ਗਜ਼ਲ ਸੰਗ੍ਰਹਿ ‘ਲਫ਼ਜਾਂ ਤੋਂ ਪਾਰ’ ਦਾ ਲੋਕ ਅਰਪਣ

ਅਸ਼ੋਕਾ ਕਲਾਗ੍ਰਾਮ ਵੱਲੋਂ ਪਾਲ ਗੁਰਦਾਸਪੁਰੀ ਦੇ ਨਵੇਂ ਗ਼ਜ਼ਲ ਸੰਗ੍ਰਹਿ ‘ਲਫ਼ਜਾਂ ਤੋਂ ਪਾਰ’ ਦਾ ਲੋਕ ਅਰਪਣ ਸ਼ਾਇਰ ਸਰਦਾਰ ਪੰਛੀ ਵੱਲੋਂ ਕੀਤਾ ਗਿਆ। ਪ੍ਰਿੰਸੀਪਲ ਅਵਤਾਰ ਸਿੰਘ ਸਿੱਧੂ, ਅਮਰੀਕ ਡੋਗਰਾ ਅਤੇ ਜਸਵੰਤ ਹਾਂਸ ਨੇ ਸ਼ਮਾ ਰੌਸ਼ਨ ਕਰ ਕੇ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ। ਇਸ ਮੌਕੇ ਸਰਬਜੀਤ ਸਿੰਘ ਸੰਧੂ, ਡਾ. ਸੁਖਵਿੰਦਰ ਸਿੰਘ, ਸ਼ੈਲੀ ਬਲਜੀਤ, ਜਗਦੀਸ਼ ਰਾਣਾ, ਰਾਜ ਗੁਰਦਾਸਪੁਰੀ, ਮਨਮੋਹਨ ਧਕਾਲਵੀ, ਨਰੇਸ਼ ਦੀਨਾਨਗਰੀ, ਪ੍ਰਦੀਪ ਸਿੰਘ ਮੌਜੀ, ਗੁਰਮੀਤ ਹਯਾਤਪੁਰੀ, ਹੇਮ ਰਾਜ ਆਦਿ ਹਾਜ਼ਰ ਸਨ। ਸਰਦਾਰ ਪੰਛੀ ਨੇ ਪਾਲ ਗੁਰਦਾਸਪੁਰੀ ’ਤੇ ਲਿਖਿਆ ਹੋਇਆ ‘ਕਸੀਦਾ’ ਪੇਸ਼ ਕੀਤਾ ਜਦਕਿ ਕਵੀ ਦਰਬਾਰ ਵਿੱਚ ਜਸਪ੍ਰੀਤ ਕੌਰ ਫ਼ਲਕ, ਪਰਮਜੀਤ ਕੌਰ ਮਹਿਕ, ਜ਼ੋਰਾਵਰ ਸਿੰਘ ਪੰਛੀ, ਜੰਮੂ ਤੋਂ ਬਲਜੀਤ ਸਿੰਘ ਰੈਣਾ, ਹਰਜੀਤ ਉੱਪਲ, ਜਲੰਧਰ ਤੋਂ ਜਗਦੀਸ਼ ਰਾਣਾ, ਗੁਰਦੀਪ ਸਿੰਘ ਸੈਣੀ, ਅੰਮ੍ਰਿਤਸਰ ਤੋਂ ਸਰਬਜੀਤ ਸਿੰਘ ਸੰਧੂ, ਗੜ੍ਹਦੀਵਾਲਾ ਤੋਂ ਪ੍ਰੋਫੈਸਰ ਬਲਦੇਵ ਸਿੰਘ ਬੱਲੀ, ਨਵਤੇਜ ਗੜ੍ਹਦੀਵਾਲਾ, ਸੁਲਤਾਨ ਭਾਰਤੀ, ਰਮੇਸ਼ ਜਾਨੂੰ ਤੇ ਅਜੀਤ ਕਮਲ ਆਦਿ ਨੇ ਕਲਾਮ ਪੇਸ਼ ਕਰਕੇ ਕਵੀ ਦਰਬਾਰ ਨੂੰ ਅਭੁੱਲ ਯਾਦਗਾਰ ਬਣਾ ਦਿੱਤਾ।

ਸਾਂਝਾ ਕਰੋ

ਪੜ੍ਹੋ

ਆਪ ਆਗੂਆਂ ਨੇ ਭਾਜਪਾ ’ਤੇ ਵਾਅਦੇ ਸਮੇਂ

ਨਵੀਂ ਦਿੱਲੀ, 12 ਮਾਰਚ – ਆਪ ਆਗੂ ਰਿਤੁਰਾਜ ਝਾਅ ਨੇ...