ਯੂਜ਼ਰਜ਼ ਐਪਲ ਦੀ ਆਉਣ ਵਾਲੀ ਆਈਫੋਨ ਸੀਰੀਜ਼ iPhone 16 Series ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਇਸ ਦੇ ਨਾਲ ਹੀ ਆਈਫੋਨ ਦੇ ਵੱਖ-ਵੱਖ ਮਾਡਲਾਂ ਨੂੰ ਲੈ ਕੇ ਨਵੀਂ ਜਾਣਕਾਰੀ ਸਾਹਮਣੇ ਆ ਰਹੀ ਹੈ। ਇਸ ਸੀਰੀਜ਼ ‘ਚ iPhone 16 Pro ਨੂੰ ਲੈ ਕੇ ਇਕ ਵੱਡੀ ਅਪਡੇਟ ਮਿਲ ਰਹੀ ਹੈ। ਦਰਅਸਲ, ਨਵਾਂ ਅਪਡੇਟ iPhone 16 Pro ਦੇ ਕੈਮਰਾ ਮਡਿਊਲ ਨੂੰ ਲੈ ਕੇ ਆਇਆ ਹੈ। ਪਿਛਲੀ ਵਾਰ ਜਦੋਂ ਰਿਪੋਰਟਾਂ ਸਾਹਮਣੇ ਆਈਆਂ ਸਨ ਤਾਂ ਕਿਹਾ ਗਿਆ ਸੀ ਕਿ ਆਈਫੋਨ ਦਾ ਕੈਮਰਾ ਮਡਿਊਲ ਸਪਿਨਰ ਵਰਗਾ ਦਿਖਾਈ ਦਿੰਦਾ ਹੈ। ਇਸ ਵਾਰ ਫੋਨ ਦੇ ਤ੍ਰਿਕੋਣੀ ਰੀਅਰ ਕੈਮਰਾ ਮਡਿਊਲ ਦਾ ਡਿਜ਼ਾਈਨ ਇਲੈਕਟ੍ਰਿਕ ਰੇਜ਼ਰ ਵਾਂਗ ਦੇਖਿਆ ਗਿਆ ਹੈ। Majin Bu ਟਿਪਸਟਰ ਦੇ ਐਕਸ ਹੈਂਡਲ ‘ਤੇ ਤਾਜ਼ਾ ਅਪਡੇਟ ਸਾਹਮਣੇ ਆਈ ਹੈ। ਐਪਲ ਅਜਿਹੇ ਕੈਮਰੇ ਦੇ ਡਿਜ਼ਾਈਨ ‘ਤੇ ਵਿਚਾਰ ਕਰ ਸਕਦਾ ਹੈ ਕਿਉਂਕਿ, ਅਜਿਹੇ ਡਿਜ਼ਾਈਨ ਦੇ ਨਾਲ ਵੱਡੇ ਕੈਮਰਾ ਸੈਂਸਰ ਤੇ ਲੈਂਸ ਦੀ ਵਧਦੀ ਗਿਣਤੀ ਨੂੰ ਇਕੱਠੇ ਲਿਆਂਦਾ ਜਾ ਸਕਦਾ ਹੈ। ਕੈਮਰਾ ਬੰਪ ਵੇਰੀਏਸ਼ਨ ਤੋਂ ਇਲਾਵਾ iPhone 16 Pro ਨੂੰ ਇਕ ਅਪਗ੍ਰੇਡ ਕੀਤੇ ਟੈਲੀਫੋਟੋ ਲੈਂਸ ਦੇ ਨਾਲ ਲਿਆਂਦਾ ਜਾ ਸਕਦਾ ਹੈ। ਇਸ ਦੇ ਨਾਲ ਹੀ iPhone 16 Pro Max ਨੂੰ iPhone 15 Pro Max ਤੋਂ ਵੱਡੇ ਪ੍ਰਾਇਮਰੀ ਸੈਂਸਰ ਨਾਲ ਲਿਆਂਦਾ ਜਾ ਸਕਦਾ ਹੈ। ਇਸ ਦੇ ਨਾਲ ਹੀ ਹੋਰ ਰਿਪੋਰਟਾਂ ਦਾ ਦਾਅਵਾ ਹੈ ਕਿ ਇਸ ਵਾਰ ਵੀ ਕੈਮਰੇ ਦਾ ਵੱਧ ਤੋਂ ਵੱਧ ਰੈਜ਼ੋਲਿਊਸ਼ਨ 48MP ਹੋਣ ਦੀ ਉਮੀਦ ਹੈ। ਤੁਹਾਨੂੰ ਦੱਸ ਦੇਈਏ ਕਿ ਐਪਲ ਆਪਣੇ ਆਈਫੋਨ ਡਿਵਾਈਸ ਦੇ ਕਿਸੇ ਵੀ ਡਿਜ਼ਾਈਨ ਨੂੰ ਇੰਝ ਹੀ ਫਾਈਨਲ ਨਹੀਂ ਕਰਦਾ ਹੈ। ਕੰਪਨੀ ਵੱਲੋਂ ਕਿਸੇ ਵੀ ਡਿਜ਼ਾਈਨ ਨੂੰ ਅੰਤਿਮ ਰੂਪ ਦੇਣ ਤੋਂ ਪਹਿਲਾਂ ਪ੍ਰੋਟੋਟਾਈਪ ਦੀ ਇਕ ਵਾਈਡ ਸੀਰੀਜ਼ ਨੂੰ ਟੈਸਟ ਕੀਤਾ ਜਾਂਦਾ ਹੈ।