ਅੰਤਰਾਸ਼ਟਰੀ ਮਹਿਲਾ ਦਿਵਸ ਤੇ ਪ੍ਰਸਿੱਧੀ ਪ੍ਰਾਪਤ ਮਹਿਲਾਵਾਂ ਲਈ/ਰਵਿੰਦਰ ਸਿੰਘ ਰਾਏ

ਹਰ ਖੇਤਰ ਵਿੱਚ ਵੱਖਰਾ ਹੈ ਮੁਕਾਮ ਤੁਹਾਡਾ।
ਸੂਰਜ ਵਾਂਗੂ ਚਮਕਦਾ ਹੈ ਨਾਮ ਤੁਹਾਡਾ।
ਮੇਹਨਤਾਂ ਹਿੰਮਤਾਂ ਨਾਲ ਤੱਰਕੀ ਪਾਈ ਹੈ,
ਏਸੇ ਲਈ ਬਣਦਾ ਹੈ ਸਨਮਾਨ ਤੁਹਾਡਾ।
ਲਗਨਾਂ ਨਾਲ ਦੀਪ ਤੁਸਾਂ ਜੋ ਬਾਲੇ ਨੇ,
ਏਸੇ ਲਈ ਰੋਸ਼ਨ ਹੈ ਅਰਮਾਨ ਤੁਹਾਡਾ।
ਹਿੰਮਤਾਂ ਨਾਲ ਤੁਸੀਂ ਬੁਲੰਦੀਆਂ ਛੋਹੀਆਂ ਨੇ,
ਏਸੇ ਲਈ ਹਰ ਕੋਈ ਕਰਦਾ ਗੁਣਗਾਨ ਤੁਹਾਡਾ।
ਪੈਰ ਪੈਰ ਤੇ ਏਥੇ ਭਾਵੇਂ ਚੁਨੋਤੀਆਂ ਨੇ,
ਫਿਰ ਵੀ ਡਗਮਾਗਾਇਆ ਨਹੀਂ ਇਮਾਨ ਤੁਹਾਡਾ।
ਤਨ ਮਨ ਨਾਲ ਤੁਸੀਂ ਜੋ ਫਰਜ਼ ਨਿਭਾਏ ਨੇ,
ਸਦਾ ਰਹੇਗਾ ਰਿਣੀ ਇਹ ਜਹਾਨ ਤੁਹਾਡਾ।
ਹਰ ਗਲਤ ਵਿੱਚ ਸੱਚ ਦਾ ਪੱਲ੍ਹਾ ਛੱਡਣਾ ਨਹੀਂ,
ਇਹੀ ਜਿੰਦਗੀ ਵਿੱਚ ਹੈ ਇਮਤਿਹਾਨ ਤੁਹਾਡਾ।
ਗਏ ਵੀ ਤੁਹਾਡੇ ਲਈ ਇਹੀ ਦੁਆ ਕਰੇ,
ਹਰ ਥਾਂ ਤੇ ਬਣਿਆ ਰਹੇ ਨਾਮ ਤੁਹਾਡਾ।

ਰਵਿੰਦਰ ਸਿੰਘ ਰਾਏ

ਪ੍ਰਧਾਨ ਦੋਆਬਾ ਸਾਹਿਤ ਅਤੇ ਸਮਾਜਿਕ ਕੇਂਦਰ ਫਗਾਵਾੜਾ

ਸਾਂਝਾ ਕਰੋ