ਗੁਰਦੇਵ ਕੌਰ ਖ਼ਾਲਸਾ ਦੀ ਪੁਸਤਕ “ਮੇਰੇ ਬੁਲੰਦ ਸੁਨੇਹੇ” ਭੇਟ

ਫਗਵਾੜਾ, 6 ਅਪ੍ਰੈਲ ( ਏ.ਡੀ.ਪੀ. ਨਿਊਜ਼) ਅਮਰੀਕਾ ਵਸਦੀ ਗੁਰਦੇਵ ਕੌਰ ਖ਼ਾਲਸਾ ਦੀ ਪੁਸਤਕ “ਮੇਰੇ ਬੁਲੰਦ ਸੁਨੇਹੇ”, ਜੋ ਖ਼ਾਲਸਾ ਪੰਥ ਦੇ ਚੜ੍ਹਦੀ ਕਲਾ ਦੇ ਸੰਕਲਪ  ਦੀ ਤਰਜ਼ਮਾਨੀ ਕਰਨ ਵਾਲੀ ਪੁਸਤਕ ਹੈ, ਦੀ ਇੱਕ ਕਾਪੀ ਗੁਰਦੇਵ ਕੌਰ ਖ਼ਾਲਸਾ ਯੂ.ਐਸ.ਏ. ਦੀਆਂ ਸਪੁੱਤਰੀਆਂ ਸੁਖਵਿੰਦਰ ਕੌਰ ਚਾਨਾ ਡਾਇਰੈਕਟਰ ਆਫ਼ ਅਪਰੇਸ਼ਨਜ਼(ਜਿਊਰੈਕਸ) ਸਿਨੀਵੈਲਾ, ਕੈਲੇਫੋਰਨੀਆ ਯੂ.ਐਸ.ਏ. ਅਤੇ ਪਰਵਿੰਦਰ ਕੌਰ ਨੇ “ਅੱਜ ਦਾ ਪੰਜਾਬ” ਦਫ਼ਤਰ ਪੁੱਜਕੇ, ਮੁੱਖ ਸੰਪਾਦਕ ਪ੍ਰਿੰਸੀਪਲ ਗੁਰਮੀਤ ਸਿੰਘ ਪਲਾਹੀ ਨੂੰ ਭੇਟ ਕੀਤੀ।

ਗੁਰਦੇਵ ਕੌਰ ਖ਼ਾਲਸਾ ਯੂ.ਐਸ.ਏ. ਦੀ ਪੁਸਤਕ “ਮੇਰੇ ਬੁਲੰਦ ਸੁਨੇਹੇ” ਨਾਲ ਲੇਖਿਕਾ ਅਤੇ ਉਹਨਾ ਦੀ ਯੂ.ਐਸ.ਏ. ਵਸਦੀ ਪੁੱਤਰੀ ਸੁਖਵਿੰਦਰ ਕੌਰ ਚਾਨਾ।

ਇਸ ਸਮੇਂ ਉਹਨਾ ਦੇ ਨਾਲ ਗੁਰਦੇਵ ਕੌਰ ਖ਼ਾਲਸਾ ਵੀ ਸਨ, ਜਿਹਨਾ ਦਾ ਇਲਾਜ ਚੱਲ ਰਿਹਾ ਹੈ। ਸੁਖਵਿੰਦਰ ਕੌਰ ਚਾਨਾ ਅਤੇ ਪਰਵਿੰਦਰ ਕੌਰ ਨੇ ਕਿਹਾ ਕਿ ਮਾਤਾ ਗੁਰਦੇਵ ਕੌਰ ਖ਼ਾਲਸਾ, ਮੁੜ ਸਿਹਤਮੰਦ ਹੋ ਕੇ ਪੰਜਾਬੀ ਸਾਹਿਤ ਜਗਤ ਦੀ ਸੇਵਾ ਲਈ ਤਤਪਰ ਰਹਿਣਗੇ। ਗੁਰਦੇਵ ਕੌਰ ਖ਼ਾਲਸਾ ਦੀ ਪੁਸਤਕ ਵਿੱਚ ਸ਼ਾਮਲ ਕਵਿਤਾਵਾਂ ਵਿੱਚ ਸਿੱਖ ਗੁਰੂਆਂ, ਮਹਾਂਪੁਰਸ਼ਾ ਦੇ ਸੰਦੇਸ਼ ਹਨ, ਜਿਹੜੇ ਲੋਕਾਂ ਦੇ ਮਨਾਂ ‘ਚ ਹੌਸਲਾ, ਤਿਆਗ ਦੀ ਭਾਵਨਾ ਅਤੇ ਜੋਸ਼ ਭਰਦੇ ਹਨ। ਅਦਾਰਾ “ਅੱਜ ਦਾ ਪੰਜਾਬ” ਵਲੋਂ ਗੁਰਦੇਵ ਕੌਰ ਖ਼ਾਲਸਾ ਨੂੰ ਮੰਮੰਟੋ ਦੇ ਕੇ ਸਨਮਾਨਿਤ ਕੀਤਾ ਗਿਆ।

ਗੁਰਦੇਵ ਕੌਰ ਖ਼ਾਲਸਾ ਦਾ “ਅੱਜ ਦਾ ਪੰਜਾਬ” ਅਦਾਰੇ ਵਲੋਂ ਸਨਮਾਨ ਪ੍ਰਾਪਤ ਕਰਦੇ ਹੋਏ ਉਹਨਾ ਦੀਆਂ ਪੁੱਤਰੀਆਂ ਸੁਖਵਿੰਦਰ ਕੌਰ ਚਾਨਾ ਅਤੇ ਪਰਵਿੰਦਰ ਕੌਰ ।

 

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...