ਸੈਮਸੰਗ ਅੱਜ ਆਪਣੇ ਭਾਰਤੀ ਗਾਹਕਾਂ ਲਈ ਏ ਸੀਰੀਜ਼ ‘ਚ ਦੋ ਨਵੇਂ ਸਮਾਰਟਫੋਨ ਲਾਂਚ ਕਰਨ ਜਾ ਰਿਹਾ ਹੈ। ਇਸ ਤੋਂ ਪਹਿਲਾਂ ਹੀ ਕੰਪਨੀ ਨੇ ਆਪਣਾ ਨਵਾਂ ਫੋਨ Galaxy M15 5G ਕੁਝ ਚੁਣੇ ਹੋਏ ਬਾਜ਼ਾਰਾਂ ‘ਚ ਪੇਸ਼ ਕਰ ਦਿੱਤਾ ਹੈ। ਇਸ ਫੋਨ ਨੂੰ ਇਰਾਕ ਤੇ ਲੇਵੇਂਟ ‘ਚ ਪੇਸ਼ ਕੀਤਾ ਗਿਆ ਹੈ। ਆਓ ਜਲਦੀ ਹੀ ਸੈਮਸੰਗ ਦੇ ਨਵੇਂ ਡਿਵਾਈਸ ਦੀਆਂ ਖੂਬੀਆਂ ‘ਤੇ ਇੱਕ ਨਜ਼ਰ ਮਾਰੀਏ-ਕੰਪਨੀ ਨੇ Galaxy M15 5G ਫੋਨ ਨੂੰ 6.5 ਇੰਚ ਦੀ ਸੁਪਰ AMOLED ਡਿਸਪਲੇਅ, 90Hz ਰਿਫਰੈਸ਼ ਰੇਟ ਤੇ 800 nits ਤਕ ਦੀ ਚਮਕ ਨਾਲ ਪੇਸ਼ ਕੀਤਾ ਹੈ। ਕੰਪਨੀ ਨੇ ਪ੍ਰੋਸੈਸਰ ਨੂੰ ਲੈ ਕੇ ਕੋਈ ਜਾਣਕਾਰੀ ਨਹੀਂ ਦਿੱਤੀ ਹੈ। ਹਾਲਾਂਕਿ ਇਹ ਸਪੱਸ਼ਟ ਕੀਤਾ ਹੈ ਕਿ ਫੋਨ ਨੂੰ 2.2GHz ਕਲਾਕ ਸਪੀਡ ਦੇ ਨਾਲ ਆਕਟਾਕੋਰ ਪ੍ਰੋਸੈਸਰ ਨਾਲ ਲਿਆਂਦਾ ਜਾ ਰਿਹਾ ਹੈ। ਗਲੈਕਸੀ ਫੋਨ ਨੂੰ 4GB ਰੈਮ ਤੇ 128GB ਸਟੋਰੇਜ ਨਾਲ ਲਿਆਂਦਾ ਗਿਆ ਹੈ। ਫੋਨ ਦੀ ਸਟੋਰੇਜ ਨੂੰ ਮਾਈਕ੍ਰੋਐੱਸਡੀ ਕਾਰਡ ਰਾਹੀਂ 1TB ਤਕ ਵਧਾਇਆ ਜਾ ਸਕਦਾ ਹੈ। ਸੈਮਸੰਗ ਦਾ ਇਹ ਨਵਾਂ ਫੋਨ 6,000mAh ਬੈਟਰੀ ਤੇ 25W ਫਾਸਟ ਚਾਰਜਿੰਗ ਸਪੀਡ ਨਾਲ ਲਿਆਂਦਾ ਗਿਆ ਹੈ। ਫੋਟੋਗ੍ਰਾਫੀ ਦੀ ਗੱਲ ਕਰੀਏ ਤਾਂ ਸੈਮਸੰਗ ਫੋਨ ਟ੍ਰਿਪਲ ਰੀਅਰ ਕੈਮਰਾ ਸੈੱਟਅਪ ਨਾਲ ਆਉਂਦਾ ਹੈ। ਫੋਨ 50MP ਪ੍ਰਾਇਮਰੀ ਕੈਮਰਾ, 5MP ਅਲਟਰਾਵਾਈਡ ਅਤੇ 2MP ਮੈਕਰੋ ਲੈਂਸ ਦੇ ਨਾਲ ਆਉਂਦਾ ਹੈ। ਫੋਨ 13MP ਫਰੰਟ ਫੇਸਿੰਗ ਕੈਮਰੇ ਦੇ ਨਾਲ ਆਉਂਦਾ ਹੈ। Galaxy M15 5G ਫੋਨ ਗਾਹਕਾਂ ਲਈ ਤਿੰਨ ਕਲਰ ਆਪਸ਼ਨ ਲਾਈਟ ਬਲੂ, ਡਾਰਕ ਬਲੂ ਅਤੇ ਗ੍ਰੇ ‘ਚ ਲਿਆਂਦਾ ਗਿਆ ਹੈ। Galaxy M15 5G ਫੋਨ ਨਵੀਨਤਮ ਆਪਰੇਟਿੰਗ ਸਿਸਟਮ ਐਂਡਰਾਇਡ 14 ‘ਤੇ ਚੱਲਦਾ ਹੈ। ਇਹ ਫੋਨ 4 ਸਾਲ ਦੇ ਐਂਡ੍ਰਾਇਡ ਅਪਡੇਟਸ ਤੇ 5 ਸਾਲ ਦੇ ਸਕਿਓਰਿਟੀ ਅਪਡੇਟਸ ਦੇ ਨਾਲ ਆਉਂਦਾ ਹੈ