ਮੁੰਬਈ ਇੰਡੀਅਨਜ਼ ਨਾਲ ਜੁੜਿਆ ਸੂਰਿਆ, ਅਭਿਆਸ ਦੌਰਾਨ ਲਾਏ ਲੰਬੇ ਛੱਕੇ

ਆਈਪੀਐੱਲ ਦੇ ਵਰਤਮਾਨ ਸੈਸ਼ਨ ਵਿਚ ਸ਼ੁਰੂਆਤੀ ਤਿੰਨੋਂ ਮੈਚ ਹਾਰ ਚੁੱਕੀ ਮੁੰਬਈ ਇੰਡੀਅਨਜ਼ ਨੇ ਸ਼ੁੱਕਰਵਾਰ ਨੂੰ ਟੀਮ ਦੇ ਅਭਿਆਸ ਸੈਸ਼ਨ ਵਿਚ ਵਿਸ਼ਵ ਦੇ ਨੰਬਰ ਇਕ ਟੀ-20 ਬੱਲੇਬਾਜ਼ ਸੂੁਰਿਆਕੁਮਾਰ ਯਾਦਵ ਦੇ ਸ਼ਾਮਲ ਹੋਣ ਨਾਲ ਰਾਹਤ ਦਾ ਸਾਹ ਲਿਆ ਹੈ। ਲੰਬੇ ਸਮੇਂ ਤੱਕ ਸੱਟ ਦੇ ਕਾਰਨ ਖੇਡ ਤੋਂ ਦੂਰ ਰਹਿਣ ਵਾਲੇ ਸੂਰਿਆਕੁਮਾਰ ਨੇ ਨੈੱਟਸ ਸੈਸ਼ਨ ਵਿਚ ਅਭਿਆਸ ਕਰ ਬਿਨਾਂ ਕਿਸੇ ਪਰੇਸ਼ਾਨੀ ਦੇ ਵੱਡੇ ਵੱਡੇ ਸ਼ਾਟ ਲਾਏ। ਇਸ ਨਾਲ ਇਹ ਉਮੀਦ ਜਾਗੀ ਕਿ ਉਹ ਦਿੱਲੀ ਕੈਪੀਟਲਜ਼ ਦੇ ਵਿਰੁੱਧ ਟੀਮ ਦੇ ਆਗਾਮੀ ਮੈਚ ਵਿਚ ਖੇਡ ਸਕਦੇ ਹਨ। ਪੰਜ ਵਾਰ ਦੀ ਚੈਂਪੀਅਨ ਮੁੰਬਈ ਦੀ ਟੀਮ ਨੇ ਇਸ ਸੈਸ਼ਨ ਵਿਚ ਨਵੇਂ ਕਪਤਾਨ ਹਾਰਦਿਕ ਪਾਂਡਿਆ ਦੀ ਅਗਵਾਈ ਵਿਚ ਆਪਣੇ ਸ਼ੁਰੂਆਤੀ ਤਿੰਨੋਂ ਮੈਚ ਹਾਰ ਕੇ ਬੇਹੱਦ ਨਿਰਾਸ਼ਾਜਨਕ ਸ਼ੁਰੂਆਤ ਕੀਤੀ ਹੈ। ਇਹ 33 ਸਾਲ ਦਾ ਹਮਲਾਵਰ ਬੱਲੇਬਾਜ਼ ਜਨਵਰੀ ਤੋਂ ਹੀ ਖੇਡ ਤੋਂ ਦੂਰ ਹੈ। ਉਸ ਨੂੰ ਸੱਟ ਤੋਂ ਉਭਰਨ ਲਈ ਸਰਜਰੀ ਦਾ ਸਹਾਰਾ ਲੈਣਾ ਪਿਆ। ਉਹ ਗਿੱਟੇ ਦੀ ਸੱਟ ਨਾਲ ਵੀ ਜੂਝ ਰਿਹਾ ਸੀ ਜੋ ਉਸ ਨੂੰ ਪਿਛਲੇ ਸਾਲ ਦੇ ਅੰਤ ਵਿਚ ਭਾਰਤ ਦੇ ਦੱਖਣੀ ਅਫਰੀਕਾ ਦੌਰੇ ਦੌਰਾਨ ਲੱਗੀ ਸੀ। ਸੂਰਿਆ ਕੁਮਾਰ ਵਾਨਖੇੜੇ ਸਟੇਡੀਅਮ ਵਿਚ ਅਭਿਆਸ ਸੈਸ਼ਨ ਲਈ ਪਹੁੰਚਣ ਵਾਲੇ ਪਹਿਲੇ ਖਿਡਾਰੀ ਸੀ। ਉਹ ਦੁਪਹਿਰ ਦੇ ਸੈਸ਼ਨ ਵਿਚ ਟੀਮ ਦੇ ਹੋਰ ਖਿਡਾਰੀਆਂ ਨਾਲ ਇਕ ਘੰਟੇ ਤੋਂ ਜ਼ਿਆਦਾ ਸਮੇਂ ਪਹਿਲਾਂ ਪਹੁੰਚਿਆ ਸੀ।

ਦਿੱਲੀ ਕੈਪੀਟਲਜ਼ ਟੀਮ ਪ੍ਰਬੰਧਨ ਨੇ ਇਹਤਿਆਤ ਦੇ ਤੌਰ ’ਤੇ ਭਾਰਤੀ ਸਟਾਰ ਸਪਿੰਨਰ ਕੁਲਦੀਪ ਯਾਦਵ ਗ੍ਰੋਇਨ ਸੱਟ ਤੋਂ ਉਭਰ ਰਿਹਾ ਹੈ ਤੇ ਉਸ ਨੂੰ ਆਈਪੀਐੱਲ ਵਿਚ ਆਰਾਮ ਦੀ ਸਲਾਹ ਦਿੱਤੀ ਗਈ ਹੈ। ਖੱਬੇ ਹੱਥ ਦੇ ਸਪਿੰਨਰ ਕੁਲਦੀਪ ਨੂੰ ਦਿੱਲੀ ਕੈਪੀਟਲਜ਼ ਦੇ ਜੈਪੁਰ ਵਿਚ ਰਾਜਸਥਾਨ ਰਾਇਲਜ਼ ਦੇ ਵਿਰੁੱਧ ਸੈਸ਼ਨ ਦੇ ਦੂਜੇ ਮੈਚ ਵਿਚ ਸੱਟ ਲੱਗ ਗਈ ਸੀ ਜਿਸ ਵਿਚ ਟੀਮ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਸੱਟ ਦੇ ਕਾਰਨ 29 ਸਾਲਾ ਖਿਡਾਰੀ ਨੂੰ ਅਗਲੇ ਮੁਕਾਬਲਿਆਂ ਲਈ ਬਾਹਰ ਰਹਿਣ ਲਈ ਪਾਬੰਦ ਹੋਣਾ ਪਿਆ ਜਿਸ ਵਿਚ ਤਜਰਬੇਕਾਰ ਤੇਜ਼ ਗੇਂਦਬਾਜ਼ ਇਸ਼ਾਂਤ ਸ਼ਰਮਾ ਨੂੰ ਟੀਮ ਵਿਚ ਜਗ੍ਹਾ ਮਿਲੀ। ਕੁਲਦੀਪ ਨੇ ਕਿਹਾ ਕਿ ਉਸ ਨੂੰ ਫਿੱਟ ਹੋਣ ਲਈ ਕੁਝ ਸਮੇਂ ਲੱਗੇਗਾ। ਕੁਲਦੀਪ ਕੇਂਦਰੀ ਕਰਾਰ ਖਿਡਾਰੀ ਹੈ ਤੇ ਟੀ-20 ਵਿਸ਼ਵ ਕੱਪ ਵਿਚ ਵੀ ਖੇਡ ਸਕਦਾ ਹੈ ਤਾਂ ਰਾਸ਼ਟਰੀ ਕ੍ਰਿਕਟ ਅਕਾਦਮੀ (ਐੱਨਸੀਏ) ਦੀ ਮੈਡੀਕਲ ਟੀਮ ਦੀ ਸਲਾਹ ਉਸ ਦੀ ਸੱਟ ਤੇ ਰਿਹੈਬ ਪ੍ਰਬੰਧਨ ਵਿਚ ਅਹਿਮ ਹੋਵੇਗੀ। ਆਸਟ੍ਰੇਲੀਆ ਦੇ ਸਾਬਕਾ ਕਪਤਾਨ ਸਟੀਪ ਸਮਿੱਥ ਦਾ ਮੰਨਣਾ ਹੈ ਕਿ ਆਈਪੀਐੱਲ ਦੇ ਮੌਜੂਦਾ ਸੈਸ਼ਨ ਵਿਚ ਰਾਇਲ ਚੈਲੰਜਰਜ਼ ਬੈਂਗਲੁਰੂ ਦੇ ਬਾਕੀ ਬੱਲੇਬਾਜ਼ਾਂ ਦੀ ਨਾਕਾਮੀ ਦੇ ਕਾਰਨ ਵਿਰਾਟ ਕੋਹਲੀ ’ਤੇ ਜ਼ਿਆਦਾ ਦਬਾਅ ਹੈ ਤੇ ਉਸ ਦੇ ਸਾਥੀ ਖਿਡਾਰੀਆਂ ਨੂੰ ਬਿਹਤਰ ਪ੍ਰਦਰਸ਼ਨ ਕਰ ਕੇ ਉਸ ਦਾ ਸਾਥ ਦੇਣਾ ਚਾਹੀਦਾ ਹੈ। ਇਸ ਸੈਸ਼ਨ ਵਿਚ ਕੋਹਲੀ ਨੇ ਆਰਸੀਬੀ ਦੇ ਲਈ ਚਾਰ ਮੈਚਾਂ ਵਿਚ 67.66 ਦੀ ਔਸਤ ਨਾਲ 203 ਦੌੜਾਂ ਬਣਾਈਆਂ ਹਨ ਜਦਕਿ ਦੂਜੇ ਸਥਾਨ ’ਤੇ ਦਿਨੇਸ਼ ਕਾਰਤਿਕ ਹਨ ਜੋ ਸਿਰਫ 90 ਦੌੜਾਂ ਬਣਾ ਸਕਿਆ ਹੈ। ਕੋਹਲੀ ਦੇ ਚੰਗੀ ਲੈਅ ਦੇ ਬਾਵਜੂਦ ਆਰਸੀਬੀ ਨੇ ਚਾਰ ਵਿਚੋਂ ਤਿੰਨ ਮੈਚ ਗੁਆਏ ਹਨ ਤੇ ਅੰਕ ਸੂਚੀ ਵਿਚ ਸੱਤਵੇਂ ਸਥਾਨ ’ਤੇ ਹੈ। ਗਲੈਨ ਮੈਕਸਵੈੱਲ, ਫਾਫ ਡੁਪਲੇਸੀ ਤੇ ਕੈਮਰਨ ਗ੍ਰੀਨ ਦਾ ਬੱਲਾ ਖਾਮੋਸ਼ ਹੀ ਰਿਹਾ ਹੈ। ਸਮਿੱਥ ਨੇ ਕਿਹਾ ਕਿ ਦੂਜੇ ਪ੍ਰਮੁੱਖ ਬੱਲੇਬਾਜ਼ਾਂ ਨੂੰ ਉਸ ਦਾ ਸਾਥ ਦੇਣਾ ਚਾਹੀਦਾ ਹੈ। ਅਜਿਹਾ ਕਰਨ ’ਤੇ ਟੀਮ ਨੂੰ ਜਿੱਤ ਦੀ ਰਾਹ ’ਤੇ ਲਾ ਸਕਦੇ ਹਨ। ਇਸ ਸਾਰਾ ਦਬਾਅ ਵਿਰਾਟ ’ਤੇ ਹੀ ਹੈ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...