ਐਪਲ ਤੇ ਗੂਗਲ ਨੇ ਉਪਭੋਗਤਾਵਾਂ ਨੂੰ ਹੋਰ ਵੀ ਉੱਨਤ AI ਵਿਸ਼ੇਸ਼ਤਾਵਾਂ ਪ੍ਰਦਾਨ ਕਰਨ ਲਈ ਹੱਥ ਮਿਲਾਇਆ ਹੈ। ਦੋਵੇਂ ਤਕਨੀਕੀ ਦਿੱਗਜ ਆਉਣ ਵਾਲੇ ਸਮੇਂ ਵਿੱਚ ਉਪਭੋਗਤਾਵਾਂ ਲਈ AI ਫੀਚਰਜ਼ ਪੇਸ਼ ਕਰਨਗੇ। ਆਉਣ ਵਾਲੇ iOS 18 ਅਪਡੇਟ ‘ਚ ਕਈ ਨਵੇਂ ਫੀਚਰਜ਼ ਨੂੰ ਜੋੜਿਆ ਜਾਵੇਗਾ। ਹੁਣ ਐਪਲ ਨੇ ਗੂਗਲ ਨਾਲ ਹੱਥ ਮਿਲਾਇਆ ਹੈ। ਤਕਨੀਕੀ ਦਿੱਗਜ ਦਾ ਉਦੇਸ਼ iPhones ਵਿੱਚ Google ਦੁਆਰਾ ਸੰਚਾਲਿਤ ਫੀਚਰਜ਼ ਪ੍ਰਦਾਨ ਕਰਨਾ ਹੈ। ਇੱਕ ਰਿਪੋਰਟ ਵਿੱਚ ਕਿਹਾ ਗਿਆ ਹੈ ਕਿ ਐਪਲ ਆਪਣੇ iOS 18 ਅਪਡੇਟ ਵਿੱਚ AI ਫੀਚਰਜ਼ ਪ੍ਰਦਾਨ ਕਰਨ ਲਈ Google Gemini ਦੀ ਵਰਤੋਂ ਕਰ ਸਕਦਾ ਹੈ। ਇਹਨਾਂ ਵਿਸ਼ੇਸ਼ਤਾਵਾਂ ਵਿੱਚ ਇਮੇਜ ਜਨਰੇਟ ਕਰਨਾ ਤੇ ਲਿਖਣ ਵਿੱਚ ਮਦਦ ਕਰਨਾ ਸ਼ਾਮਲ ਹੋ ਸਕਦਾ ਹੈ।
ਐਪਲ ਤੇ ਗੂਗਲ ਨੇ AI ਅਨੁਭਵ ਨੂੰ ਬਿਹਤਰ ਬਣਾਉਣ ਲਈ ਇਸ ਵੱਡੀ ਡੀਲ ‘ਤੇ ਦਸਤਖਤ ਕੀਤੇ ਹਨ। ਕੁਝ ਦਿਨ ਪਹਿਲਾਂ ਹੀ ਜੇਮਿਨੀ ਨੂੰ ਲੈ ਕੇ ਗ਼ਲਤ ਜਾਣਕਾਰੀਆਂ ਦੀਆਂ ਖਬਰਾਂ ਆਈਆਂ ਸਨ ਤੇ ਅਜਿਹੇ ‘ਚ ਐਪਲ ਲਈ ਇਹ ਡੀਲ ਬਹੁਤ ਮਹੱਤਵਪੂਰਨ ਹੈ। ਜੋ ਬਹੁਤ ਸਾਰੇ ਲੋਕ ਨਹੀਂ ਜਾਣਦੇ ਉਹ ਇਹ ਹੈ ਕਿ ਇਹ ਦੋ ਤਕਨੀਕੀ ਦਿੱਗਜ ਪਹਿਲਾਂ ਇੱਕ ਦੂਜੇ ਨਾਲ ਕੰਮ ਕਰ ਚੁੱਕੇ ਹਨ। ਐਪਲ ਤੇ ਗੂਗਲ ਬਾਰੇ ਪਿਛਲੇ ਸਾਲ ਇਕ ਵੱਡੇ ਅਦਾਲਤੀ ਕੇਸ ਦੌਰਾਨ ਇਹ ਗੱਲ ਸਾਹਮਣੇ ਆਈ ਸੀ ਕਿ ਗੂਗਲ ਸਫਾਰੀ ‘ਤੇ ਇਸ਼ਤਿਹਾਰਾਂ ਤੋਂ ਹੋਣ ਵਾਲੀ ਆਮਦਨ ਦਾ ਵੱਡਾ ਹਿੱਸਾ ਐਪਲ ਨੂੰ ਦਿੰਦਾ ਹੈ। ਤੁਹਾਨੂੰ ਦੱਸ ਦੇਈਏ ਕਿ ਹਾਲ ਹੀ ਵਿੱਚ ਲਾਂਚ ਹੋਈ Samsung Galaxy S24 ਸੀਰੀਜ਼ ਵਿੱਚ AI ਫੀਚਰਜ਼ ਦਿੱਤੇ ਗਏ ਹਨ। ਇਸ ਦੇ ਲਈ ਗੂਗਲ ਨੇ ਸੈਮਸੰਗ ਨਾਲ ਹੱਥ ਮਿਲਾਇਆ ਹੈ। ਅਜਿਹੇ ‘ਚ ਹੁਣ ਐਪਲ ਨੇ ਵੀ ਆਈਫੋਨ ਨੂੰ AI ਫੀਚਰ ਨਾਲ ਲੈਸ ਕਰਨ ਲਈ ਗੂਗਲ ਨਾਲ ਹੱਥ ਮਿਲਾਇਆ ਹੈ।