ਨਹੀਂ ਰਹੇ ਪਾਕਿਸਤਾਨ ਕ੍ਰਿਕਟ ਬੋਰਡ ਦੇ ਸਾਬਕਾ ਚੇਅਰਮੈਨ ਸ਼ਹਿਰਯਾਰ ਖਾਨ,

ਪਾਕਿਸਤਾਨ ਕ੍ਰਿਕਟ ਬੋਰਡ ਦੇ ਸਾਬਕਾ ਚੇਅਰਮੈਨ ਸ਼ਹਿਰਯਾਰ ਖਾਨ ਦਾ ਅੱਜ 23 ਮਾਰਚ ਨੂੰ ਲਾਹੌਰ ਵਿੱਚ 89 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। ਪੀਸੀਬੀ ਨੇ ਇੱਕ ਪ੍ਰੈਸ ਬਿਆਨ ਜਾਰੀ ਕਰਕੇ ਇਹ ਜਾਣਕਾਰੀ ਦਿੱਤੀ। ਸ਼ਹਿਰਯਾਰ ਖਾਨ ਦੇ ਦੇਹਾਂਤ ਨਾਲ ਪੂਰੇ ਪਾਕਿਸਤਾਨ ਕ੍ਰਿਕਟ ਜਗਤ ‘ਚ ਸੋਗ ਦੀ ਲਹਿਰ ਹੈ। ਸ਼ਹਿਰਯਾਰ ਖਾਨ ਨੇ ਦੋ ਵੱਖ-ਵੱਖ ਕਾਰਜਕਾਲਾਂ ਵਿੱਚ ਪੀਸੀਬੀ ਦੇ ਚੇਅਰਮੈਨ ਵਜੋਂ ਸੇਵਾ ਨਿਭਾਈ। ਉਨ੍ਹਾਂ ਨੇ 1999 ਅਤੇ ਆਈਸੀਸੀ ਵਿਸ਼ਵ ਕੱਪ 2003 ਦੌਰਾਨ ਭਾਰਤ ਦੌਰੇ ਦੌਰਾਨ ਪਾਕਿਸਤਾਨੀ ਪੁਰਸ਼ ਟੀਮ ਦੇ ਮੈਨੇਜਰ ਵਜੋਂ ਕੰਮ ਕੀਤਾ। Shaharyar Khan ਦੀ 89 ਸਾਲ ਦੀ ਉਮਰ ’ਚ ਹੋਈ ਮੌਤ ਪੀਸੀਬੀ ਨੇ ਸ਼ਨੀਵਾਰ ਨੂੰ ਇੱਕ ਪ੍ਰੈਸ ਬਿਆਨ ਵਿੱਚ ਇਹ ਦੁਖਦਾਈ ਖਬਰ ਦਾ ਐਲਾਨ ਕੀਤਾ। ਪੀਸੀਬੀ ਨੇ ਇੱਕ ਬਿਆਨ ਵਿੱਚ ਕਿਹਾ, ਪਾਕਿਸਤਾਨ ਕ੍ਰਿਕਟ ਬੋਰਡ, ਆਪਣੇ ਚੇਅਰਮੈਨ, ਬੋਰਡ ਆਫ਼ ਗਵਰਨਰਜ਼ ਤੇ ਸਟਾਫ਼ ਰਾਹੀਂ ਅੱਜ ਸਵੇਰੇ ਲਾਹੌਰ ਵਿੱਚ ਸਾਬਕਾ ਚੇਅਰਮੈਨ ਪੀਸੀਬੀ ਸ਼ਹਿਰਯਾਰ ਖਾਨ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕਰਦਾ ਹੈ। ਸ਼ਹਰਯਾਰ ਖਾਨ ਦੇ ਦੇਹਾਂਤ ‘ਤੇ ਉਨ੍ਹਾਂ ਦੇ ਪਰਿਵਾਰ ਨਾਲ ਦਿਲੀ ਸੰਵੇਦਨਾ ਪ੍ਰਗਟ ਕਰਦੇ ਹਾਂ ਅਤੇ ਪਿਛਲੇ ਦਹਾਕੇ ਦੌਰਾਨ ਪਾਕਿਸਤਾਨ ਵਿੱਚ ਕ੍ਰਿਕਟ ਨੂੰ ਵਾਪਸ ਲਿਆਉਣ ਵਿੱਚ ਮੁੱਖ ਕਿਰਦਾਰਾਂ ਵਿੱਚੋਂ ਇੱਕ ਵਜੋਂ ਉਨ੍ਹਾਂ ਨੂੰ ਹਮੇਸ਼ਾ ਯਾਦ ਰੱਖਣ ਦੀ ਇੱਛਾ ਰੱਖਦੇ ਹਾਂ।

ਤੁਹਾਨੂੰ ਦੱਸ ਦੇਈਏ ਕਿ ਫਰਵਰੀ ਮਹੀਨੇ ਵਿੱਚ ਪੀਸੀਬੀ ਨੇ ਮੋਹਸਿਨ ਨਕਵੀ ਨੂੰ ਚੇਅਰਮੈਨ ਬਣਾਇਆ ਸੀ ਤੇ ਉਨ੍ਹਾਂ ਨੂੰ 3 ਸਾਲ ਦੇ ਕਾਰਜਕਾਲ ਲਈ ਨਿਯੁਕਤ ਕੀਤਾ ਸੀ। ਮੋਹਸਿਨ ਨਕਵੀ 37ਵੇਂ ਪੀਸੀਬੀ ਚੇਅਰਮੈਨ ਬਣੇ, ਅੰਤਰਿਮ ਮੁਖੀ ਸ਼ਾਹ ਖਵਾਰ ਦੀ ਥਾਂ ਲੈ ਕੇ, ਜੋ ਪਾਕਿਸਤਾਨ ਦੀ ਸੁਪਰੀਮ ਕੋਰਟ ਦੇ ਵਕੀਲ ਸਨ। ਨਕਵੀ ਨੇ ਪੀਸੀਬੀ ਦੀ ਤਰਫੋਂ ਕਿਹਾ ਕਿ ਮੈਂ ਸਾਬਕਾ ਚੇਅਰਮੈਨ ਸ਼ਹਿਰਯਾਰ ਖਾਨ ਦੇ ਦੇਹਾਂਤ ‘ਤੇ ਡੂੰਘੇ ਸੰਵੇਦਨਾ ਅਤੇ ਦੁੱਖ ਦਾ ਪ੍ਰਗਟਾਵਾ ਕਰਦਾ ਹਾਂ। ਉਹ ਇੱਕ ਚੰਗੇ ਪ੍ਰਸ਼ਾਸਕ ਸਨ ਅਤੇ ਉਨ੍ਹਾਂ ਨੇ ਪੂਰੀ ਲਗਨ ਨਾਲ ਪਾਕਿਸਤਾਨ ਕ੍ਰਿਕਟ ਦੀ ਸੇਵਾ ਕੀਤੀ ਸੀ।ਫਿਲਹਾਲ ਹਰ ਕੋਈ IPL ਖੇਡਣ ‘ਚ ਰੁੱਝਿਆ ਹੋਇਆ ਹੈ, ਜਦਕਿ ਪਾਕਿਸਤਾਨ 5 ਮੈਚਾਂ ਦੀ ਟੀ-20 ਸੀਰੀਜ਼ ‘ਚ ਨਿਊਜ਼ੀਲੈਂਡ ਦੀ ਮੇਜ਼ਬਾਨੀ ਕਰਨ ਲਈ ਤਿਆਰ ਹੈ। ਪਹਿਲੇ ਤਿੰਨ ਟੀ-20 ਮੈਚ ਰਾਵਲਪਿੰਡੀ ਕ੍ਰਿਕਟ ਸਟੇਡੀਅਮ ‘ਚ 18, 20 ਅਤੇ 21 ਅਪ੍ਰੈਲ ਨੂੰ ਹੋਣਗੇ। ਇਸ ਤੋਂ ਬਾਅਦ ਬਾਕੀ 2 ਮੈਚ 25 ਅਪ੍ਰੈਲ ਅਤੇ 27 ਅਪ੍ਰੈਲ ਨੂੰ ਲਾਹੌਰ ਦੇ ਗੱਦਾਫੀ ਸਟੇਡੀਅਮ ‘ਚ ਹੋਣਗੇ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...