ਸਾਊਦੀ ਅਰਬ ’ਚ ਰੋਨਾਲਡੋ ਨੇ ਲਾਈ ਇਕ ਹੋਰ ਹੈਟ੍ਰਿਕ

ਸਾਊਦੀ ਅਰਬ ਦੇ ਕ੍ਰਿਸਟੀਆਨੋ ਰੋਨਾਲਡੋ ਦੀ 72 ਘੰਟਿਆਂ ’ਚ ਦੂਜੀ ਹੈਟ੍ਰਿਕ ਦੀ ਮਦਦ ਨਾਲ ਅਲ ਨਾਸਰ ਨੇ ਸਾਊਦੀ ਪ੍ਰੋ ਲੀਗ ’ਚ ਆਭਾ ਨੂੰ 8-0 ਨਾਲ ਕਰਾਰੀ ਹਾਰ ਦਿਤੀ। ਰੋਨਾਲਡੋ ਨੇ ਪਹਿਲੇ ਅੱਧ ’ਚ ਤਿੰਨ ਗੋਲ ਕੀਤੇ ਅਤੇ ਦੋ ਗੋਲਾਂ ਦੀ ਮਦਦ ਕੀਤੀ। ਉਸ ਦੇ ਪ੍ਰਦਰਸ਼ਨ ਦੀ ਬਦੌਲਤ, ਨੌਂ ਵਾਰ ਦੇ ਚੈਂਪੀਅਨ ਅਲ ਨਾਸਰ ਨੇ ਸਾਊਦੀ ਅਰਬ ’ਚ ਵੱਡੀ ਜਿੱਤ ਪ੍ਰਾਪਤ ਕੀਤੀ। ਲੀਗ ਦੇ ਮੌਜੂਦਾ ਸੀਜ਼ਨ ’ਚ ਪੁਰਤਗਾਲ ਦੇ ਇਸ ਸਟਾਰ ਖਿਡਾਰੀ ਦੀ ਇਹ ਤੀਜੀ ਹੈਟ੍ਰਿਕ ਹੈ। ਉਸ ਨੇ ਸਨਿਚਰਵਾਰ ਨੂੰ ਅਲ ਤਾਏ ’ਤੇ ਅਲ ਨਾਸਰ ਦੀ 5-1 ਦੀ ਜਿੱਤ ਦੌਰਾਨ ਹੈਟ੍ਰਿਕ ਵੀ ਬਣਾਈ ਸੀ। ਉਸ ਨੇ ਲੀਗ ਵਿਚ ਹੁਣ ਤਕ 29 ਗੋਲ ਕੀਤੇ ਹਨ ਅਤੇ ਇਸ ਮਾਮਲੇ ਵਿਚ ਚੋਟੀ ’ਤੇ ਹੈ। ਇਸ ਜਿੱਤ ਦੇ ਬਾਵਜੂਦ ਅਲ ਨਾਸਰ ਲੀਗ ਦੀ ਅੰਕ ਸੂਚੀ ’ਚ ਦੂਜੇ ਸਥਾਨ ’ਤੇ ਬਣਿਆ ਹੋਇਆ ਹੈ। ਉਹ ਨੇਤਾ ਅਲ ਹਿਲਾਲ ਤੋਂ 12 ਅੰਕ ਪਿੱਛੇ ਹੈ। ਲੀਗ ’ਚ ਅਜੇ ਅੱਠ ਗੇੜ ਦੇ ਮੈਚ ਬਾਕੀ ਹਨ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...