ਆਸਟਰੇਲੀਆ ਨੇ ਅਫਗਾਨਿਸਤਾਨ ਵਿਰੁਧ ਟੀ-20 ਸੀਰੀਜ਼ ਮੁਲਤਵੀ ਕੀਤੀ

ਆਸਟ੍ਰੇਲੀਆ ਨੇ ਅਫਗਾਨਿਸਤਾਨ ’ਚ ਔਰਤਾਂ ਦੀ ਖਰਾਬ ਸਥਿਤੀ ਦਾ ਹਵਾਲਾ ਦਿੰਦੇ ਹੋਏ ਇਸ ਸਾਲ ਅਗੱਸਤ ’ਚ ਅਫਗਾਨਿਸਤਾਨ ਦੀ ਟੀਮ ਵਿਰੁਧ ਹੋਣ ਵਾਲੀ ਤਿੰਨ ਟੀ-20 ਮੈਚਾਂ ਦੀ ਘਰੇਲੂ ਸੀਰੀਜ਼ ਮੁਲਤਵੀ ਕਰ ਦਿਤੀ ਹੈ। ਤਾਲਿਬਾਨ ਨੇ ਅਫਗਾਨਿਸਤਾਨ ’ਚ ਸੱਤਾ ’ਚ ਵਾਪਸੀ ਤੋਂ ਬਾਅਦ ਕੁੜੀਆਂ ਦੇ ਸਕੂਲ ਅਤੇ ਕਾਲਜ ਜਾਣ ’ਤੇ ਪਾਬੰਦੀ ਲਗਾ ਦਿਤੀ ਹੈ। ਇੰਨਾ ਹੀ ਨਹੀਂ, ਉਨ੍ਹਾਂ ਨੇ ਮਹਿਲਾ ਸਪੋਰਟ ਵਰਕਰਾਂ ਨੂੰ ਕੰਮ ਕਰਨ ਤੋਂ ਵੀ ਰੋਕ ਦਿਤਾ। ਕ੍ਰਿਕਟ ਆਸਟਰੇਲੀਆ ਦੇ ਆਗਾਮੀ ਸੀਰੀਜ਼ ਮੁਲਤਵੀ ਕਰਨ ਦਾ ਮਤਲਬ ਹੈ ਕਿ ਉਸ ਨੇ ਅਫਗਾਨਿਸਤਾਨ ਪ੍ਰਤੀ ਅਪਣਾ ਸਖਤ ਰਵੱਈਆ ਜਾਰੀ ਰੱਖਿਆ ਹੈ। ਆਸਟਰੇਲੀਆ ਨੇ ਇਸ ਤੋਂ ਪਹਿਲਾਂ ਨਵੰਬਰ 2021 ’ਚ ਹੋਬਾਰਟ ’ਚ ਅਫਗਾਨਿਸਤਾਨ ਵਿਰੁਧ ਇਕਲੌਤਾ ਟੈਸਟ ਮੈਚ ਵੀ ਰੱਦ ਕਰ ਦਿਤਾ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਸੰਯੁਕਤ ਅਰਬ ਅਮੀਰਾਤ ’ਚ ਹੋਣ ਵਾਲੀ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵੀ ਮੁਲਤਵੀ ਕਰ ਦਿਤੀ।

ਕ੍ਰਿਕੇਟ ਆਸਟਰੇਲੀਆ ਨੇ ਬਿਆਨ ’ਚ ਕਿਹਾ, ‘‘ਪਿਛਲੇ 12 ਮਹੀਨਿਆਂ ਤੋਂ ਕ੍ਰਿਕਟ ਆਸਟਰੇਲੀਆ ਨੇ ਅਫਗਾਨਿਸਤਾਨ ਦੀ ਸਥਿਤੀ ਬਾਰੇ ਆਸਟਰੇਲੀਆ ਸਰਕਾਰ ਨਾਲ ਸਲਾਹ-ਮਸ਼ਵਰਾ ਕਰਨਾ ਜਾਰੀ ਰੱਖਿਆ ਹੈ। ਸਰਕਾਰ ਨੇ ਸਲਾਹ ਦਿਤੀ ਹੈ ਕਿ ਅਫਗਾਨਿਸਤਾਨ ’ਚ ਔਰਤਾਂ ਦੀ ਸਥਿਤੀ ਬਦਤਰ ਹੁੰਦੀ ਜਾ ਰਹੀ ਹੈ। ਬਿਆਨ ’ਚ ਕਿਹਾ ਗਿਆ ਹੈ, ‘‘ਇਸ ਕਾਰਨ ਅਸੀਂ ਅਪਣੀ ਪਿਛਲੀ ਸਥਿਤੀ ਨੂੰ ਬਰਕਰਾਰ ਰੱਖਿਆ ਹੈ ਅਤੇ ਅਫਗਾਨਿਸਤਾਨ ਵਿਰੁਧ ਦੁਵਲੀ ਸੀਰੀਜ਼ ਮੁਲਤਵੀ ਕਰਾਂਗੇ।’’ ਅਫਗਾਨਿਸਤਾਨ ਆਈ.ਸੀ.ਸੀ. ਦਾ ਇਕਲੌਤਾ ਪੂਰਨ ਮੈਂਬਰ ਦੇਸ਼ ਹੈ ਜਿਸ ਨੇ ਦਖਣੀ ਅਫਰੀਕਾ ਵਿਚ ਖੇਡੇ ਜਾਣ ਵਾਲੇ ਅੰਡਰ-19 ਮਹਿਲਾ ਟੀ-20 ਵਿਸ਼ਵ ਕੱਪ ਵਿਚ ਅਪਣੀ ਟੀਮ ਨਹੀਂ ਭੇਜੀ ਕਿਉਂਕਿ ਦੇਸ਼ ਨੇ ਔਰਤਾਂ ਦੇ ਕ੍ਰਿਕਟ ਖੇਡਣ ’ਤੇ ਪਾਬੰਦੀ ਲਗਾ ਦਿਤੀ ਹੈ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...