Mohammed Shami ਤੇ ਪ੍ਰਮੁੱਖ ਤੇਜ਼ ਗੇਂਦਬਾਜ਼ IPL 2024 ਤੋਂ ਹੋਏ ਬਾਹਰ

ਭਾਰਤੀ ਟੀਮ ਨੇ ਹਾਲ ਹੀ ‘ਚ ਰੋਹਿਤ ਸ਼ਰਮਾ ਦੀ ਕਪਤਾਨੀ ‘ਚ ਇੰਗਲੈਂਡ ਖ਼ਿਲਾਫ਼ ਪੰਜ ਮੈਚਾਂ ਦੀ ਟੈਸਟ ਲੜੀ 4-1 ਨਾਲ ਜਿੱਤੀ ਸੀ। ਹੁਣ ਰੋਹਿਤ ਸਮੇਤ ਸਾਰੇ ਖਿਡਾਰੀ 22 ਮਾਰਚ 2024 ਤੋਂ ਸ਼ੁਰੂ ਹੋਣ ਵਾਲੇ ਆਈਪੀਐਲ 2024 ਦੀਆਂ ਤਿਆਰੀਆਂ ਵਿੱਚ ਰੁੱਝੇ ਹੋਏ ਹਨ। ਆਈਪੀਐਲ 2024 ਦੀ ਸ਼ੁਰੂਆਤ ਤੋਂ ਪਹਿਲਾਂ ਕਈ ਭਾਰਤੀ ਖਿਡਾਰੀਆਂ ਦੀਆਂ ਸੱਟਾਂ ਨੇ ਫ੍ਰੈਂਚਾਇਜ਼ੀਜ਼ ਨੂੰ ਤਣਾਅ ‘ਚ ਪਾ ਦਿੱਤਾ ਹੈ। ਬੀਸੀਸੀਆਈ ਨੇ ਹਾਲ ਹੀ ‘ਚ ਰਿਸ਼ਭ ਪੰਤ (Rishabh Pant), ਪ੍ਰਸਿੱਧ ਕ੍ਰਿਸ਼ਨਾ (Prasidh Krishna) ਤੇ ਮੁਹੰਮਦ ਸ਼ਮੀ (Mohammed Shami) ਦੀ ਫਿਟਨੈਸ ਬਾਰੇ ਇੱਕ ਅਪਡੇਟ ਦਿੱਤੀ ਹੈ।30 ਦਸੰਬਰ 2022 ਨੂੰ ਟੀਮ ਇੰਡੀਆ ਦੇ ਵਿਕਟਕੀਪਰ ਬੱਲੇਬਾਜ਼ ਰਿਸ਼ਭ ਪੰਤ ਦਾ ਕਾਰ ਐਕਸੀਡੈਂਟ ਹੋਇਆ ਸੀ, ਜਿਸ ‘ਚ ਉਨ੍ਹਾਂ ਨੂੰ ਗੰਭੀਰ ਸੱਟਾਂ ਲੱਗੀਆਂ ਸਨ। ਇਸ ਹਾਦਸੇ ਤੋਂ ਬਾਅਦ ਉਨ੍ਹਾਂ ਦਾ ਆਪਰੇਸ਼ਨ ਵੀ ਹੋਇਆ। ਇਸ ਤੋਂ ਬਾਅਦ ਉਹ ਰੀਹੈਬ ਤੇ ਰਿਕਵਰੀ ਲਈ 14 ਮਹੀਨਿਆਂ ਤਕ ਜਿਮ ‘ਚ ਲਗਾਤਾਰ ਪਸੀਨਾ ਵਹਾਉਂਦੇ ਨਜ਼ਰ ਆਏ। ਬੀਸੀਸੀਆਈ ਨੇ ਹਾਲ ਹੀ ‘ਚ ਪੰਤ ਦੇ ਆਈਪੀਐਲ 2024 ਵਿੱਚ ਖੇਡਣ ਨੂੰ ਲੈ ਕੇ ਇੱਕ ਵੱਡਾ ਅਪਡੇਟ ਦਿੱਤਾ ਹੈ। ਤੁਹਾਨੂੰ ਦੱਸ ਦੇਈਏ ਕਿ ਪੰਤ ਆਈਪੀਐਲ 2024 ‘ਚ ਬੱਲੇਬਾਜ਼ੀ ਅਤੇ ਵਿਕਟਕੀਪਿੰਗ ਲਈ ਪੂਰੀ ਤਰ੍ਹਾਂ ਫਿੱਟ ਹਨ। ਤੇਜ਼ ਗੇਂਦਬਾਜ਼ ਪ੍ਰਸਿਧ ਕ੍ਰਿਸ਼ਨਾ ਬਾਰੇ ਬੀਸੀਸੀਆਈ ਨੇ ਕਿਹਾ ਕਿ 23 ਫਰਵਰੀ 2024 ਨੂੰ ਉਸ ਦੇ ਖੱਬੇ ਕਵਾਡ੍ਰਿਸੈਪਸ ਟੈਂਡਨ ਦੀ ਸਰਜਰੀ ਹੋਈ ਹੈ। ਫਿਲਹਾਲ ਬੀਸੀਸੀਆਈ ਦੀ ਮੈਡੀਕਲ ਟੀਮ ਉਸ ਦੀ ਨਿਗਰਾਨੀ ਕਰ ਰਹੀ ਹੈ। ਉਹ ਜਲਦੀ ਹੀ ਰਾਸ਼ਟਰੀ ਕ੍ਰਿਕਟ ਅਕੈਡਮੀ (NCA) ‘ਚ ਰਿਹੈਬਿਲਿਟੇਸ਼ਨ ਦੀ ਪ੍ਰਕਿਰਿਆ ਸ਼ੁਰੂ ਕਰਨਗੇ। ਅਜਿਹੇ ‘ਚ ਪ੍ਰਸਿੱਧ ਵੀ IPL 2024 ‘ਚ ਹਿੱਸਾ ਨਹੀਂ ਲੈ ਸਕਣਗੇ। ਟੀਮ ਇੰਡੀਆ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਬਾਰੇ ਬੀਸੀਸੀਆਈ ਨੇ ਕਿਹਾ ਕਿ ਮੁਹੰਮਦ ਸ਼ਮੀ ਦੀ 26 ਫਰਵਰੀ 2024 ਨੂੰ ਸਫਲ ਸਰਜਰੀ ਹੋਈ ਹੈ ਅਤੇ ਉਹ ਠੀਕ ਹੋ ਰਹੇ ਹਨ। ਫਿਲਹਾਲ ਸ਼ਮੀ ਬੀਸੀਸੀਆਈ ਦੀ ਮੈਡੀਕਲ ਟੀਮ ਦੀ ਨਿਗਰਾਨੀ ‘ਚ ਹਨ ਪਰ ਉਹ ਆਈਪੀਐੱਲ 2024 ਤੋਂ ਬਾਹਰ ਹੋ ਗਏ ਹਨ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...