MS Dhoni ਨੇ ਛੱਡੀ ਕਮਾਂਡ ,ਰੁਤੁਰਾਜ ਗਾਇਕਵਾੜ ਬਣੇ CSK ਦੇ ਕਪਤਾਨ

ਚੇਨਈ ਸੁਪਰ ਕਿੰਗਜ਼ ਨੇ ਇੰਡੀਅਨ ਪ੍ਰੀਮੀਅਰ ਲੀਗ (IPL-2024) ਸ਼ੁਰੂ ਹੋਣ ਤੋਂ ਇਕ ਦਿਨ ਪਹਿਲਾਂ ਕਪਤਾਨ ਬਦਲਣ ਦਾ ਐਲਾਨ ਕੀਤਾ ਹੈ। ਟੀਮ ਨੂੰ 5 ਵਾਰ ਚੈਂਪੀਅਨ ਬਣਾਉਣ ਵਾਲੇ ਮਹਿੰਦਰ ਸਿੰਘ ਧੋਨੀ ਨੇ ਕਪਤਾਨੀ ਛੱਡਣ ਦਾ ਫ਼ੈਸਲਾ ਕੀਤਾ ਹੈ। ਉਨ੍ਹਾਂ ਦੀ ਜਗ੍ਹਾ 27 ਸਾਲ ਦੇ ਨੌਜਵਾਨ ਬੱਲੇਬਾਜ਼ ਰੁਤੁਰਾਜ ਗਾਇਕਵਾੜ ਟੀਮ ਦੀ ਕਮਾਨ ਸੰਭਾਲਣਗੇ। ਉਹ ਫਰੈਂਚਾਇਜ਼ੀ ਦੇ ਚੌਥੇ ਕਪਤਾਨ ਬਣ ਗਏ ਹਨ। ਇਸ ਤੋਂ ਪਹਿਲਾਂ ਐਮਐਸ ਧੋਨੀ, ਸੁਰੇਸ਼ ਰੈਨਾ ਅਤੇ ਰਵਿੰਦਰ ਜਡੇਜਾ ਟੀਮ ਦੀ ਕਮਾਨ ਸੰਭਾਲ ਚੁੱਕੇ ਹਨ।

CSK ਨੇ ਇੱਕ ਬਿਆਨ ਜਾਰੀ ਕਰਕੇ ਕਿਹਾ- ‘MS Dhoni ਨੇ IPL 2024 ਦੀ ਸ਼ੁਰੂਆਤ ਤੋਂ ਪਹਿਲਾਂ ਚੇਨਈ ਸੁਪਰ ਕਿੰਗਜ਼ ਦੀ ਕਪਤਾਨੀ ਰੁਤੁਰਾਜ ਗਾਇਕਵਾੜ ਨੂੰ ਸੌਂਪ ਦਿੱਤੀ ਹੈ। ਗਾਇਕਵਾੜ 2019 ਤੋਂ ਚੇਨਈ ਸੁਪਰ ਕਿੰਗਜ਼ ਦਾ ਹਿੱਸਾ ਹਨ ਅਤੇ ਇਸ ਸਮੇਂ ਦੌਰਾਨ ਆਈਪੀਐਲ ਵਿਚ 52 ਮੈਚ ਖੇਡੇ ਹਨ। ਟੀਮ ਆਉਣ ਵਾਲੇ ਸੀਜ਼ਨ ਦੀ ਉਡੀਕ ਕਰ ਰਹੀ ਹੈ। ਇਸ ਸੈਸ਼ਨ ਦਾ ਸ਼ੁਰੂਆਤੀ ਮੈਚ ਸ਼ੁੱਕਰਵਾਰ ਨੂੰ ਐੱਮਏ ਚਿਦੰਬਰਮ ਸਟੇਡੀਅਮ ‘ਚ ਚੇਨਈ ਅਤੇ ਬੈਂਗਲੁਰੂ ਵਿਚਾਲੇ ਖੇਡਿਆ ਜਾਵੇਗਾ। ਗਾਇਕਵਾੜ ਨੂੰ ਲੰਬੇ ਸਮੇਂ ਤੋਂ ਕ੍ਰਿਕਟ ਦੇ ਹਲਕਿਆਂ ਵਿਚ ਲੀਡਰਸ਼ਿਪ ਵਿਕਲਪ ਵਜੋਂ ਦੇਖਿਆ ਜਾ ਰਿਹਾ ਸੀ। ਜਦੋਂ ਉਸ ਨੇ ਚੇਨਈ ਲਈ ਆਪਣਾ ਪਹਿਲਾ ਸੀਜ਼ਨ ਖੇਡਿਆ ਸੀ, ਉਦੋਂ ਵੀ ਕੁਝ ਮਾਹਰ ਉਸ ਨੂੰ ਭਵਿੱਖ ਦਾ ਕਪਤਾਨ ਕਹਿ ਰਹੇ ਸਨ। ਉਸ ਨੂੰ ਧੋਨੀ ਦੀ ਪਸੰਦ ਵੀ ਕਿਹਾ ਜਾਂਦਾ ਹੈ। ਇਸ ਤੋਂ ਇਲਾਵਾ ਉਹ ਬੱਲੇਬਾਜ਼ੀ ‘ਚ ਵੀ ਕਾਫ਼ੀ ਸੰਜੀਦਾ ਹੈ। ਉਸ ਨੇ 2022 ਦੇ ਸੀਜ਼ਨ ਨੂੰ ਛੱਡ ਕੇ ਹਰ ਸਾਲ CSK ਲਈ 40 ਤੋਂ ਉੱਪਰ ਦੀ ਔਸਤ ਨਾਲ ਦੌੜਾਂ ਬਣਾਈਆਂ ਹਨ। ਉਹ ਘਰੇਲੂ ਕ੍ਰਿਕਟ ਵਿਚ ਮਹਾਰਾਸ਼ਟਰ ਦੀ ਕਪਤਾਨੀ ਵੀ ਕਰ ਚੁੱਕੇ ਹਨ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...