ਮੁੰਬਈ ਦੀ ਬੰਗਲੂਰੂ ’ਤੇ ਸੱਤ ਵਿਕਟਾਂ ਨਾਲ ਜਿੱਤ

ਮੁੰਬਈ ਇੰਡੀਅਨਜ਼ ਨੇ ਅੱਜ ਇੱਥੇ ਆਈਪੀਐੱਲ ਮੈਚ ’ਚ ਰੌਇਲ ਚੈਲੈਂਜਰਸ ਬੰਗਲੂਰੂ ਨੂੰ 7 ਵਿਕਟਾਂ ਨਾਲ ਹਰਾ ਦਿੱਤਾ। ਮੁੰਬਈ ਨੇ ਇਸ਼ਾਨ ਕਿਸ਼ਨ (69 ਦੌੜਾਂ) ਤੇ ਸੂਰਿਆਕੁਮਾਰ ਯਾਦਵ (52 ਦੌੜਾਂ) ਦੇ ਨੀਮ ਸੈਂਕੜਿਆਂ ਸਦਕਾ ਜਿੱਤ ਲਈ 199 ਦੌੜਾਂ ਦਾ ਟੀਚਾ ਸਿਰਫ ਤਿੰਨ ਵਿਕਟਾਂ ਗੁਆ ਕੇ 15.3 ਓਵਰਾਂ ’ਚ ਹੀ ਹਾਸਲ ਕਰ ਲਿਆ। ਟੀਮ ਵੱਲੋਂ ਰੋਹਿਤ ਸ਼ਰਮਾ ਨੇ 38, ਕਪਤਾਨ ਹਾਰਦਿਕ ਪਾਂਡਿਆ ਨੇ 21 ਤੇ ਤਿਲਕ ਵਰਮਾ ਨੇ 16 ਦੌੜਾਂ ਬਣਾਈਆਂ। ਇਸ ਤੋਂ ਪਹਿਲਾਂ ਬੰਗਲੂਰੂ ਨੇ ਅੱਠ ਵਿਕਟਾਂ ’ਤੇ 198 ਦੌੜਾਂ ਬਣਾਈਆਂ। ਬੰਗਲੂਰੂ ਵੱਲੋਂ ਦਿਨੇਸ਼ ਕਾਰਤਿਕ ਨੇ ਨਾਬਾਦ 53 ਦੌੜਾਂ, ਕਪਤਾਨ ਫਾਫ ਡੂ ਪਲੇਸਿਸ ਨੇ 61 ਦੌੜਾਂ ਤੇ ਰਜਤ ਪਾਟੀਦਾਰ ਨੇ 50 ਦੌੜਾਂ ਬਣਾਈਆਂ। ਮੁੰਬਈ ਵੱਲੋਂ ਜਸਪ੍ਰੀਤ ਬੁਮਰਾਹ ਨੇ ਪੰਜ ਵਿਕਟਾਂ ਝਟਕਾਈਆਂ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...