ਦੇਸ਼ ਦੇ 21 ਰਾਜਾਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 102 ਲੋਕ ਸਭਾ ਹਲਕਿਆਂ ’ਚ ਪਹਿਲੇ ਗੇੜ ਦੀ ਚੋਣ ਲਈ ਨਾਮਜ਼ਦਗੀ ਸ਼ੁਰੂ

ਦੇਸ਼ ਦੇ 21 ਰਾਜਾਂ ਅਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 102 ਸੰਸਦੀ ਹਲਕਿਆਂ ਲਈ ਅੱਜ ਨੋਟੀਫਿਕੇਸ਼ਨ ਜਾਰੀ ਹੋਣ ਨਾਲ ਨਾਮਜ਼ਦਗੀ ਪ੍ਰਕਿਰਿਆ ਸ਼ੁਰੂ ਹੋ ਗਈ। ਇਨ੍ਹਾਂ ਲੋਕ ਸਭਾ ਹਲਕਿਆਂ ’ਤੇ ਪਹਿਲੇ ਪੜਾਅ ਵਿੱਚ 19 ਅਪਰੈਲ ਨੂੰ ਵੋਟਿੰਗ ਹੋਣੀ ਹੈ। ਰਾਸ਼ਟਰਪਤੀ ਵੱਲੋਂ ਚੋਣ ਕਮਿਸ਼ਨ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਨਾਮਜ਼ਦਗੀ ਪੱਤਰ ਦਾਖਲ ਕਰਨ ਦੀ ਆਖਰੀ ਮਿਤੀ 27 ਮਾਰਚ ਹੈ। ਹਾਲਾਂਕਿ ਬਿਹਾਰ ‘ਚ ਜਿਨ੍ਹਾਂ ਲੋਕ ਸਭਾ ਸੀਟਾਂ ਲਈ ਪਹਿਲੇ ਪੜਾਅ ‘ਚ ਵੋਟਿੰਗ ਹੋਣੀ ਹੈ, ਉਨ੍ਹਾਂ ਲਈ ਨਾਮਜ਼ਦਗੀਆਂ ਭਰਨ ਦੀ ਆਖਰੀ ਮਿਤੀ ਤਿਉਹਾਰ ਦੇ ਮੱਦੇਨਜ਼ਰ ਵਧਾ ਕੇ 28 ਮਾਰਚ ਕਰ ਦਿੱਤੀ ਗਈ ਹੈ। ਬਿਹਾਰ ਦੀਆਂ 40 ‘ਚੋਂ ਚਾਰ ਲੋਕ ਸਭਾ ਸੀਟਾਂ ‘ਤੇ ਪਹਿਲੇ ਪੜਾਅ ‘ਚ ਵੋਟਿੰਗ ਹੋਵੇਗੀ।

ਨਾਮਜ਼ਦਗੀ ਪੱਤਰਾਂ ਦੀ ਪੜਤਾਲ 28 ਮਾਰਚ ਨੂੰ ਹੋਵੇਗੀ। ਬਿਹਾਰ ਲਈ ਇਹ ਮਿਤੀ 30 ਮਾਰਚ ਹੈ। ਨਾਮਜ਼ਦਗੀਆਂ ਵਾਪਸ ਲੈਣ ਦੀ ਆਖਰੀ ਤਰੀਕ 30 ਮਾਰਚ ਹੈ, ਜਦੋਂ ਕਿ ਬਿਹਾਰ ਵਿੱਚ ਪਹਿਲੇ ਪੜਾਅ ਦੀਆਂ ਚਾਰ ਸੀਟਾਂ ਲਈ ਨਾਮਜ਼ਦਗੀਆਂ ਵਾਪਸ ਲੈਣ ਦੀ ਪ੍ਰਕਿਰਿਆ 2 ਅਪਰੈਲ ਤੱਕ ਜਾਰੀ ਰਹੇਗੀ। ਦੇਸ਼ ‘ਚ 18ਵੀਂ ਲੋਕ ਸਭਾ ਲਈ ਚੋਣਾਂ 19 ਅਪਰੈਲ ਨੂੰ ਸ਼ੁਰੂ ਹੋਣਗੀਆਂ ਅਤੇ 1 ਜੂਨ ਤੱਕ ਸੱਤ ਪੜਾਵਾਂ ‘ਚ ਵੋਟਿੰਗ ਹੋਵੇਗੀ। ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

ਸਾਂਝਾ ਕਰੋ

ਪੜ੍ਹੋ