ਬਰੂਆ ਤੇ ਥਿਪਸੇੇ ਭਾਰਤੀ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਪ੍ਰਭਾਵਿਤ

ਭਾਰਤੀ ਗਰੈਂਡਮਾਸਟਰ ਦਿਬਯੇਂਦੂ ਬਰੂਆ ਅਤੇ ਪ੍ਰਵੀਨ ਥਿਪਸੇ ਇੱਥੇ ਵੱਕਾਰੀ ਕੈਂਡੀਡੇਟਸ ਸ਼ਤਰੰਜ ਟੂਰਨਾਮੈਂਟ ਵਿੱਚ ਹੁਣ ਤੱਕ ਆਰ ਪ੍ਰਗਨਾਨੰਦਾ ਦੀ ਅਗਵਾਈ ਹੇਠ ਦੇਸ਼ ਦੇ ਪੰਜ ਖਿਡਾਰੀਆਂ ਦੇ ਪ੍ਰਦਰਸ਼ਨ ਤੋਂ ਕਾਫੀ ਪ੍ਰਭਾਵਿਤ ਹਨ। ਕੈਂਡੀਡੇਟਸ ਟੂਰਨਾਮੈਂਟ ਵਿੱਚ ਚਾਰ ਗੇੜ ਖੇਡੇ ਜਾਣ ਤੋਂ ਬਾਅਦ ਅੱਜ ਆਰਾਮ ਦਾ ਦਿਨ ਹੈ। ਚਾਰ ਗੇੜਾਂ ਤੋਂ ਬਾਅਦ ਪੁਰਸ਼ ਵਰਗ ਵਿੱਚ ਰੂਸ ਦਾ ਇਆਨ ਨੇਪੋਮਨੀਆਚੀ ਸਿਖਰ ’ਤੇ ਹੈ। ਭਾਰਤ ਦਾ ਡੀ ਗੁਕੇਸ਼ ਸਾਂਝੇ ਤੌਰ ’ਤੇ ਦੂਜੇ ਜਦਕਿ ਪ੍ਰਗਨਾਨੰਦਾ ਅਤੇ ਵਿਦਿਤ ਗੁਜਰਾਤੀ ਚੌਥੇ ਸਥਾਨ ’ਤੇ ਹਨ। ਟੂਰਨਾਮੈਂਟ ਵਿੱਚ ਹਾਲੇ 10 ਗੇੜ ਬਾਕੀ ਹਨ। ਬਰੂਆ ਦਾ ਮੰਨਣਾ ਹੈ ਕਿ ਮਹਿਲਾ ਵਰਗ ਵਿੱਚ ਟੂਰਨਾਮੈਂਟ ਦੀ ਸਭ ਤੋਂ ਹੇਠਲੀ ਰੈਂਕਿੰਗ ਵਾਲੀ ਅਤੇ ਸਭ ਤੋਂ ਛੋਟੀ ਉਮਰ ਦੀ ਖਿਡਾਰਨ ਬੁਲਗਾਰੀਆ ਦੀ ਨੁਰਗਯੁਲ ਸੇਲੀਮੋਵਾ ਖ਼ਿਲਾਫ਼ ਪਹਿਲੀ ਹਾਰ ਦੇ ਬਾਵਜੂਦ ਕੋਨੇਰੂ ਹੰਪੀ ਵਾਪਸੀ ਕਰ ਸਕਦੀ ਹੈ। ਵਿਸ਼ਵਨਾਥਨ ਆਨੰਦ ਤੋਂ ਬਾਅਦ ਗਰੈਂਡਮਾਸਟਰ ਬਣਨ ਵਾਲੇ ਦੂਜੇ ਭਾਰਤੀ ਤੇ ਤਿੰਨ ਵਾਰ ਦੇ ਕੌਮੀ ਚੈਂਪੀਅਨ ਬਰੂਆ ਨੇ ਕਿਹਾ, “ਵਿਦਿਤ ਵਾਪਸੀ ਕਰ ਸਕਦਾ ਹੈ ਅਤੇ ਗੁਕੇਸ਼ ਵੀ ਚੰਗੇ ਅੰਕ ਹਾਸਲ ਕਰ ਸਕਦਾ ਹੈ। ਮੈਂ ਹੰਪੀ ਨੂੰ ਵੀ ਦੌੜ ’ਚੋਂ ਬਾਹਰ ਨਹੀਂ ਮੰਨਾਂਗਾ। ਉਸ ਕੋਲ ਜਿੱਤਣ ਦੀ ਕਾਬਲੀਅਤ ਅਤੇ ਇੱਛਾ ਸ਼ਕਤੀ ਹੈ। ਸਾਨੂੰ ਇਸ ਬਾਰੇ ਅਗਲੇ ਕੁਝ ਦਿਨਾਂ ’ਚ ਪਤਾ ਲੱਗ ਜਾਵੇਗਾ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...