ਭਾਰਤ ਅਤੇ ਆਸਟਰੇਲੀਆ ਵਿਚਾਲੇ ਟੈਸਟ ਮੈਚ ਲੜੀ ਦੀਆਂ ਤਰੀਕਾਂ ਜਾਰੀ

ਭਾਰਤ ਅਤੇ ਆਸਟਰੇਲੀਆ ਵਿਚਾਲੇ ਪੰਜ ਮੈਚਾਂ ਦੀ ਟੈਸਟ ਲੜੀ 22 ਨਵੰਬਰ ਤੋਂ ਪਰਥ ਦੇ ਓਪਟਸ ਸਟੇਡੀਅਮ ’ਚ ਸ਼ੁਰੂ ਹੋਵੇਗੀ। ਆਸਟਰੇਲੀਆ ਆਮ ਤੌਰ ’ਤੇ ਅਪਣੇ ਸੀਜ਼ਨ ਦਾ ਪਹਿਲਾ ਟੈਸਟ ਮੈਚ ਐਡੀਲੇਡ ਓਵਲ ’ਚ ਖੇਡਦਾ ਹੈ ਪਰ ਭਾਰਤ ਵਿਰੁਧ ਉਥੇ ਦੂਜਾ ਟੈਸਟ ਮੈਚ ਖੇਡਿਆ ਜਾਵੇਗਾ, ਜੋ 6 ਤੋਂ 10 ਦਸੰਬਰ ਤਕ ਖੇਡਿਆ ਜਾਵੇਗਾ। ਇਹ ਦਿਨ-ਰਾਤ ਦਾ ਮੈਚ ਹੋਵੇਗਾ। ਤੀਜਾ ਟੈਸਟ 14 ਤੋਂ 18 ਦਸੰਬਰ ਤਕ ਬ੍ਰਿਸਬੇਨ ’ਚ ਖੇਡਿਆ ਜਾਵੇਗਾ ਜਦਕਿ ਮੈਲਬੌਰਨ ’ਚ 26 ਤੋਂ 30 ਦਸੰਬਰ ਤਕ ਬਾਕਸਿੰਗ ਡੇਅ ਟੈਸਟ ਖੇਡਿਆ ਜਾਵੇਗਾ। ਪੰਜਵਾਂ ਅਤੇ ਆਖ਼ਰੀ ਟੈਸਟ ਮੈਚ ਨਵੇਂ ਸਾਲ ’ਚ 3 ਤੋਂ 7 ਜਨਵਰੀ ਤਕ ਸਿਡਨੀ ’ਚ ਖੇਡਿਆ ਜਾਵੇਗਾ। ਕ੍ਰਿਕਟ ਆਸਟਰੇਲੀਆ ਨੇ ਮੰਗਲਵਾਰ ਨੂੰ ਅਗਲੇ ਗਰਮੀਆਂ ਲਈ ਅਪਣੇ ਕ੍ਰਿਕਟ ਪ੍ਰੋਗਰਾਮ ਦਾ ਐਲਾਨ ਕੀਤਾ। ਭਾਰਤ ਸੀਰੀਜ਼ ਇਸ ਦਾ ਹਿੱਸਾ ਹੈ।

ਕ੍ਰਿਕਟ ਆਸਟਰੇਲੀਆ ਦੇ ਪ੍ਰੋਗਰਾਮ ਮੁਖੀ ਪੀਟਰ ਰੋਚ ਨੇ ਕਿਹਾ ਕਿ ਪਰਥ ਨੂੰ ਪਹਿਲੇ ਟੈਸਟ ਦੀ ਮੇਜ਼ਬਾਨੀ ਦਾ ਅਧਿਕਾਰ ਦੇਣ ਪਿੱਛੇ ਸੱਭ ਤੋਂ ਮਹੱਤਵਪੂਰਨ ਕਾਰਕ ਦੋਹਾਂ ਦੇਸ਼ਾਂ ਦੇ ਦਰਸ਼ਕਾਂ ਲਈ ਦੋਸਤਾਨਾ ਪ੍ਰਸਾਰਣ ਖੇਤਰ ਦਾ ਹੋਣਾ ਹੈ। ਉਨ੍ਹਾਂ ਕਿਹਾ, ‘‘ਸਾਡੀ ਕੌਮੀ ਟੀਮ ਦੀ ਸਪੱਸ਼ਟ ਸਲਾਹ ਹੈ ਕਿ ਟੈਸਟ ਸੀਰੀਜ਼ ਉਨ੍ਹਾਂ ਥਾਵਾਂ ’ਤੇ ਸ਼ੁਰੂ ਹੋਵੇ ਜਿੱਥੇ ਉਹ ਸੱਭ ਤੋਂ ਆਰਾਮਦਾਇਕ ਹਨ ਅਤੇ ਪਰਥ ਅਤੇ ਬ੍ਰਿਸਬੇਨ ਅਜਿਹੀਆਂ ਥਾਵਾਂ ਹਨ ਜਿੱਥੇ ਉਨ੍ਹਾਂ ਨੂੰ ਸੱਭ ਤੋਂ ਵੱਧ ਫਾਇਦਾ ਹੋਵੇਗਾ।’’ ਇਸ ਤੋਂ ਪਹਿਲਾਂ ਕ੍ਰਿਕਟ ਆਸਟਰੇਲੀਆ ਨੇ ਸੋਮਵਾਰ ਨੂੰ ਐਲਾਨ ਕੀਤਾ ਸੀ ਕਿ ਬਾਰਡਰ ਗਾਵਸਕਰ ਟਰਾਫੀ ਲਈ ਖੇਡੀ ਜਾਣ ਵਾਲੀ ਸੀਰੀਜ਼ ਪੰਜ ਟੈਸਟ ਮੈਚਾਂ ’ਚ ਖੇਡੀ ਜਾਵੇਗੀ। 1991-92 ਤੋਂ ਬਾਅਦ ਇਹ ਪਹਿਲਾ ਮੌਕਾ ਹੋਵੇਗਾ ਜਦੋਂ ਭਾਰਤ ਆਸਟਰੇਲੀਆ ਵਿਰੁਧ ਪੰਜ ਟੈਸਟ ਮੈਚਾਂ ਦੀ ਲੜੀ ਖੇਡੇਗਾ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...