ਮੁਹਾਲੀ ਦੀ ਅਮਨਜੋਤ ਕੌਰ ਨੂੰ ਭਾਰਤੀ ਮਹਿਲਾ ਕ੍ਰਿਕਟ ਟੀਮ ‘ਚ ਮਿਲੀ ਥਾਂ

ਬੀਸੀਸੀਆਈ ਮਹਿਲਾ ਚੋਣ ਕਮੇਟੀ ਨੇ ਬੰਗਲਾਦੇਸ਼ ਦੌਰੇ ਲਈ ਭਾਰਤ ਦੀ ਸੀਨੀਅਰ ਮਹਿਲਾ ਟੀ-20 ਟੀਮ ਦਾ ਐਲਾਨ ਕਰ ਦਿੱਤਾ ਹੈ। ਮੁਹਾਲੀ ਦੀ ਅਮਨਜੋਤ ਕੌਰ ਨੂੰ ਵੀ ਟੀਮ ਵਿਚ ਥਾਂ ਮਿਲੀ ਹੈ। ਭਾਰਤੀ ਮਹਿਲਾ ਸੀਨੀਅਰ ਕ੍ਰਿਕਟ ਟੀਮ ਨੂੰ ਬੰਗਲਾਦੇਸ਼ ਦੇ ਖਿਲਾਫ ਪੰਜ ਮੈਚਾਂ ਦੀ ਟੀ-20 ਸੀਰੀਜ਼ ਖੇਡਣੀ ਹੈ। ਪਹਿਲਾ ਟੀ-20 ਮੈਚ 28 ਅਪ੍ਰੈਲ ਨੂੰ ਖੇਡਿਆ ਜਾਵੇਗਾ। ਅਮਨਜੋਤ ਕੌਰ ਮੋਹਾਲੀ ਫੇਜ਼-5 ਦੀ ਵਸਨੀਕ ਹੈ ਅਤੇ ਪਿਛਲੇ ਕੁਝ ਸਮੇਂ ਤੋਂ ਆਪਣੇ ਬਿਹਤਰ ਖੇਡ ਪ੍ਰਦਰਸ਼ਨ ਕਾਰਨ ਭਾਰਤੀ ਮਹਿਲਾ ਸੀਨੀਅਰ ਟੀਮ ਵਿਚ ਆਪਣੀ ਥਾਂ ਬਣਾਉਣ ਵਿਚ ਲਗਾਤਾਰ ਕਾਮਯਾਬ ਹੋ ਰਹੀ ਹੈ। ਇੱਕ ਵਾਰ ਫਿਰ ਭਾਰਤੀ ਮਹਿਲਾ ਟੀਮ ਦਾ ਹਿੱਸਾ ਬਣਨ ਤੋਂ ਬਾਅਦ ਅਮਨਜੋਤ ਕੌਰ ਦੇ ਪਰਿਵਾਰ ਵਿਚ ਖੁਸ਼ੀ ਦਾ ਮਾਹੌਲ ਹੈ। ਇਸ ਦੌਰਾਨ ਉਸ ਦੇ ਕੋਚ ਨਾਗੇਸ਼ ਗੁਪਤਾ ਨੇ ਉਮੀਦ ਜਤਾਈ ਕਿ ਉਸ ਦਾ ਸਿਖਿਆਰਥੀ ਬੰਗਲਾਦੇਸ਼ ਖ਼ਿਲਾਫ਼ ਬਿਹਤਰ ਪ੍ਰਦਰਸ਼ਨ ਕਰੇਗਾ। ਦੱਸ ਦਈਏ ਕਿ ਅਮਨਜੋਤ ਕੌਰ ਦਾ ਪਿਤਾ ਭੁਪਿੰਦਰ ਸਿੰਘ ਤਰਖਾਣ ਦਾ ਕੰਮ ਕਰਦਾ ਹੈ। ਮੁਹਾਲੀ ਨੇੜੇ ਬਲੌਗੀ ਵਿਚ ਉਸ ਦੀ ਦੁਕਾਨ ਹੈ। ਧੀ ਨੂੰ ਇਸ ਮੁਕਾਮ ਤੱਕ ਪਹੁੰਚਾਉਣ ਵਿਚ ਪਿਤਾ ਨੇ ਵੱਡੀ ਭੂਮਿਕਾ ਨਿਭਾਈ ਹੈ। ਹਰ ਰੋਜ਼ ਉਸ ਦੇ ਪਿਤਾ ਅਮਨਜੋਤ ਨੂੰ ਸਾਈਕਲ ‘ਤੇ ਘਰੋਂ ਸੈਕਟਰ-26 ਸਥਿਤ ਕ੍ਰਿਕਟ ਅਕੈਡਮੀ ‘ਚ ਸਿਖਲਾਈ ਲਈ ਲੈ ਕੇ ਜਾਂਦੇ ਸਨ। ਇਹ ਯਕੀਨੀ ਬਣਾਉਣ ਲਈ ਕਿ ਉਸਦੀ ਧੀ ਦੇ ਅਭਿਆਸ ਵਿੱਚ ਕੋਈ ਰੁਕਾਵਟ ਨਾ ਆਵੇ, ਮੇਰੇ ਪਿਤਾ ਨੇ ਕਈ ਵਾਰ ਆਪਣੀ ਦਿਹਾੜੀ ਵੀ ਛੱਡ ਦਿੱਤੀ। ਆਪਣੇ ਪਿਤਾ ਦੀ ਸਖ਼ਤ ਮਿਹਨਤ ਅਤੇ ਆਪਣੇ ਕੋਚ ਦੀ ਸਿਖਲਾਈ ਸਦਕਾ ਅੱਜ ਅਮਨਜੋਤ ਕੌਰ ਇਸ ਮੁਕਾਮ ‘ਤੇ ਪਹੁੰਚੀ ਹੈ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...