ਆਸਟਰੇਲੀਆ ਨੇ ਭਾਰਤ ਨੂੰ 4-2 ਨਾਲ ਹਰਾਇਆ

ਭਾਰਤੀ ਪੁਰਸ਼ ਹਾਕੀ ਟੀਮ ਨੂੰ ਅੱਜ ਇੱਥੇ ਪਿਛਲੇ ਮੈਚ ਦੇ ਮੁਕਾਬਲੇ ਕਾਫੀ ਬਿਹਤਰ ਪ੍ਰਦਰਸ਼ਨ ਕਰਨ ਦੇ ਬਾਵਜੂਦ ਦੂਜੇ ਟੈਸਟ ਮੈਚ ਵਿੱਚ ਆਸਟਰੇਲੀਆ ਹੱਥੋਂ 2-4 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਤਰ੍ਹਾਂ ਆਸਟਰੇਲੀਆ ਪੰਜ ਮੈਚਾਂ ਦੀ ਲੜੀ ਵਿੱਚ 2-0 ਨਾਲ ਅੱਗੇ ਚੱਲ ਰਿਹਾ ਹੈ। ਬੀਤੇ ਦਿਨ ਮਿਲੀ 1-5 ਦੀ ਹਾਰ ਤੋਂ ਬਾਅਦ ਭਾਰਤੀ ਖਿਡਾਰੀ ਪਹਿਲੇ ਅਤੇ ਦੂਜੇ ਕੁਆਰਟਰ ਵਿੱਚ ਆਪਣੇ ਮਜ਼ਬੂਤ ਵਿਰੋਧੀਆਂ ਨੂੰ ਟੱਕਰ ਦੇਣ ਵਿੱਚ ਕਾਮਯਾਬ ਰਹੇ। ਭਾਰਤ ਅੱਧੇ ਸਮੇਂ ਤੱਕ 2-1 ਨਾਲ ਅੱਗੇ ਸੀ ਪਰ ਤੀਜੇ ਕੁਆਰਟਰ ’ਚ ਢਿੱਲਾ ਡਿਫੈਂਸ ਉਸ ਨੂੰ ਮਹਿੰਗਾ ਪਿਆ। ਇਸ ਕੁਆਰਟਰ ਵਿੱਚ ਮੇਜ਼ਬਾਨ ਟੀਮ ਨੇ ਤਿੰਨ ਗੋਲ ਦਾਗ ਕੇ ਜਿੱਤ ਪੱਕੀ ਕੀਤੀ। ਆਸਟਰੇਲੀਆ ਲਈ ਜੈਰੇਮੀ ਹੇਵਰਡ (6ਵੇਂ ਅਤੇ 34ਵੇਂ ਮਿੰਟ) ਨੇ ਦੋ ਪੈਨਲਟੀ ਕਾਰਨਰਾਂ ਨੂੰ ਗੋਲ ਵਿੱਚ ਬਦਲਿਆ ਜਦਕਿ ਜੈਕਬ ਐਂਡਰਸਨ (42ਵੇਂ ਮਿੰਟ) ਅਤੇ ਨੇਥਨ ਇਫਰੌਮਸ (45ਵੇਂ ਮਿੰਟ) ਨੇ ਆਸਟਰੇਲੀਆ ਲਈ ਬਾਕੀ ਦੇ ਦੋ ਗੋਲ ਕੀਤੇ। ਭਾਰਤ ਲਈ ਜੁਗਰਾਜ ਸਿੰਘ (9ਵੇਂ) ਅਤੇ ਕਪਤਾਨ ਹਰਮਨਪ੍ਰੀਤ ਸਿੰਘ (30ਵੇਂ) ਨੇ ਗੋਲ ਕੀਤੇ। ਲੜੀ ਦਾ ਤੀਜਾ ਮੈਚ ਇੱਥੇ 10 ਅਪਰੈਲ ਨੂੰ ਖੇਡਿਆ ਜਾਵੇਗਾ। ਇਹ ਲੜੀ ਦੋਵਾਂ ਟੀਮਾਂ ਲਈ ਇਸ ਸਾਲ ਹੋਣ ਵਾਲੇ ਪੈਰਿਸ ਓਲੰਪਿਕ ਦੀਆਂ ਤਿਆਰੀਆਂ ਦਾ ਹਿੱਸਾ ਮੰਨੀ ਜਾ ਰਹੀ ਹੈ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...