ਇੰਡੀਅਨ ਪ੍ਰੀਮੀਅਰ ਲੀਗ ਦਾ ਆਗਾਜ਼ ਭਲਕ ਤੋਂ

ਇੰਡੀਅਨ ਪ੍ਰੀਮੀਅਰ ਲੀਗ (ਆਈਪੀਐੱਲ) ਦੇ 17ਵੇਂ ਸੀਜ਼ਨ ਦੀ ਸ਼ੁਰੂਆਤ 22 ਮਾਰਚ ਨੂੰ ਹੋਵੇਗੀ। ਇਸ ਟੂਰਨਾਮੈਂਟ ਦਾ ਪਹਿਲਾ ਮੈਚ ਚੇਨੱਈ ਸੁਪਰਕਿੰਗਜ਼ ਤੇ ਰੌਇਲ ਚੈਲੈਂਜਰਸ ਬੰਗਲੂਰੂ ਵਿਚਾਲੇ ਖੇਡਿਆ ਜਾਵੇਗਾ। ਆਈਪੀਐੱਲ ਦੀ ਸ਼ੁਰੂਆਤ ਦੇ ਮੱਦੇਨਜ਼ਰ ਵੱਖ-ਵੱਖ ਟੀਮਾਂ ਦੇ ਖਿਡਾਰੀ ਅਭਿਆਸ ’ਚ ਜੁਟੇ ਹੋਏ ਹਨ। ਇਸੇ ਦੌਰਾਨ ਮੁੰਬਈ ਇੰਡੀਅਨਜ਼ ਦੇ ਨੌਜਵਾਨ ਖਿਡਾਰੀਆਂ ਤਿਲਕ ਵਰਮਾ ਅਤੇ ਡੀਵਾਲਡ ਬਰੈਵਿਸ ਨੇ ਅੱਜ ਇੱਥੇ ਵਾਨਖੇੜੇ ਸਟੇਡੀਅਮ ’ਚ ਜੰਮ ਕੇ ਨੈੱਟ ਅਭਿਆਸ ਕੀਤਾ। ਮੁੰਬਈ ਆਧਾਰਿਤ ਫ੍ਰੈਂਚਾਈਜ਼ੀ ਨੇ ਨੈੱਟ ਅਭਿਆਸ ਦੌਰਾਨ ਨੌਜਵਾਨ ਖ਼ਿਡਾਰੀਆਂ ਦੇ ਹਮਲਾਵਰ ਅੰਦਾਜ਼ ਦੀ ਇੱਕ ਕਲਿਪ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਖਾਤੇ ’ਤੇ ਸਾਂਝੀ ਕੀਤੀ ਹੈ। ਆਈਪੀਐੱਲ ਦਾ 17ਵਾਂ ਸੀਜ਼ਨ 22 ਮਾਰਚ ਤੋਂ ਸ਼ੁਰੂ ਹੋਣਾ ਹੈ ਅਤੇ ਟੂਰਨਾਮੈਂਟ ਦਾ ਪਹਿਲਾ ਮੈਚ ਮੌਜੂਦਾ ਚੈਂਪੀਅਨ ਚੇਨੱਈ ਸੁਪਰਕਿੰਗਜ਼ ਅਤੇ ਰੌਇਲ ਚੈਲੇਂਜਰਸ ਬੰਗਲੂਰੂ ਵਿਚਾਲੇ ਬੰਗਲੂਰੂ ਦੇ ਐੱਮ.ਏ. ਚਿਦੰਬਰਮ ਸਟੇਡੀਅਮ ’ਚ ਖੇਡਿਆ ਜਾਵੇਗਾ। ਪਿਛਲੇ ਸਾਲ ਦੀ ਉਪ ਜੇਤੂ ਗੁਜਰਾਤ ਟਾਈਟਨਜ਼ ਤੇ ਪੰਜ ਵਾਰ ਦੀ ਚੈਂਪੀਅਨ ਮੁੰਬਈ ਇੰਡੀਅਨਜ਼ 24 ਮਾਰਚ ਨੂੰ ਅਹਿਮਦਾਬਾਦ ’ਚ ਆਹਮੋ ਸਾਹਮਣੇ ਹੋਣਗੇ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...