Hardik Pandya ਨੇ ਮੁੰਬਈ ਇੰਡੀਅਨਜ਼ ਦੀ ਲਗਾਤਾਰ ਤੀਜੀ ਹਾਰ ਲਈ ਖੁਦ ਨੂੰ ਜ਼ਿੰਮੇਵਾਰ ਠਹਿਰਾਇਆ

ਮੁੰਬਈ ਇੰਡੀਅਨਜ਼ ਨੂੰ ਸੋਮਵਾਰ ਨੂੰ ਵਾਨਖੇੜੇ ਸਟੇਡੀਅਮ ‘ਚ ਰਾਜਸਥਾਨ ਰਾਇਲਜ਼ ਦੇ ਹੱਥੋਂ 6 ਵਿਕਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। IPL 2024 ਦੇ 14ਵੇਂ ਮੈਚ ‘ਚ ਮੁੰਬਈ ਨੇ ਪਹਿਲਾਂ ਬੱਲੇਬਾਜ਼ੀ ਕਰਦੇ ਹੋਏ 20 ਓਵਰਾਂ ‘ਚ 9 ਵਿਕਟਾਂ ਗੁਆ ਕੇ 125 ਦੌੜਾਂ ਬਣਾਈਆਂ। ਜਵਾਬ ਵਿੱਚ ਰਾਜਸਥਾਨ ਰਾਇਲਜ਼ ਨੇ 15.3 ਓਵਰਾਂ ਵਿੱਚ ਚਾਰ ਵਿਕਟਾਂ ਗੁਆ ਕੇ ਟੀਚਾ ਹਾਸਲ ਕਰ ਲਿਆ। ਮੁੰਬਈ ਇੰਡੀਅਨਜ਼ ਮੌਜੂਦਾ ਆਈਪੀਐਲ ਵਿੱਚ ਹੁਣ ਤੱਕ ਆਪਣੀ ਜਿੱਤ ਦਾ ਖਾਤਾ ਨਹੀਂ ਖੋਲ੍ਹ ਸਕੀ ਹੈ। ਮੁੰਬਈ ਨੂੰ ਰਾਜਸਥਾਨ ਰਾਇਲਜ਼ ਦੇ ਹੱਥੋਂ ਟੂਰਨਾਮੈਂਟ ਵਿੱਚ ਲਗਾਤਾਰ ਤੀਜੀ ਹਾਰ ਦਾ ਸਾਹਮਣਾ ਕਰਨਾ ਪਿਆ। ਕਪਤਾਨ ਹਾਰਦਿਕ ਪਾਂਡਿਆ ਨੇ ਮੈਚ ਤੋਂ ਬਾਅਦ ਆਪਣੀ ਟੀਮ ਦੀਆਂ ਗ਼ਲਤੀਆਂ ਦਾ ਖੁਲਾਸਾ ਕੀਤਾ। ਹਾਰਦਿਕ ਪਾਂਡਿਆ ਨੇ ਖੁਦ ਨੂੰ ਮੈਚ ਦਾ ਦੋਸ਼ੀ ਕਰਾਰ ਦਿੱਤਾ ਅਤੇ ਦੱਸਿਆ ਕਿ ਕਿਸ ਤਰ੍ਹਾਂ ਉਸ ਨੇ ਮੈਚ ‘ਚ ਰਾਜਸਥਾਨ ਰਾਇਲਜ਼ ਨੂੰ ਅੱਗੇ ਵਧਾਇਆ। ਅਸੀਂ ਉਸ ਤਰ੍ਹਾਂ ਦੀ ਸ਼ੁਰੂਆਤ ਨਹੀਂ ਕਰ ਸਕੇ ਜਿਸ ਤਰ੍ਹਾਂ ਦੀ ਅਸੀਂ ਚਾਹੁੰਦੇ ਸੀ। ਇਹ ਇੱਕ ਮੁਸ਼ਕਲ ਮੈਚ ਸੀ। ਮੈਨੂੰ ਲੱਗਦਾ ਹੈ ਕਿ ਅਸੀਂ 150 ਜਾਂ 160 ਦੌੜਾਂ ਬਣਾਉਣ ਦੀ ਸਥਿਤੀ ‘ਚ ਸੀ, ਪਰ ਮੈਨੂੰ ਲੱਗਦਾ ਹੈ ਕਿ ਮੇਰੀ ਵਿਕਟ ਨੇ ਮੈਚ ਬਦਲ ਦਿੱਤਾ ਤੇ ਵਿਰੋਧੀ ਟੀਮ ਹਾਵੀ ਹੋ ਗਈ।

ਮੈਨੂੰ ਲੱਗਦਾ ਹੈ ਕਿ ਮੈਂ ਬਿਹਤਰ ਪ੍ਰਦਰਸ਼ਨ ਕਰ ਸਕਦਾ ਸੀ। ਗੇਂਦਬਾਜ਼ਾਂ ਲਈ ਪਿੱਚ ਬਿਹਤਰ ਸੀ, ਜੋ ਚੰਗੀ ਗੱਲ ਹੈ। ਇਹ ਖੇਡ ਗੇਂਦਬਾਜ਼ਾਂ ਲਈ ਇੱਕ ਅਦਭੁਤ ਚੀਜ਼ ਹੈ। ਪਰ ਇਸਦੀ ਉਮੀਦ ਨਹੀਂ ਸੀ। ਇਹ ਸਭ ਸਹੀ ਕੰਮ ਕਰਨ ਦੀ ਗੱਲ ਸੀ। ਕਈ ਵਾਰ ਨਤੀਜੇ ਹੱਕ ਵਿੱਚ ਹੋਣਗੇ ਅਤੇ ਕਈ ਵਾਰ ਨਹੀਂ। ਅਜਿਹੀਆਂ ਗੱਲਾਂ ਮੈਨੂੰ ਬਹੁਤਾ ਹੈਰਾਨ ਨਹੀਂ ਕਰਦੀਆਂ। ਪਰ ਇੱਕ ਸਮੂਹ ਦੇ ਰੂਪ ਵਿੱਚ ਅਸੀਂ ਵਿਸ਼ਵਾਸ ਕਰਦੇ ਹਾਂ ਕਿ ਅੱਗੇ ਜਾ ਕੇ ਕਰਨ ਲਈ ਬਿਹਤਰ ਚੀਜ਼ਾਂ ਹਨ ਅਤੇ ਸਾਨੂੰ ਸਿਰਫ਼ ਹੋਰ ਅਨੁਸ਼ਾਸਿਤ ਹੋਣ ਦੀ ਲੋੜ ਹੈ। ਸਾਨੂੰ ਹੋਰ ਹੌਸਲਾ ਦਿਖਾਉਣਾ ਪਵੇਗਾ।ਇਸ ਹਾਰ ਨਾਲ ਮੁੰਬਈ ਇੰਡੀਅਨਜ਼ ਨੂੰ ਡੂੰਘਾ ਨੁਕਸਾਨ ਹੋਇਆ ਹੈ। ਪੰਜ ਵਾਰ ਦੀ ਆਈਪੀਐਲ ਚੈਂਪੀਅਨ ਟੀਮ ਫਿਲਹਾਲ ਆਈਪੀਐਲ 2024 ਦੀ ਅੰਕ ਸੂਚੀ ਵਿੱਚ ਆਖਰੀ ਯਾਨੀ 10ਵੇਂ ਸਥਾਨ ‘ਤੇ ਹੈ। ਹਾਰਦਿਕ ਪਾਂਡਿਆ ਤੇ ਮੁੰਬਈ ਇੰਡੀਅਨਜ਼ ਦੇ ਥਿੰਕ ਟੈਂਕ ਨੂੰ ਜਿੱਤ ਦੀ ਲੀਹ ‘ਤੇ ਵਾਪਸੀ ਲਈ ਮਜ਼ਬੂਤ ​​ਰਣਨੀਤੀ ਬਣਾਉਣੀ ਹੋਵੇਗੀ। ਮੁੰਬਈ ਆਪਣਾ ਅਗਲਾ ਮੈਚ ਦਿੱਲੀ ਦੇ ਖਿਲਾਫ਼ 7 ਅਪ੍ਰੈਲ ਨੂੰ ਵਾਨਖੇੜੇ ਸਟੇਡੀਅਮ ‘ਚ ਖੇਡੇਗਾ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...