OpenAI ਨੇ The New York Times ‘ਤੇ ਲਗਾਇਆ ਦੋਸ਼, ਕਿਹਾ- ਮੁਕੱਦਮਾ ਚਲਾਉਣ ਲਈ ਹੈਕ ਕੀਤਾ ChatGPT

ਪਿਛਲੇ ਸਾਲ ਦਸੰਬਰ ਵਿੱਚ, ਟਾਈਮਜ਼ ਨੇ ਓਪਨਏਆਈ ਤੇ ਮਾਈਕ੍ਰੋਸਾਫਟ ਦੇ ਖਿਲਾਫ਼ ਕਾਪੀਰਾਈਟ ਉਲੰਘਣਾ ਦਾ ਦੋਸ਼ ਲਗਾਉਂਦੇ ਹੋਏ ਮੁਕੱਦਮਾ ਦਾਇਰ ਕੀਤਾ ਸੀ। ਇਸ ਮਾਮਲੇ ਵਿੱਚ ਇੱਕ ਨਵੀਂ ਜਾਣਕਾਰੀ ਉਦੋਂ ਸਾਹਮਣੇ ਆਈ ਜਦੋਂ ਓਪਨਏਆਈ ਦੇ ਸੀਈਓ ਨੇ ਇਨ੍ਹਾਂ ਮੁਕੱਦਮਿਆਂ ਨੂੰ ਰੱਦ ਕਰ ਦਿੱਤਾ ਤੇ ਕਿਹਾ ਕਿ ਪ੍ਰਕਾਸ਼ਨ ਨੇ ਚੈਟਜੀਪੀਟੀ ਨੂੰ ਹੈਕ ਕਰਨ ਲਈ ਕਿਸੇ ਨੂੰ ਹਾਇਰ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਚੈਟਜੀਪੀਟੀ ਦੇ ਨਿਰਮਾਤਾ ਨੇ ਇੱਕ ਸੰਘੀ ਅਦਾਲਤ ਨੂੰ ਦ ਨਿਊਯਾਰਕ ਟਾਈਮਜ਼ ਦੇ ਮੁਕੱਦਮੇ ਦੇ ਕੁਝ ਹਿੱਸਿਆਂ ਨੂੰ ਖਾਰਜ ਕਰਨ ਲਈ ਕਿਹਾ ਹੈ। ਇਸ ਵਿੱਚ ਉਨ੍ਹਾਂ ਨੇ ਦੱਸਿਆ ਕਿ ਅਖਬਾਰ ਨੇ ਗੁੰਮਰਾਹਕੁੰਨ ਨਤੀਜੇ ਦਿਖਾਉਣ ਲਈ ਕੰਪਨੀ ਦੇ ਏਆਈ ਟੂਲ ਨੂੰ ‘ਹੈਕ’ ਕੀਤਾ ਹੈ। ਤਾਂ ਕਿ ਉਹਨਾਂ ਨੇ ਕਾਪੀਰਾਈਟ ਮੁਕੱਦਮੇ ਲਈ ਇਸਦੀ ਵਰਤੋਂ ਕੀਤੀ ਹੈ। ਇਸ ਤੋਂ ਇਲਾਵਾ, ਮੈਨਹਟਨ ਫੈਡਰਲ ਕੋਰਟ ਵਿਚ ਫਾਈਲਿੰਗ ਦੌਰਾਨ, ਓਪਨਏਆਈ ਨੇ ਕਿਹਾ ਕਿ ਟਾਈਮਜ਼ ਆਪਣੇ ਸਖ਼ਤ ਪੱਤਰਕਾਰੀ ਦੇ ਮਾਪਦੰਡਾਂ ਨੂੰ ਪੂਰਾ ਨਹੀਂ ਕਰਦਾ ਹੈ। ਸੱਚ ਇਸ ਤੋਂ ਪਰ੍ਹੇ ਹੈ ਜੋ ਇਸ ਮਾਮਲੇ ਦੌਰਾਨ ਸਾਹਮਣੇ ਆਇਆ ਹੈ। ਆਪਣੀ ਗੱਲ ਨੂੰ ਸਾਬਤ ਕਰਨ ਲਈ, ਟਾਈਮਜ਼ ਨੇ ਓਪਨਏਆਈ ਦੇ ਉਤਪਾਦਾਂ ਨੂੰ ਹੈਕ ਕੀਤਾ ਤੇ ਕਿਸੇ ਨੂੰ ਇਸਦੇ ਲਈ ਭੁਗਤਾਨ ਵੀ ਕੀਤਾ। ਕੰਪਨੀ ਨੇ ਅੱਗੇ ਕਿਹਾ ਕਿ ਹਾਲਾਂਕਿ, ਉਨ੍ਹਾਂ ਨੂੰ ਬਹੁਤ ਜ਼ਿਆਦਾ ਤਿੱਖੇ ਨਤੀਜੇ ਪੈਦਾ ਕਰਨ ਲਈ ਹਜ਼ਾਰਾਂ ਕੋਸ਼ਿਸ਼ਾਂ ਕਰਨੀਆਂ ਪੈ ਸਕਦੀਆਂ ਹਨ। ਨਾਲ ਹੀ ਅਖਬਾਰ ਨੇ ਸਿਰਫ ਗੁੰਮਰਾਹਕੁੰਨ ਸੰਕੇਤਾਂ ਦੀ ਵਰਤੋਂ ਕਰਕੇ ਬਗ ਨੂੰ ਨਿਸ਼ਾਨਾ ਬਣਾਇਆ ਹੈ। ਅਜਿਹਾ ਕਰਨਾ OpenAI ਦੀਆਂ ਵਰਤੋਂ ਦੀਆਂ ਸ਼ਰਤਾਂ ਦੀ ਸਪੱਸ਼ਟ ਉਲੰਘਣਾ ਹੈ। ਹੁਣ ਸਵਾਲ ਇਹ ਪੈਦਾ ਹੁੰਦਾ ਹੈ ਕਿ ਇਹ ਕੇਸ ਕਿਉਂ ਸ਼ੁਰੂ ਕੀਤਾ ਗਿਆ? ਤੁਹਾਨੂੰ ਦੱਸ ਦੇਈਏ ਕਿ ਦਸੰਬਰ ਵਿੱਚ ਨਿਊਯਾਰਕ ਟਾਈਮਜ਼ ਨੇ ਆਪਣੇ ਕਾਪੀਰਾਈਟ ਦੀ ਉਲੰਘਣਾ ਕਰਨ ਲਈ ਓਪਨਏਆਈ ਤੇ ਮਾਈਕ੍ਰੋਸਾਫਟ ਦੇ ਖਿਲਾਫ਼ ਮੁਕੱਦਮਾ ਦਾਇਰ ਕੀਤਾ ਸੀ। ਮੁਕੱਦਮੇ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਕੰਪਨੀ ਨੇ ਅਖਬਾਰ ਦੀ ਕੰਟੈਂਟ ਦੀ ਵਰਤੋਂ ਆਪਣੇ ਵੱਡੇ ਭਾਸ਼ਾ ਮਾਡਲ (LLM) ਨੂੰ ਸਿਖਲਾਈ ਦੇਣ ਲਈ ਕੀਤੀ ਸੀ – ਇਸ ਦੇ AI ਚੈਟਬੋਟਸ ਵਿੱਚ ਬਣੀ ਤਕਨੀਕ। ਇਸ ਦੇ ਲਈ ਕੰਪਨੀ ਨੇ ਅਖਬਾਰ ਤੋਂ ਕੋਈ ਮਨਜ਼ੂਰੀ ਨਹੀਂ ਲਈ ਸੀ ਅਤੇ ਨਾ ਹੀ ਕੋਈ ਅਦਾਇਗੀ ਕੀਤੀ ਸੀ। ਇਸ ‘ਤੇ ਪ੍ਰਤੀਕਿਰਿਆ ਦਿੰਦੇ ਹੋਏ ਕੰਪਨੀ ਦੇ ਸੀਈਓ ਸੈਮ ਓਲਟਮੈਨ ਨੇ ਕਿਹਾ ਕਿ ਇਸ ਮੁਕੱਦਮੇ ਨੇ ਉਨ੍ਹਾਂ ਨੂੰ ਬਿਲਕੁਲ ਵੀ ਚਿੰਤਤ ਨਹੀਂ ਕੀਤਾ ਹੈ। ਓਲਟਮੈਨ ਨੇ ਜਨਵਰੀ ਵਿੱਚ ਵਿਸ਼ਵ ਆਰਥਿਕ ਫੋਰਮ ਵਿੱਚ ਕਿਹਾ ਕਿ “ਅਸੀਂ ਦ ਨਿਊਯਾਰਕ ਟਾਈਮਜ਼ ‘ਤੇ [AI] ਨੂੰ ਸਿਖਲਾਈ ਦੇਣ ਲਈ ਤਿਆਰ ਹਾਂ, ਪਰ ਇਹ ਸਾਡੀ ਤਰਜੀਹ ਨਹੀਂ ਹੈ।” ਉਨ੍ਹਾਂ ਕਿਹਾ ਕਿ ਓਪਨਏਆਈ ਨੂੰ ਇਸ ਦੇ ਡੇਟਾ ਦੀ ਲੋੜ ਨਹੀਂ ਹੈ।

ਸਾਂਝਾ ਕਰੋ

ਪੜ੍ਹੋ