ਸੈਮਸੰਗ ਨੇ ਭਾਰਤ ‘ਚ ਆਪਣਾ ਨਵਾਂ ਫਿਟਨੈੱਸ ਟਰੈਕਰ ਡਿਵਾਈਸ Galaxy Fit 3 ਲਾਂਚ ਕਰ ਦਿੱਤਾ ਹੈ। ਕੰਪਨੀ ਨੇ ਇਸ ਦੀ ਕੀਮਤ 4,999 ਰੁਪਏ ਰੱਖੀ ਹੈ, ਅਤੇ ਇਸ ਨੂੰ ਤਿੰਨ ਰੰਗਾਂ ਦੇ ਵਿਕਲਪਾਂ – ਗ੍ਰੇ, ਸਿਲਵਰ ਅਤੇ ਪਿੰਕ ਗੋਲਡ ਵਿੱਚ ਖਰੀਦਿਆ ਜਾ ਸਕਦਾ ਹੈ। ਇਹ ਘੜੀ Advanced Health-Monitoring Technology ਦੇ ਨਾਲ ਆਉਂਦੀ ਹੈ। ਇਸ ਘੜੀ ‘ਚ ਯੂਜ਼ਰਸ ਨੂੰ AMOLED ਡਿਸਪਲੇਅ ਮਿਲਦੀ ਹੈ। ਗਾਹਕ ਇਸ ਨੂੰ ਕੰਪਨੀ ਦੀ ਅਧਿਕਾਰਤ ਵੈੱਬਸਾਈਟ ਅਤੇ ਆਨਲਾਈਨ ਅਤੇ ਰਿਟੇਲ ਆਫਲਾਈਨ ਸਟੋਰਾਂ ਤੋਂ ਖਰੀਦ ਸਕਦੇ ਹਨ। Samsung Galaxy Fit3 ਨੂੰ ਐਲੂਮੀਨੀਅਮ ਬਾਡੀ ਅਤੇ 1.6-ਇੰਚ ਦੀ AMOLED ਡਿਸਪਲੇਅ ਨਾਲ ਡਿਜ਼ਾਈਨ ਕੀਤਾ ਗਿਆ ਹੈ, ਜੋ ਕਿ ਪਿਛਲੇ ਮਾਡਲ ਨਾਲੋਂ 45% ਚੌੜਾ ਹੈ। ਇਸ ਦੇ ਨਾਲ ਯੂਜ਼ਰ ਦਾ ਵਿਊਇੰਗ ਐਕਸਪੀਰੀਅੰਸ ਵੀ ਬਿਹਤਰ ਹੋਵੇਗਾ। ਇਹ ਬਹੁਤ ਹਲਕੀ ਅਤੇ ਪਤਲੀ ਹੈ ਜਿਸ ਕਾਰਨ ਇਸ ਦੀ ਫਿਟਿੰਗ ਬਹੁਤ ਆਰਾਮ ਨਾਲ ਆਉਂਦੀ ਹੈ। ਕੰਪਨੀ ਨੇ ਕਿਹਾ ਹੈ ਕਿ ਉਪਭੋਗਤਾ ਆਪਣੇ ਟਰੈਕਰ ਨੂੰ ਪਰਸਨਲਾਈਜ਼ ਬਣਾ ਸਕਦੇ ਹਨ ਅਤੇ 100 ਤੋਂ ਵੱਧ ਪ੍ਰੀਸੈਟਸ ਤੋਂ ਆਪਣੀ ਪਸੰਦੀਦਾ ਘੜੀ ਦੀ ਚੋਣ ਕਰਕੇ ਜਾਂ ਬੈਕਗ੍ਰਾਉਂਡ ਦੇ ਤੌਰ ‘ਤੇ ਆਪਣੀ ਫੋਟੋ ਸੈਟ ਕਰਕੇ ਇਸ ਨੂੰ ਹੋਰ ਸਟਾਈਲਿਸ਼ ਬਣਾ ਸਕਦੇ ਹਨ। ਇਸ ਤੋਂ ਇਲਾਵਾ, ਉਪਭੋਗਤਾ ਕਿਸੇ ਵੀ ਸਮੇਂ, ਕਿਤੇ ਵੀ 100 ਤੋਂ ਵੱਧ ਕਿਸਮਾਂ ਦੇ ਵਰਕਆਊਟ ਨੂੰ ਟ੍ਰੈਕ ਕਰ ਸਕਦੇ ਹਨ ਅਤੇ ਆਸਾਨੀ ਨਾਲ ਆਪਣੇ ਕਸਰਤ ਦੇ ਰਿਕਾਰਡ ਦੀ ਸਮੀਖਿਆ ਵੀ ਕਰ ਸਕਦੇ ਹਨ। ਪਾਵਰ ਲਈ, ਇਸ ਵਿੱਚ 208mAh ਦੀ ਬੈਟਰੀ ਹੈ। ਇਸ ਘੜੀ ਦੀ ਬੈਟਰੀ 13 ਦਿਨਾਂ ਤੱਕ ਚੱਲਣ ਦਾ ਦਾਅਵਾ ਕੀਤਾ ਗਿਆ ਹੈ। Galaxy Fit 3 ਕੋਲ 5ATM ਰੇਟਿੰਗ ਅਤੇ IP68-ਰੇਟਿੰਗ ਹੈ, ਜਿਸ ਦਾ ਮਤਲਬ ਹੈ ਕਿ ਇਹ ਪਾਣੀ ਅਤੇ ਧੂੜ ਤੋਂ ਸੁਰੱਖਿਅਤ ਰਹੇਗੀ। ਟਰੈਕਰ ਦੇ ਸੱਜੇ ਪਾਸੇ ਇੱਕ ਬਟਨ ਹੈ ਜਿਸ ਦੀ ਮਦਦ ਨਾਲ ਰਿਸਟ ਬੈਂਟ ਨੂੰ ਬਹੁਤ ਆਸਾਨੀ ਨਾਲ ਬਦਲਿਆ ਜਾ ਸਕਦਾ ਹੈ। ਸਿਰਫ ਇੱਕ ਕਲਿੱਕ ਨਾਲ ਤੇਜ਼ੀ ਨਾਲ ਇਸ ਨੂੰ ਰਿਲੀਜ਼ ਕੀਤਾ ਜਾ ਸਕਦਾ ਹੈ। Galaxy Fit3 ਤਿੰਨ ਵੱਖ-ਵੱਖ ਰੰਗਾਂ, ਸਿਲਵਰ, ਗ੍ਰੇ ਅਤੇ ਪਿੰਕ ਗੋਲਡ ਵਿੱਚ ਆਉਂਦਾ ਹੈ।