ਬੁਰਾ ਨਾ ਮੰਨਣਾ/ਯਸ਼ ਪਾਲ ਵਰਗ ਚੇਤਨਾ

ਇੱਕ ਮਰਦ ਨੇ
ਦੂਜੇ ਮਰਦ ਨੂੰ
ਮਾਰਨ ਲਈ
ਇੱਕ ਔਰਤ ਦਾ
ਲਿਆ ਸਹਾਰਾ

ਤੀਜੇ ਮਰਦ ਨੇ
ਦੂਜੇ ਮਰਦ ਨੂੰ
ਬਚਾਉਣ ਲਈ
ਔਰਤ ਨੂੰ
ਸਾੜ-ਮਾਰਾ

ਤੇ ਉਸਦੇ
ਸੜ-ਮਰਨ ਦਾ
ਜਸ਼ਨ ਮਨਾਉਂਦੇ
ਸਭ ਮਰਦਾਂ ਨੇ ਮਿਲਕੇ
ਲਾਇਆ ਨਾਹਰਾ

ਬੁਰਾ ਨਾ ਮੰਨਣਾ
ਇਹ ਤਾਂ ਹੋਣੀ ਹੈ

ਮੁਆਫ਼ ਕਰਨਾ
ਇਹ ਤਾਂ ਹੋਲੀ ਹੈ

ਉਂਝ ਵੀ
ਔਰਤ ਦੇ
ਸੜ-ਮਰਨ ਦਾ
ਅਸੀਂ ਬੁਰਾ ਹੀ
ਕਦ ਮਨਾਇਆ ਹੈ

ਮੂਲ ਲੇਖਕ:
ਹਿੰਦੀ ਕਵੀ:ਹੂਬ ਨਾਥ

ਹਿੰਦੀ ਤੋਂ ਪੰਜਾਬੀ ਰੂਪ:
ਯਸ਼ ਪਾਲ ਵਰਗ ਚੇਤਨਾ
(98145 35005)

ਹੋਲੀ(25 ਮਾਰਚ) ਮੌਕੇ

ਸਾਂਝਾ ਕਰੋ