ਇਸ ਤਰ੍ਹਾਂ ਘਰ ਵਿਚ ਬਣਾਉ ਸਵਾਦਿਸ਼ਟ ਆਲੂ ਪਾਪੜ

ਗਰਮੀਆਂ ਦੇ ਮੌਸਮ ਵਿਚ ਵੱਖ-ਵੱਖ ਪਕਵਾਨ ਖਾਣ ਦੇ ਨਾਲ ਆਲੂ ਦੇ ਪਾਪੜ ਵੀ ਬਣਦੇ ਹਨ। ਗੱਲ ਜੇ ਇਸ ਨੂੰ ਬਣਾਉਣ ਦੀ ਕਰੀਏ ਤਾਂ ਬਹੁਤ ਸਾਰੇ ਲੋਕਾਂ ਨੂੰ ਪਾਪੜ ਬਣਾਉਣ ਵਿਚ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਬਹੁਤ ਸਾਰੇ ਲੋਕਾਂ ਦੇ ਪਾਪੜ ਜ਼ਿਆਦਾ ਗਿੱਲੇ ਹੁੰਦੇ ਹਨ, ਫਿਰ ਕਈ ਲੋਕਾਂ ਨੂੰ ਇਸ ਨੂੰ ਸੁਕਣ ਤੋਂ ਬਾਅਦ ਤੋੜਨ ਦੀ ਸਮੱਸਿਆ ਆਉਂਦੀ ਹੈ। ਦਰਅਸਲ ਆਲੂ ਪਾਪੜ ਬਣਾਉਣ ਵਿਚ ਕੁੱਝ ਵਿਸ਼ੇਸ਼ ਚੀਜ਼ਾਂ ਦਾ ਧਿਆਨ ਰੱਖਣ ਦੀ ਜ਼ਰੂਰਤ ਹੁੰਦੀ ਹੈ। ਅੱਜ ਅਸੀਂ ਤੁਹਾਨੂੰ ਆਲੂ ਦੇ ਪਾਪੜ ਬਣਾਉਣ ਦਾ ਤਰੀਕਾ ਦਸਾਂਗੇ ਸਹੀ ਅਤੇ ਸਵਾਦਿਸ਼ਟ ਪਾਪੜ ਬਣਾਉਣ ਲਈ ਸਹੀ ਆਲੂ ਖ਼ਰੀਦਣਾ ਬਹੁਤ ਜ਼ਰੂਰੀ ਹੈ। ਦਰਅਸਲ ਬਾਜ਼ਾਰ ਵਿਚ ਦੋ ਕਿਸਮਾਂ ਦੇ ਨਵੇਂ ਅਤੇ ਪੁਰਾਣੇ ਆਲੂ ਵਿਕਦੇ ਹਨ। ਪਾਪੜ ਬਣਾਉਣ ਲਈ ਪੁਰਾਣੇ ਆਲੂ ਦੀ ਚੋਣ ਕਰੋ। ਨਾਲ ਹੀ ਇਹ ਵੀ ਧਿਆਨ ਰੱਖੋ ਕਿ ਉਸ ਦਾ ਛਿਲਕਾ ਪਤਲਾ ਹੋਵੇ ਤਾਕਿ ਉਹ ਜਲਦੀ ਉਤਰ ਜਾਵੇ। ਇਸ ਨਾਲ ਪਾਪੜ ਜਲਦੀ ਅਤੇ ਸਵਾਦਿਸ਼ਟ ਬਣਦੇ ਹਨ। ਉਥੇ ਹੀ ਪੁਰਾਣੇ ਆਲੂ ਨਾ ਲਉ। ਇਸ ਨਾਲ ਪਾਪੜ ਚੰਗੇ ਨਹੀਂ ਬਣਨਗੇ। ਜੇਕਰ ਤੁਹਾਡੇ ਆਲੂ ਸਹੀ ਤਰ੍ਹਾਂ ਉਬਲ ਜਾਂਦੇ ਹਨ ਤਾਂ ਪਾਪੜ ਬਣਾਉਣਾ ਸੌਖਾ ਹੋਵੇਗਾ। ਇਸ ਲਈ ਆਲੂਆਂ ਨੂੰ ਛਿਲਕੇ ਸਮੇਤ ਧੋ ਕੇ ਇਸ ਨੂੰ ਕੁਕਰ ਵਿਚ ਪਾਉ। ਹੁਣ ਜ਼ਰੂਰਤ ਅਨੁਸਾਰ ਪਾਣੀ ਅਤੇ 1 ਚਮਚ ਨਮਕ ਪਾ ਕੇ ਕੁਕਰ ਦੀ ਇਕ ਸੀਟੀ ਵਜਵਾਉ। ਨਮਕ ਨਾਲ ਆਲੂ ਟੁਟਣਗੇ ਨਹੀਂ ਅਤੇ ਜਲਦੀ ਉਬਲ ਜਾਣਗੇ। ਜੇ ਇਹ ਕਿਤੇ ਟੁਟ ਜਾਣ ਤਾਂ ਇਸ ਨੂੰ ਕੁਕਰ ਤੋਂ ਕੱਢ ਕੇ ਇਕ ਸਾਈਡ ਰੱਖ ਦਿਉ। ਇਸ ਤੋਂ ਇਲਾਵਾ ਛੋਟੇ ਆਕਾਰ ਦੇ ਆਲੂ ਲਉ। ਆਲੂ ਨੂੰ ਉਬਲਣ ਤੋਂ ਬਾਅਦ ਇਸ ਨੂੰ ਹਲਕਾ ਗਰਮ ਹੋਣ ’ਤੇ ਕੱਦੂਕਸ ਕਰੋ। ਧਿਆਨ ਰੱਖੋ ਕਿ ਇਹ ਹੱਥਾਂ ’ਤੇ ਨਾ ਚਿਪਕਣ। ਨਹੀਂ ਤਾਂ ਪਾਪੜ ਬਣਾਉਣ ਵਿਚ ਮੁਸ਼ਕਲ ਆ ਸਕਦੀ ਹੈ। ਹੁਣ ਇਸ ਵਿਚ ਨਮਕ, ਜ਼ੀਰਾ ਅਤੇ ਲਾਲ ਮਿਰਚ ਪਾਊਡਰ ਪਾ ਕੇ ਮਿਲਾਉ। ਜੇ ਤੁਸੀਂ ਬੱਚਿਆਂ ਲਈ ਇਹ ਬਣਾ ਰਹੇ ਹੋ ਤਾਂ ਮਿਰਚ ਨਾ ਪਾਉ। ਇਸ ਨਾਲ ਹੀ ਪਾਪੜ ਦਾ ਰੰਗ ਬਦਲ ਕੇ ਲਾਲ ਹੋ ਜਾਂਦਾ ਹੈ। ਇਸ ਤੋਂ ਇਲਾਵਾ ਇਸ ਵਿਚ ਧਨੀਆ ਪੱਤੇ ਪਾਉਣ ਦੀ ਵੀ ਗ਼ਲਤੀ ਨਾ ਕਰੋ। ਅਸਲ ਵਿਚ ਪਾਪੜ ਦੇ ਪੁਰਾਣੇ ਹੋਣ ’ਤੇ ਧਨੀਏ ਦਾ ਸਵਾਦ ਕੌੜਾ ਹੋ ਜਾਂਦਾ ਹੈ। ਪਾਪੜ ਬਣਾਉਣ ਲਈ ਆਲੂ ਦੇ ਮਿਸ਼ਰਣ ਨੂੰ ਵੇਲਣ ਨਾਲ ਨਾ ਵੇਲੋ। ਇਸ ਲਈ ਪਹਿਲਾਂ ਇਸ ਦੀ ਛੋਟੀ ਜਿਹੀ ਲੋਈ ਲੈ ਕੇ ਗੋਲ ਪਲੇਟ ਨਾਲ ਦਬਾ ਕੇ ਇਸ ਨੂੰ ਆਕਾਰ ਦਿਉ। ਪਾਪੜ ਜਿੰਨਾ ਜ਼ਿਆਦਾ ਫੈਲੇਗਾ ਉਨਾ ਹੀ ਜ਼ਿਆਦਾ ਪਤਲਾ ਅਤੇ ਕਿ੍ਰਸਪੀ ਬਣੇਗਾ। ਹੁਣ ਕਿਸੇ ਕਪੜੇ ’ਤੇ ਪਾਪੜ ਫੈਲਾ ਕੇ ਇਸ ਨੂੰ ਪਲਾਸਟਿਕ ਦੀ ਸੀਟ ਨਾਲ ਕਵਰ ਕਰ ਕੇ 3-4 ਦਿਨਾਂ ਤਕ ਧੁੱਪ ਵਿਚ ਸੁਕਾਉ। ਸਾਰੇ ਪਾਪੜ ਬਣਨ ਤੋਂ ਬਾਅਦ ਇਸ ਨੂੰ ਏਅਰ ਟਾਈਟ ਕੰਟੇਨਰ ਵਿਚ ਭਰ ਕੇ ਰੱਖੋ।

ਸਾਂਝਾ ਕਰੋ

ਪੜ੍ਹੋ

ਜਲਵਾਯੂ ਲਈ ਟਰੰਪ ਦੀ ਵਾਪਸੀ ਦੇ ਮਾਇਨੇ/ਜਯਤੀ

ਅਮਰੀਕਾ ਦੇ ਰਾਸ਼ਟਰਪਤੀ ਦੀ ਚੋਣ ਵਿੱਚ ਡੋਨਲਡ ਟਰੰਪ ਦੀ ਜਿੱਤ...