ਭਾਰਤੀ ਹਾਕੀ ਟੀਮ ਦਾ ਪਹਿਲਾ ਮੁਕਾਬਲਾ ਨਿਊਜ਼ੀਲੈਂਡ ਨਾਲ

ਪੈਰਿਸ ਓਲੰਪਿਕ ਵਿੱਚ ਭਾਰਤੀ ਪੁਰਸ਼ ਹਾਕੀ ਟੀਮ ਦਾ ਪਹਿਲਾ ਮੁਕਾਬਲਾ ਨਿਊਜ਼ੀਲੈਂਡ ਨਾਲ 27 ਜੁਲਾਈ ਨੂੰ ਹੋਵੇਗਾ। ਇਹ ਜਾਣਕਾਰੀ ਅੱਜ ਐਲਾਨੇ ਸ਼ਡਿਊਲ ’ਚ ਦਿੱਤੀ ਗਈ। ਟੋਕੀਓ ਓਲੰਪਿਕ ’ਚ ਕਾਂਸੇ ਦਾ ਤਗ਼ਮਾ ਜੇਤੂ ਭਾਰਤੀ ਟੀਮ ਨੂੰ ਪੂਲ-ਬੀ ਵਿੱਚ ਰੱਖਿਆ ਗਿਆ ਹੈ। ਭਾਰਤੀ ਟੀਮ 29 ਜੁਲਾਈ ਨੂੰ ਅਰਜਨਟੀਨਾ ਨਾਲ, 30 ਜੁਲਾਈ ਨੂੰ ਆਇਰਲੈਂਡ ਨਾਲ, 1 ਅਗਸਤ ਨੂੰ ਬੈਲਜੀਅਮ ਨਾਲ ਤੇ 2 ਅਗਸਤ ਨੂੰ ਆਸਟਰੇਲੀਆ ਨਾਲ ਮੈਚ ਖੇਡੇਗੀ। ਪੂਲ-ਏ ਵਿੱਚ ਨੈਦਰਲੈਂਡਜ਼, ਸਪੇਨ, ਜਰਮਨੀ, ਫਰਾਂਸ, ਗ੍ਰੇਟ ਬ੍ਰਿਟੇਨ ਅਤੇ ਦੱਖਣੀ ਅਫਰੀਕਾ ਸ਼ਾਮਲ ਹਨ। ਕੁਆਰਟਰ ਫਾਈਨਲ ਮੈਚ 4 ਅਗਸਤ ਨੂੰ ਜਦਕਿ ਸੈਮੀਫਾਈਨਲ ਮੈਚ 6 ਅਗਸਤ ਨੂੰ ਖੇਡੇ ਜਾਣਗੇ। ਕਾਂਸੇ ਦੇ ਤਗ਼ਮੇ ਲਈ ਪਲੇਅ-ਆਫ ਮੈਚ ਤੇ ਖ਼ਿਤਾਬੀ ਮੁਕਾਬਲਾ 8 ਅਗਸਤ ਨੂੰ ਹੋਵੇਗਾ। ਇਹ ਸਮਾਗਮ ਕੌਮਾਂਤਰੀ ਓਲੰਪਿਕ ਕਮੇਟੀ ਮੁਖੀ ਥਾਮਸ ਬਾਕ ਅਤੇ ਐੱਫਆਈਐੱਚ ਪ੍ਰਧਾਨ ਤਈਅਬ ਇਕਰਾਮ ਦੀ ਮੌਜੂਦਗੀ ਦੌਰਾਨ ਹੋਵੇਗਾ। ਸਾਰੇ ਮੈਚ ਕੋਲੋਮਬੈਸ ਦੇ ਯੁਵੇਸ-ਡੂ-ਮੈਨੋਇਰ ਸਟੇਡੀਅਮ ’ਚ ਹੋਣਗੇ। ਪੁਰਸ਼ ਵਰਗ ਬੈਲਜੀਅਮ ਮੌਜੂਦਾ ਚੈਂਪੀਅਨ ਹੈ।

ਸਾਂਝਾ ਕਰੋ

ਪੜ੍ਹੋ

ਮੈਂ/ਕਵਿਤਾ/ਅਰਚਨਾ ਭਾਰਤੀ

  ਮੈਂ ਮੈਂ ਮੈਂ ਹਾਂ, ਮੈਂ ਹੀ ਰਹਾਂਗੀ। ਮੈਂ ਰਾਧਾ...