਵਰ ਪਾਟਿਲ (67 ਕਿਲੋ) ਅਤੇ ਅੰਕਿਤ ਗੁਲੀਆ (72 ਕਿਲੋ ਭਾਰ ਵਰਗ) ਸ਼ੁੁਰੂਆਤੀ ਦੌਰ ’ਚੋਂ ਹੀ ਬਾਹਰ ਹੋ ਗਏ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...