ਸਿਰਫ਼ 15 ਹਜ਼ਾਰ ‘ਚ ਘਰ ਲਿਆਓ ਇਹ ਸ਼ਾਨਦਾਰ ਸਮਾਰਟਫੋਨ

ਜੇ ਤੁਸੀਂ ਇੱਕ ਨਵਾਂ ਸਮਾਰਟਫੋਨ ਲੈਣਾ ਚਾਹੁੰਦੇ ਹੋ ਤਾਂ ਤੁਹਾਡੇ ਲਈ ਖੁਸ਼ਖਬਰੀ ਹੈ। Oppo ਨੇ ਆਪਣੇ ਏ-ਸੀਰੀਜ਼ ਦੇ ਇੱਕ ਸਮਾਰਟਫੋਨ ਦੀ ਕੀਮਤ ਘਟਾ ਦਿੱਤੀ ਹੈ। ਇਸ ਫੋਨ ਨੂੰ ਪਿਛਲੇ ਸਾਲ ਲਾਂਚ ਕੀਤਾ ਗਿਆ ਸੀ। ਕੀਮਤ ਵਿੱਚ ਕਟੌਤੀ ਤੋਂ ਬਾਅਦ ਇਹ ਫੋਨ ਹੁਣ ਬਹੁਤ ਸਸਤਾ ਹੋ ਗਿਆ ਹੈ। ਦਰਅਸਲ, ਓਪੋ ਨੇ ਓਪੋ ਏ78 ਦੀ ਕੀਮਤ ਘਟਾ ਦਿੱਤੀ ਹੈ। ਇਸ ਫੋਨ ‘ਚ ਕੁਆਲਕਾਮ ਸਨੈਪਡ੍ਰੈਗਨ 680 ਪ੍ਰੋਸੈਸਰ,FHD+ (2400×1080) ਡਿਸਪਲੇ, Android 13 ਅਤੇ 5000mAh ਬੈਟਰੀ ਵਰਗੀਆਂ ਵਿਸ਼ੇਸ਼ਤਾਵਾਂ ਨਾਲ ਆਉਂਦਾ ਹੈ। Oppo ਨੇ ਪਿਛਲੇ ਸਾਲ ਜਨਵਰੀ ‘ਚ ਭਾਰਤ ‘ਚ Oppo A78 ਨੂੰ 18,999 ਰੁਪਏ ‘ਚ ਲਾਂਚ ਕੀਤਾ ਸੀ। ਹੁਣ ਇਸ ਮਿਡ-ਰੇਂਜ ਸਮਾਰਟਫੋਨ ਦੀ ਕੀਮਤ ‘ਚ 3,500 ਰੁਪਏ ਦੀ ਕਟੌਤੀ ਕੀਤੀ ਗਈ ਹੈ। ਕੀਮਤ ‘ਚ ਕਟੌਤੀ ਤੋਂ ਬਾਅਦ ਹੁਣ ਗਾਹਕ ਇਸ ਸਮਾਰਟਫੋਨ ਨੂੰ 15,499 ਰੁਪਏ ‘ਚ ਖਰੀਦ ਸਕਦੇ ਹਨ। ਇਹ ਫੋਨ ਐਕਵਾ ਗ੍ਰੀਨ ਅਤੇ ਮਿਸਟ ਬਲੈਕ ਵਿਕਲਪਾਂ ‘ਚ ਲਾਂਚ ਕੀਤਾ ਗਿਆ ਹੈ। Oppo A78 ਦੇ ਸਪੈਸੀਫਿਕੇਸ਼ਨਸ ਦੀ ਗੱਲ ਕਰੀਏ ਤਾਂ Oppo A78 ਵਿੱਚ 90Hz ਰਿਫਰੈਸ਼ ਰੇਟ ਅਤੇ FHD+ 2400×1080 ਪਿਕਸਲ ਰੈਜ਼ੋਲਿਊਸ਼ਨ ਵਾਲਾ 6.4-ਇੰਚ HD+ ਡਿਸਪਲੇ ਹੈ। ਇਸ ਫੋਨ ‘ਚ 8GB ਰੈਮ ਦੇ ਨਾਲ Qualcomm Snapdragon 680 ਪ੍ਰੋਸੈਸਰ ਹੈ। ਇਸ ਦੀ ਇੰਟਰਨਲ ਮੈਮਰੀ 128GB ਹੈ, ਜਿਸ ਨੂੰ ਕਾਰਡ ਦੀ ਮਦਦ ਨਾਲ 1TB ਤੱਕ ਵਧਾਇਆ ਜਾ ਸਕਦਾ ਹੈ। ਡਿਊਲ ਸਿਮ ਸਪੋਰਟ ਵਾਲਾ ਇਹ ਫੋਨ ਐਂਡ੍ਰਾਇਡ 13 ਆਧਾਰਿਤ ColorOS 13 ‘ਤੇ ਚੱਲਦਾ ਹੈ। ਫੋਟੋਗ੍ਰਾਫੀ ਲਈ, ਇਸ ਦੇ ਪਿੱਛੇ 50MP ਪ੍ਰਾਇਮਰੀ ਕੈਮਰਾ ਅਤੇ 2MP ਪੋਰਟਰੇਟ ਕੈਮਰਾ ਹੈ। ਇਸ ਤੋਂ ਇਲਾਵਾ ਸੈਲਫੀ ਲਈ ਫਰੰਟ ‘ਚ 8MP ਕੈਮਰਾ ਵੀ ਦਿੱਤਾ ਗਿਆ ਹੈ। ਸੁਰੱਖਿਆ ਲਈ ਇੱਥੇ ਫਿੰਗਰਪ੍ਰਿੰਟ ਸੈਂਸਰ ਨੂੰ ਸਾਈਡ ਮਾਊਂਟ ਪੁਜ਼ੀਸ਼ਨ ਉੱਤੇ ਰੱਖਿਆ ਗਿਆ ਹੈ। ਇਸ ਫੋਨ ਦੀ ਬੈਟਰੀ 5000 mAh ਹੈ ਅਤੇ ਇੱਥੇ 67W ਫਾਸਟ ਚਾਰਜਿੰਗ ਸਪੋਰਟ ਵੀ ਉਪਲਬਧ ਹੈ। ਜੇ ਤੁਹਾਡਾ ਬਜਟ 15 ਹਜ਼ਾਰ ਰੁਪਏ ਹੈ ਤਾਂ ਇਹ ਫੋਨ ਤੁਹਾਡੇ ਲਈ ਵਧੀਆ ਵਿਕਲਪ ਹੋ ਸਕਦਾ ਹੈ।
ਸਾਂਝਾ ਕਰੋ

ਪੜ੍ਹੋ

ਸਰਕਾਰ ਲਿਆ ਰਹੀ ਹੈ ਨਵਾਂ QR Code

ਨਵੀਂ ਦਿੱਲੀ, 26 ਨਵੰਬਰ – ਕੇਂਦਰ ਸਰਕਾਰ ਨੇ ਆਮਦਨ ਕਰ...