ਰਿਕ ਐਸਿਡ (Uric Acid) ਵਧਣ ਦੀ ਸਮੱਸਿਆ ਨਾਲ ਨਾ ਸਿਰਫ ਬਜ਼ੁਰਗ ਸਗੋਂ ਅੱਜ ਦੇ ਨੌਜਵਾਨ ਵੀ ਪਰੇਸ਼ਾਨ ਹਨ। ਅੱਜ-ਕੱਲ੍ਹ ਇਹ ਆਮ ਸਮੱਸਿਆ ਬਣ ਗਈ ਹੈ ਜਿਸ ਵਿਚ ਤੁਰਨ, ਉੱਠਣ ਜਾਂ ਬੈਠਣ ਸਮੇਂ ਪਿਨ ਚੁਭਣ ਵਰਗਾ ਦਰਦ ਹੁੰਦਾ ਹੈ, ਜੋ ਸਮੇਂ ਦੇ ਨਾਲ ਹੌਲੀ-ਹੌਲੀ ਵਧਦਾ ਜਾਂਦਾ ਹੈ ਅਤੇ ਜੋੜਾਂ ਦਾ ਦਰਦ, ਸਰੀਰ ‘ਚ ਅਕੜਾਅ, ਗਠੀਏ ਤੇ ਇੱਥੋਂ ਤਕ ਅਰਥਰਾਈਟਿਸ ਵਰਗੀ ਗੰਭੀਰ ਸਮੱਸਿਆ ਵਿੱਚ ਬਦਲ ਜਾਂਦਾ ਹੈ। ਅਜਿਹੇ ‘ਚ ਇਸ ਨੂੰ ਨਜ਼ਰਅੰਦਾਜ਼ ਕਰਨਾ ਤੁਹਾਡੀ ਸਿਹਤ ਨਾਲ ਖੇਡਣ ਦੇ ਬਰਾਬਰ ਹੋਵੇਗਾ। ਅਜਿਹੇ ‘ਚ ਪੋਸ਼ਕ ਤੱਤਾਂ ਨਾਲ ਭਰਪੂਰ ਕੁਝ ਸੁੱਕੇ ਮੇਵੇ ਅਜਿਹੇ ਹਨ, ਜਿਨ੍ਹਾਂ ਦਾ ਨਿਯਮਤ ਸੇਵਨ ਨਾ ਸਿਰਫ ਯੂਰਿਕ ਐਸਿਡ ਦੀ ਸਮੱਸਿਆ ਤੋਂ ਬਚ ਸਕਦਾ ਹੈ, ਸਗੋਂ ਜੇਕਰ ਤੁਸੀਂ ਇਸ ਸਮੱਸਿਆ ਤੋਂ ਪੀੜਤ ਹੋ ਤਾਂ ਇਸ ਨੂੰ ਘੱਟ ਵੀ ਕਰ ਸਕਦੇ ਹੋ। ਆਓ ਜਾਣਦੇ ਹਾਂ ਯੂਰਿਕ ਐਸਿਡ ਕੀ ਹੁੰਦਾ ਹੈ ਤੇ ਕਿਹੜੇ ਡਰਾਈ ਫਰੂਟਸ ਦਾ ਸੇਵਨ ਕਰਨ ਨਾਲ ਇਸ ਤੋਂ ਬਚਿਆ ਜਾ ਸਕਦਾ ਹੈ।ਯੂਰਿਕ ਐਸਿਡ ਸਾਡੇ ਸਰੀਰ ਦੀ ਪਾਚਨ ਪ੍ਰਕਿਰਿਆ ਤੋਂ ਪੈਦਾ ਹੋਣ ਵਾਲਾ ਕੂੜਾ ਹੁੰਦਾ ਹੈ, ਜਿਸ ਵਿਚ ਪਿਊਰੀਨ ਹੁੰਦਾ ਹੈ। ਜਦੋਂ ਇਹ ਪਿਊਰੀਨ ਸਰੀਰ ਦੇ ਅੰਦਰ ਟੁੱਟਦਾ ਹੈ ਤਾਂ ਇਸ ਵਿੱਚੋਂ ਯੂਰਿਕ ਐਸਿਡ ਨਿਕਲਦਾ ਹੈ, ਜਿਸ ਨਾਲ ਸਰੀਰ ‘ਚ ਚੁਭਣ ਤੇ ਦਰਦ ਹੁੰਦਾ ਹੈ। ਜਦੋਂ ਪਿਊਰੀਨ ਦੀ ਮਾਤਰਾ ਵਧ ਜਾਂਦੀ ਹੈ ਤਾਂ ਇਹ ਸਾਰੇ ਸਰੀਰ ‘ਚ ਫੈਲ ਜਾਂਦੀ ਹੈ ਅਤੇ ਫਿਰ ਜੋੜਾਂ ਦੇ ਦਰਦ, ਗਠੀਏ ਤੇ ਅਰਥਰਾਈਟਿਸ ਵਰਗੀਆਂ ਬਿਮਾਰੀਆਂ ਨੂੰ ਜਨਮ ਦਿੰਦੀ ਹੈ। ਪ੍ਰੋਟੀਨ, ਵਿਟਾਮਿਨ ਈ, ਮੈਗਨੀਸ਼ੀਅਮ ਤੇ ਫਾਈਬਰ ਨਾਲ ਭਰਪੂਰ ਬਦਾਮ ਦਾ ਨਿਯਮਤ ਸੇਵਨ ਸਰੀਰ ‘ਚ ਯੂਰਿਕ ਐਸਿਡ ਦੇ ਪੱਧਰ ਨੂੰ ਘਟਾਉਣ ‘ਚ ਮਦਦ ਕਰਦਾ ਹੈ। ਅਲਸੀ ਦੇ ਬੀਜਾਂ ‘ਚ ਜ਼ਰੂਰੀ ਫੈਟੀ ਐਸਿਡ ਹੁੰਦੇ ਹਨ, ਜੋ ਸਰੀਰ ‘ਚ ਪਿਊਰੀਨ ਦੀ ਮਾਤਰਾ ਨੂੰ ਘਟਾਉਂਦੇ ਹਨ ਜਿਸ ਨਾਲ ਯੂਰਿਕ ਐਸਿਡ ਦੀ ਸਮੱਸਿਆ ਤੋਂ ਛੁਟਕਾਰਾ ਮਿਲਦਾ ਹੈ। ਸੇਲੇਨਿਅਮ ਨਾਲ ਭਰਪੂਰ ਬ੍ਰਾਜ਼ੀਲ ਨਟਸ ਸਰੀਰ ‘ਚ ਯੂਰਿਕ ਐਸਿਡ ਨੂੰ ਬਹੁਤ ਤੇਜ਼ੀ ਨਾਲ ਘਟਾਉਂਦਾ ਹੈ। ਰੋਜ਼ਾਨਾ ਇਸ ਦਾ ਸੇਵਨ ਕਰਨ ਨਾਲ ਥਾਇਰਾਇਡ, ਦਿਲ ਦੀ ਸਮੱਸਿਆ, ਸਰੀਰਕ ਸੋਜ ਤੇ ਇੱਥੋਂ ਤਕ ਕਿ ਕੈਂਸਰ ਵਰਗੀਆਂ ਗੰਭੀਰ ਬਿਮਾਰੀਆਂ ਤੋਂ ਵੀ ਛੁਟਕਾਰਾ ਪਾਇਆ ਜਾ ਸਕਦਾ ਹੈ। ਮੈਗਨੀਸ਼ੀਅਮ, ਮੈਂਗਨੀਜ਼, ਵਿਟਾਮਿਨ ਕੇ ਤੇ ਵਿਟਾਮਿਨ ਬੀ6 ਵਰਗੇ ਪੋਸ਼ਕ ਤੱਤਾਂ ਨਾਲ ਭਰਪੂਰ ਕਾਜੂ ਦਾ ਨਿਯਮਤ ਸੇਵਨ ਕਰਨ ਨਾਲ ਜੋੜਾਂ ਦੇ ਦਰਦ ਵਰਗੀਆਂ ਸਮੱਸਿਆਵਾਂ ਤੋਂ ਰਾਹਤ ਮਿਲਦੀ ਹੈ। ਇੰਨਾ ਹੀ ਨਹੀਂ ਇਸ ‘ਚ ਮੌਜੂਦ ਚੰਗਾ ਕੋਲੈਸਟ੍ਰਾਲ ਦਿਲ ਨੂੰ ਸੁਰੱਖਿਅਤ ਰੱਖਣ ‘ਚ ਵੀ ਮਦਦ ਕਰਦਾ ਹੈ। ਅਖਰੋਟ ‘ਚ ਓਮੈਗਾ ਥ੍ਰੀ ਫੈਟੀ ਐਸਿਡ ਤੇ ਪ੍ਰੋਟੀਨ ਭਰਪੂਰ ਮਾਤਰਾ ‘ਚ ਪਾਇਆ ਜਾਂਦਾ ਹੈ, ਜੋ ਗਠੀਏ ਤੋਂ ਰਾਹਤ ਦਿਵਾਉਣ ‘ਚ ਮਦਦਗਾਰ ਸਾਬਿਤ ਹੁੰਦੇ ਹਨ। ਇੰਨਾ ਹੀ ਨਹੀਂ ਇਸ ‘ਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਹਾਰਡ ਯੂਰਿਕ ਐਸਿਡ ਕਾਰਨ ਹੋਣ ਵਾਲੇ ਦਰਦ ਤੋਂ ਰਾਹਤ ਦਿਵਾਉਂਦਾ ਹੈ।