ਸ਼ੂਟਆਊਟ ’ਚ ਆਸਟਰੇਲੀਆ ਨੇ ਭਾਰਤ ਨੂੰ 3-0 ਨਾਲ ਹਰਾਇਆ

ਭਾਰਤੀ ਪੁਰਸ਼ ਟੀਮ ਨੂੰ ਅੱਜ ਇੱਥੇ ਐੱਫਆਈਐੱਚ ਪ੍ਰੋ ਲੀਗ ਮੈਚ ਵਿੱਚ ਆਸਟਰੇਲੀਆ ਤੋਂ ਸ਼ੂਟਆਊਟ ਵਿੱਚ 0-3 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਆਸਟਰੇਲੀਆ ਨੇ ਜਿੱਤ ਲਈ ਇੱਕ ਬੋਨਸ ਅੰਕ ਵੀ ਹਾਸਲ ਕੀਤਾ। ਭਾਰਤੀ ਟੀਮ ਆਸਟਰੇਲੀਆ ਨੂੰ ਹਰਾਉਣ ਦੇ ਰਾਹ ’ਤੇ ਸੀ ਪਰ ਕਰੈਗ ਟੌਮ ਨੇ ਚੌਥੇ ਅਤੇ ਆਖਰੀ ਕੁਆਰਟਰ ਵਿੱਚ ਗੋਲ ਕਰ ਕੇ ਮੈਚ 2-2 ਨਾਲ ਡਰਾਅ ਕਰ ਦਿੱਤਾ ਜਿਸ ਮਗਰੋਂ ਮੈਚ ਦਾ ਫ਼ੈਸਲਾ ਸ਼ੂਟਆਊਟ ਰਾਹੀਂ ਹੋਇਆ। ਇਸ ਤੋਂ ਪਹਿਲਾਂ ਨਿਯਮਤ ਸਮੇਂ ਵਿੱਚ ਮੇਜ਼ਬਾਨ ਟੀਮ ਲਈ ਕਪਤਾਨ ਹਰਮਨਪ੍ਰੀਤ ਸਿੰਘ (20ਵੇਂ ਮਿੰਟ) ਅਤੇ ਅਮਿਤ ਰੋਹੀਦਾਸ (29ਵੇਂ ਮਿੰਟ) ਜਦਕਿ ਆਸਟਰੇਲੀਆ ਲਈ ਗੋਵਰਸ ਬਲੇਕ ਅਤੇ ਟੌਮ (53ਵੇਂ ਮਿੰਟ) ਨੇ ਗੋਲ ਕੀਤੇ। ਸ਼ੂਟਆਊਟ ਵਿੱਚ ਆਸਟਰੇਲੀਆ ਲਈ ਟਿਮ ਬ੍ਰਾਂਡ, ਓਗਿਲਵੀ ਅਤੇ ਟੌਮ ਵਿਕਹਮ ਨੇ ਗੋਲ ਕੀਤੇ ਪਰ ਭਾਰਤ ਲਈ ਆਕਾਸ਼ਦੀਪ ਸਿੰਘ, ਸੁਖਜੀਤ ਸਿੰਘ ਅਤੇ ਲਲਿਤ ਕੁਮਾਰ ਉਪਾਧਿਆਏ ਗੋਲ ਕਰਨ ਤੋਂ ਖੁੰਝ ਗਏ। ਜ਼ਿਕਰਯੋਗ ਹੈ ਕਿ ਇਸ ਮਹੀਨੇ ਦੇ ਸ਼ੁਰੂ ਵਿੱਚ ਭਾਰਤੀ ਟੀਮ ਨੂੰ ਦੋ ਗੋਲਾਂ ਦੀ ਲੀਡ ਲੈਣ ਦੇ ਬਾਵਜੂਦ ਆਸਟਰੇਲੀਆ ਤੋਂ 4-6 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ ਸੀ।

ਸਾਂਝਾ ਕਰੋ

ਪੜ੍ਹੋ

ਸੂਬਾ ਕਮੇਟੀ ਦੇ ਮੈਂਬਰਾਂ ਨੇ ਕੇਂਦਰ ਸਰਕਾਰ

*ਪੰਜਾਬ ਸਰਕਾਰ ਨੂੰ ਰਾਜਾਂ ਦੇ ਅਧਿਕਾਰਾਂ ਵਿਚ ਕੇਂਦਰ ਸਰਕਾਰ ਦੀ...