ਬਟਲਰ ਦੇ ਸੈਂਕੜੇ ਸਦਕਾ ਰਾਜਸਥਾਨ ਨੇ ਬੰਗਲੂਰੂ ਨੂੰ ਛੇ ਵਿਕਟਾਂ ਨਾਲ ਹਰਾਇਆ

ਵਿਕਟਕੀਪਰ ਬੱਲੇਬਾਜ਼ ਜੋਸ ਬਟਲਰ ਦੇ ਨਾਬਾਦ ਸੈਂਕੜੇ ਸਦਕਾ ਰਾਜਸਥਾਨ ਰੌਇਲਜ਼ ਨੇ ਅੱਜ ਇੱਥੇ ਰੌਇਲ ਚੈਲੰਜਰਜ਼ ਬੰਗਲੂਰੂ ਖ਼ਿਲਾਫ਼ ਆਈਪੀਐੱਲ ਮੈਚ ਵਿੱਚ ਛੇ ਵਿਕਟਾਂ ਨਾਲ ਜਿੱਤ ਹਾਸਲ ਕੀਤੀ। ਬੰਗਲੂਰੂ ਵੱਲੋਂ ਦਿੱਤਾ 184 ਦੌੜਾਂ ਦਾ ਟੀਚਾ ਰਾਜਸਥਾਨ ਨੇ 19.1 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ’ਤੇ 189 ਦੌੜਾਂ ਬਣਾ ਕੇ ਪੂਰਾ ਕਰ ਲਿਆ। ਰਾਜਸਥਾਨ ਵੱਲੋਂ ਬਟਲਰ ਤੋਂ ਇਲਾਵਾ ਸੰਜੂ ਸੈਮਸਨ ਨੇ 69 ਦੌੜਾਂ ਦੀ ਪਾਰੀ ਖੇਡੀ। ਬੰਗਲੂਰੂ ਵੱਲੋਂ ਰੀਸ ਟੋਪਲੇ ਨੇ ਦੋ ਅਤੇ ਯਸ਼ ਦਿਆਲ ਤੇ ਮੁਹੰਮਦ ਸਿਰਾਜ ਨੇ ਇੱਕ-ਇੱਕ ਵਿਕਟ ਲਈ। ਇਸ ਤੋਂ ਪਹਿਲਾਂ ਵਿਰਾਟ ਕੋਹਲੀ ਦੇ ਆਈਪੀਐਲ ਵਿੱਚ ਰਿਕਾਰਡ ਅੱਠਵੇਂ ਸੈਂਕੜੇ ਦੇ ਬਾਵਜੂਦ ਰੌਇਲ ਚੈਲੰਜਰਜ਼ ਬੰਗਲੂਰੂ ਦੀ ਟੀਮ ਤਿੰਨ ਵਿਕਟਾਂ ’ਤੇ 183 ਦੌੜਾਂ ਹੀ ਬਣਾ ਸਕੀ। ਕੋਹਲੀ ਨੇ 72 ਗੇਂਦਾਂ ’ਚ 113 ਦੌੜਾਂ ਬਣਾਈਆਂ। ਹੁਣ ਤੱਕ ਟੂਰਨਾਮੈਂਟ ਵਿੱਚ ਆਰਸੀਬੀ ਦੀਆਂ ਕੁੱਲ ਦੌੜਾਂ ਦਾ 38 ਫੀਸਦ ਹਿੱਸਾ ਉਸ ਦੇ ਬੱਲੇ ਤੋਂ ਆਇਆ ਹੈ।

ਕੋਹਲੀ ਨੇ ਆਪਣੀ ਪਾਰੀ ਵਿੱਚ 12 ਚੌਕੇ ਅਤੇ ਤਿੰਨ ਛੱਕੇ ਜੜੇ। ਕਪਤਾਨ ਫਾਫ ਡੂ ਪਲੇਸਿਸ (33 ਗੇਂਦਾਂ ਵਿੱਚ 44 ਦੌੜਾਂ) ਨੂੰ ਛੱਡ ਕੇ ਕੋਹਲੀ ਨੂੰ ਦੂਜੇ ਸਿਰੇ ਤੋਂ ਕੋਈ ਸਹਿਯੋਗ ਨਹੀਂ ਮਿਲਿਆ। ਕੋਹਲੀ ਨੇ 39 ਗੇਂਦਾਂ ਵਿੱਚ ਆਪਣਾ ਨੀਮ ਸੈਂਕੜਾ ਪੂਰਾ ਕੀਤਾ ਅਤੇ ਅਗਲੀਆਂ 50 ਦੌੜਾਂ 28 ਗੇਂਦਾਂ ਵਿੱਚ ਬਣਾਈਆਂ। ਉਸ ਨੇ 19ਵੇਂ ਓਵਰ ਵਿੱਚ ਨਾਂਦਰੇ ਬਰਗਰ ਦੀ ਗੇਂਦ ’ਤੇ ਇੱਕ ਦੌੜ ਲੈਂਦਿਆਂ ਸੈਂਕੜਾ ਪੂਰਾ ਕੀਤਾ। ਗਲੈਨ ਮੈਕਸਵੈੱਲ (1) ਅਤੇ ਪਹਿਲਾਂ ਮੈਚ ਖੇਡ ਰਿਹਾ ਬੱਲੇਬਾਜ਼ ਸੌਰਵ ਚੌਹਾਨ (9) ਜਲਦੀ ਆਊਟ ਹੋ ਗਏ। ਰਾਜਸਥਾਨ ਦੇ ਸਪਿੰਨਰ ਰਵੀਚੰਦਰਨ ਅਸ਼ਵਿਨ ਅਤੇ ਯੁਜ਼ਵੇਂਦਰ ਚਹਿਲ ਨੇ ਮੱਧ ਓਵਰਾਂ ਵਿੱਚ ਸ਼ਾਨਦਾਰ ਗੇਂਦਬਾਜ਼ੀ ਕੀਤੀ। ਅਸ਼ਵਿਨ ਨੇ ਚਾਰ ਓਵਰਾਂ ਵਿੱਚ 28 ਦੌੜਾਂ ਦਿੱਤੀਆਂ ਜਦਕਿ ਚਾਹਲ ਨੇ 34 ਦੌੜਾਂ ਦੇ ਕੇ ਦੋ ਵਿਕਟਾਂ ਲਈਆਂ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...