ਅੱਜ-ਕੱਲ੍ਹ ਦੇ ਬੱਚੇ ਤੁਹਾਨੂੰ ਮੋਬਾਈਲ ਫੋਨਾਂ ਦੀ ਸਕ੍ਰੀਨ ਨਾਲ ਚਿਪਕੇ ਹੋਏ ਮਿਲ ਜਾਣਗੇ। ਅਜੋਕੇ ਸਮੇਂ ਵਿੱਚ, ਇਹ ਇੱਕ ਹੋਰ ਵੱਡੀ ਸਮੱਸਿਆ ਹੈ ਮਾਪਿਆਂ ਦੇ ਲਈ। ਬੱਚੇ ਆਪਣਾ ਜ਼ਿਆਦਾਤਰ ਸਮਾਂ ਟੀਵੀ ਦੇਖਣ ਜਾਂ ਮੋਬਾਈਲ ‘ਤੇ ਗੇਮ ਖੇਡਣ ‘ਚ ਬਿਤਾਉਂਦੇ ਹਨ, ਜਿਸ ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਸਿਹਤ ‘ਤੇ ਮਾੜਾ ਅਸਰ ਪੈ ਰਿਹਾ ਹੈ। ਜਿਸ ਕਰਕੇ ਉਨ੍ਹਾਂ ਦੀ ਮਾਨਸਿਕ ਸਿਹਤ ਵੀ ਖਰਾਬ ਹੋ ਹੀ ਹੈ। ਮਾਇਓਪੀਆ ਬਿਮਾਰੀ ਜੋ ਕਿ ਅੱਜ ਕੱਲ੍ਹ ਬੱਚਿਆਂ ਦੇ ਵਿੱਚ ਜ਼ਿਆਦਾ ਪਾਈ ਜਾ ਰਹੀ ਹੈ। ਮਾਇਓਪੀਆ, ਜਿਸ ਕਰਕੇ ਦੂਰ ਵਾਲੀ ਵਸਤੂਆਂ ਧੁੰਦਲੀ ਨਜ਼ਰ ਆਉਂਦੀ ਹੈ, ਪਿਛਲੇ 20 ਸਾਲਾਂ ਵਿੱਚ ਤਿੰਨ ਗੁਣਾ ਵੱਧ ਗਈ ਹੈ। ਇਸ ਨਾਲ ਨਾ ਸਿਰਫ ਉਨ੍ਹਾਂ ਦੀ ਨਜ਼ਰ ਕਮਜ਼ੋਰ ਹੁੰਦੀ ਹੈ ਸਗੋਂ ਉਨ੍ਹਾਂ ਦੀ ਪੜ੍ਹਾਈ ਵਿਚ ਵੀ ਰੁਕਾਵਟ ਆਉਂਦੀ ਹੈ। ਇਸ ਲਈ ਬੱਚਿਆਂ ਨੂੰ ਸਕ੍ਰੀਨ ਦੇ ਸਾਹਮਣੇ ਜ਼ਿਆਦਾ ਸਮਾਂ ਨਹੀਂ ਬਿਤਾਉਣ ਦੇਣਾ ਚਾਹੀਦਾ ਹੈ। ਆਓ ਜਾਣਦੇ ਹਾਂ ਇਸ ਬਿਮਾਰੀ ਬਾਰੇ…ਮਾਇਓਪਿਆ ਇੱਕ ਆਮ ਅੱਖਾਂ ਦੀ ਸਮੱਸਿਆ ਹੈ, ਜਿਸਨੂੰ ਆਮ ਤੌਰ ‘ਤੇ ‘ਨੇੜ-ਦ੍ਰਿਸ਼ਟੀ’ ਕਿਹਾ ਜਾਂਦਾ ਹੈ। ਇਸ ਸਥਿਤੀ ਵਿੱਚ, ਲੋਕਾਂ ਨੂੰ ਦੂਰ ਦੀਆਂ ਵਸਤੂਆਂ ਧੁੰਦਲੀਆਂ ਦਿਖਾਈ ਦਿੰਦੀਆਂ ਹਨ, ਜਦੋਂ ਕਿ ਨੇੜੇ ਦੀਆਂ ਵਸਤੂਆਂ ਸਾਫ਼ ਦਿਖਾਈ ਦਿੰਦੀਆਂ ਹਨ। ਅਜਿਹਾ ਉਦੋਂ ਹੁੰਦਾ ਹੈ ਜਦੋਂ ਸਾਡੀ ਅੱਖ ਦਾ ਆਕਾਰ ਥੋੜ੍ਹਾ ਬਦਲ ਜਾਂਦਾ ਹੈ ਅਤੇ ਰੌਸ਼ਨੀ ਦੀਆਂ ਕਿਰਨਾਂ ਸਿੱਧੇ ਰੈਟੀਨਾ ‘ਤੇ ਨਹੀਂ ਪੈਂਦੀਆਂ। ਮਾਇਓਪੀਆ ਜ਼ਿਆਦਾਤਰ ਪੜ੍ਹਾਈ ਜਾਂ ਮੋਬਾਈਲ, ਟੀਵੀ ਵਰਗੀਆਂ ਸਕ੍ਰੀਨਾਂ ਦੀ ਜ਼ਿਆਦਾ ਵਰਤੋਂ ਕਾਰਨ ਹੁੰਦਾ ਹੈ। ਇਹ ਬਚਪਨ ਜਾਂ ਜਵਾਨੀ ਵਿੱਚ ਸ਼ੁਰੂ ਹੋ ਸਕਦਾ ਹੈ ਅਤੇ ਸਮੇਂ ਦੇ ਨਾਲ ਵਧ ਸਕਦਾ ਹੈ। ਸਹੀ ਐਨਕਾਂ ਜਾਂ ਲੈਂਸਾਂ ਦੀ ਵਰਤੋਂ ਕਰਕੇ ਮਾਇਓਪੀਆ ਨੂੰ ਠੀਕ ਕੀਤਾ ਜਾ ਸਕਦਾ ਹੈ, ਇਸ ਲਈ ਨਿਯਮਿਤ ਤੌਰ ‘ਤੇ ਆਪਣੀਆਂ ਅੱਖਾਂ ਦੀ ਜਾਂਚ ਕਰਵਾਉਣਾ ਮਹੱਤਵਪੂਰਨ ਹੈ। ਬੱਚਿਆਂ ਨੂੰ ਟੀਵੀ, ਮੋਬਾਈਲ, ਟੈਬਲੇਟ ਵਰਗੀਆਂ ਸਕ੍ਰੀਨਾਂ ‘ਤੇ ਜ਼ਿਆਦਾ ਸਮਾਂ ਨਾ ਬਿਤਾਉਣ ਦਿਓ। ਰੋਜ਼ਾਨਾ ਵਰਤੋਂ ਨੂੰ ਸੀਮਤ ਕਰੋ ਅਤੇ ਛੋਟੇ ਬ੍ਰੇਕ ਲੈਣ ਲਈ ਉਤਸ਼ਾਹਿਤ ਕਰੋ। ਬੱਚਿਆਂ ਨੂੰ ਹਰ ਰੋਜ਼ ਕੁਝ ਸਮਾਂ ਬਾਹਰ ਧੁੱਪ ਵਿੱਚ ਖੇਡਣ ਲਈ ਉਤਸ਼ਾਹਿਤ ਕਰੋ। ਕੁਦਰਤੀ ਰੌਸ਼ਨੀ ਵਿੱਚ ਰਹਿਣ ਨਾਲ ਅੱਖਾਂ ਦੀ ਸਿਹਤ ਵਿੱਚ ਸੁਧਾਰ ਹੁੰਦਾ ਹੈ। ਇਹ ਯਕੀਨੀ ਬਣਾਓ ਕਿ ਪੜ੍ਹਦੇ ਸਮੇਂ ਬੱਚੇ ਚੰਗੀ ਰੋਸ਼ਨੀ ਵਿੱਚ ਹੋਣ ਅਤੇ ਕਿਤਾਬਾਂ ਉਨ੍ਹਾਂ ਦੀਆਂ ਅੱਖਾਂ ਤੋਂ ਢੁਕਵੀਂ ਦੂਰੀ ‘ਤੇ ਹੋਣ। ਬੱਚਿਆਂ ਦੀਆਂ ਅੱਖਾਂ ਦੀ ਨਿਯਮਤ ਜਾਂਚ ਕਰਵਾਓ, ਤਾਂ ਜੋ ਕਿਸੇ ਵੀ ਸਮੱਸਿਆ ਦਾ ਜਲਦੀ ਪਤਾ ਲਗਾਇਆ ਜਾ ਸਕੇ। ਬੱਚਿਆਂ ਨੂੰ ਅੱਖਾਂ ਲਈ ਚੰਗੇ ਪੌਸ਼ਟਿਕ ਤੱਤ ਜਿਵੇਂ ਵਿਟਾਮਿਨ ਏ, ਸੀ ਅਤੇ ਈ ਅਤੇ ਜ਼ਿੰਕ ਨਾਲ ਭਰਪੂਰ ਖੁਰਾਕ ਦਿਓ। ਬੱਚਿਆਂ ਨੂੰ ਅੱਖਾਂ ਦੀਆਂ ਕਸਰਤਾਂ ਕਰਨ ਲਈ ਉਤਸ਼ਾਹਿਤ ਕਰੋ, ਜਿਵੇਂ ਕਿ ਅੱਖਾਂ ਨੂੰ ਹਿਲਾਉਣਾ ਜਾਂ ਫੋਕਸ ਬਦਲਣਾ। ਬੱਚਿਆਂ ਨੂੰ ਪੜ੍ਹਣ ਸਮੇਂ ਜਾਂ ਮੋਬਾਈਲ ਦੇਖਦੇ ਸਮੇਂ ਹਰ 20 ਮਿੰਟਾਂ ਲਈ 20 ਫੁੱਟ ਦੂਰ ਵਸਤੂਆਂ ‘ਤੇ ਧਿਆਨ ਕੇਂਦਰਤ ਕਰਨਾ ਸਿਖਾਓ।
Disclaimer: ਇਸ ਲੇਖ ਵਿਚ ਦੱਸੇ ਗਏ ਤਰੀਕਿਆਂ ਅਤੇ ਸੁਝਾਵਾਂ ਨੂੰ ਅਪਣਾਉਣ ਤੋਂ ਪਹਿਲਾਂ,ਕਿਸੇ ਡਾਕਟਰ ਜਾਂ ਸਬੰਧਤ ਮਾਹਰ ਦੀ ਸਲਾਹ ਜ਼ਰੂਰ ਲਓ।