ਐਂਡਰਾਇਡ ਯੂਜ਼ਰਜ਼ ਦਾ ਮਜ਼ਾ ਹੋਵੇਗਾ ਦੁੱਗਣਾ, ਵੱਖਰੇ ਤਰੀਕੇ ਨਾਲ ਵਰਤ ਸਕੋਗੇ ਚੈਟ GPT ਐਪ

ਆਰਟੀਫਿਸ਼ੀਅਲ ਇੰਟੈਲੀਜੈਂਸ (AI) ਆਧਾਰਿਤ ਚੈਟਬੋਟ ਚੈਟ GPT ਯੂਜ਼ਰਜ਼ ਨੂੰ ਜਲਦ ਹੀ ਨਵਾਂ ਫੀਚਰ ਮਿਲ ਸਕਦਾ ਹੈ। ਫਿਲਹਾਲ ਓਪਨ ਏਆਈ ਇਸ ਨਵੇਂ ਫੀਚਰ ‘ਤੇ ਕੰਮ ਕਰ ਰਿਹਾ ਹੈ। ਇਸ ਨੂੰ ਕੁਝ ਬੀਟਾ ਯੂਜ਼ਰਜ਼ ਲਈ ਵੀ ਰੋਲਆਊਟ ਕੀਤਾ ਗਿਆ ਹੈ। ਇਹ ਫੀਚਰ ਚੈਟ GPT ਦੇ ਐਂਡਰਾਇਡ ਐਪ ਨੂੰ ਵਿਜੇਟ ਦੇ ਤੌਰ ‘ਤੇ ਵਰਤਣ ਦੀ ਆਗਿਆ ਦੇਵੇਗੀ। ਇਹ ਚੈਟ GPT ਯੂਜ਼ਰਜ਼ ਦੇ ਅਨੁਭਵ ਵਿੱਚ ਸੁਧਾਰ ਕਰੇਗਾ।ਇੱਕ ਥ੍ਰੈਡ ਪੋਸਟ ਦੇ ਅਨੁਸਾਰ, ਚੈਟ GPT ਵਿਜੇਟ ਐਂਡਰਾਇਡ ਯੂਜ਼ਰਜ਼ ਨੂੰ ਐਪ ਨਾਲੋਂ ਤੇਜ਼ੀ ਨਾਲ ਸਵਾਲਾਂ ਦੇ ਜਵਾਬ ਪ੍ਰਾਪਤ ਕਰਨ ਦੀ ਇਜਾਜ਼ਤ ਦੇਵੇਗਾ। ਇਸ ਫੀਚਰ ਨੂੰ ਮਿਲਣ ਤੋਂ ਬਾਅਦ ਯੂਜ਼ਰਜ਼ ਐਪ ਨੂੰ ਖੋਲ੍ਹੇ ਬਿਨਾਂ ਟੈਕਸਟ, ਫੋਟੋ ਜਾਂ ਵੌਇਸ ਸਵਾਲਾਂ ਦੇ ਜਵਾਬ ਪ੍ਰਾਪਤ ਕਰ ਸਕਣਗੇ। ਸੰਸਕਰਣ 1.2024.052 ਲਈ ਉਪਲਬਧ, ਇਹ ਫੀਚਰ ਭਵਿੱਖ ਵਿੱਚ ਸਾਰੇ ਸਥਿਰ ਯੂਜ਼ਰਜ਼ ਲਈ ਪੇਸ਼ ਕੀਤੀ ਜਾ ਸਕਦੀ ਹੈ।ChatGPt ਵਿਜੇਟਸ ਦੀ ਵਰਤੋਂ ਕਰਨ ਲਈ, ਯੂਜ਼ਰਜ਼ ਨੂੰ ਕੁਝ ਸਧਾਰਨ ਸਟੈੱਪ ਦੀ ਪਾਲਣਾ ਕਰਨੀ ਪੈਂਦੀ ਹੈ। ਸਮਾਰਟਫੋਨ ਨੂੰ ਅਨਲੌਕ ਕਰੋ ਤੇ ਖਾਲੀ ਸਕ੍ਰੀਨ ‘ਤੇ ਲੰਬੇ ਸਮੇਂ ਤੱਕ ਦਬਾਓ। ਇਸ ਤੋਂ ਬਾਅਦ ਵਿਜੇਟਸ ਦਾ ਆਪਸ਼ਨ ਤੁਹਾਡੇ ਸਾਹਮਣੇ ਆਵੇਗਾ। ਜਿਸ ‘ਤੇ ਟੈਪ ਕਰਨਾ ਹੈ। ਇੱਥੇ ਤੁਹਾਨੂੰ ਸਰਚ ਬਾਰ ਵਿੱਚ ਚੈਟ GPT ਐਪ ਸਰਚ ਕਰਨਾ ਹੋਵੇਗਾ। ਇਸ ਤੋਂ ਬਾਅਦ, ChatGPT ਐਪ ਵਿਜੇਟ ‘ਚ ਦਿਖਾਈ ਦੇਵੇਗੀ ਜਿਸ ਨੂੰ ਤੁਸੀਂ ਆਪਣੀ ਮਰਜ਼ੀ ਮੁਤਾਬਕ ਹੋਮ ਸਕ੍ਰੀਨ ‘ਤੇ ਕਿਤੇ ਵੀ ਐਡਜਸਟ ਕਰ ਸਕਦੇ ਹੋ। ਹੁਣ ਤੁਸੀਂ ਐਪ ਖੋਲ੍ਹੇ ਬਿਨਾਂ ਸਵਾਲ ਦਾ ਜਵਾਬ ਪ੍ਰਾਪਤ ਕਰ ਸਕੋਗੇ। ਓਪਨਏਆਈ, ਚੈਟਜੀਪੀਟੀ ਦੇ ਪਿੱਛੇ ਦੀ ਕੰਪਨੀ, ਨੇ ਹਾਲ ਹੀ ਵਿੱਚ ਸਿਰਫ ਪ੍ਰੋਂਪਟ ਦੇ ਅਧਾਰ ਤੇ ਵੀਡੀਓ ਬਣਾਉਣ ਲਈ ਸੋਰਾ ਇਮੇਜ ਜਨਰੇਟਰ ਲਾਂਚ ਕੀਤਾ ਹੈ। ਇਸ ‘ਚ ਯੂਜ਼ਰਜ਼ ਸਿਰਫ ਇਕ ਪ੍ਰੋਂਪਟ ਨਾਲ HD ਕੁਆਲਿਟੀ ਵੀਡੀਓ ਜਨਰੇਟ ਕਰ ਸਕਦੇ ਹਨ।

ਸਾਂਝਾ ਕਰੋ

ਪੜ੍ਹੋ