ਵ੍ਹਟਸਐਪ ਦੀ ਵਰਤੋਂ ਭਾਰਤ ਵਿੱਚ ਲੱਖਾਂ ਯੂਜ਼ਰਜ਼ ਦੁਆਰਾ ਕੀਤੀ ਜਾਂਦੀ ਹੈ ਜੋ ਇਸਨੂੰ ਆਪਣੀ ਜ਼ਰੂਰਤ ਅਨੁਸਾਰ ਵਰਤਦੇ ਹਨ। ਆਪਣੇ ਗਾਹਕਾਂ ਨੂੰ ਬਿਹਤਰ ਅਨੁਭਵ ਪ੍ਰਦਾਨ ਕਰਨ ਲਈ, ਕੰਪਨੀ ਨੇ ਹਾਲ ਹੀ ਵਿੱਚ ਇੱਕ ਨਵਾਂ ਫੀਚਰ ਪੇਸ਼ ਕੀਤਾ ਹੈ। ਅਸੀਂ ਨਵੇਂ ਫਾਰਮੈਟਿੰਗ ਵਿਕਲਪਾਂ ਬਾਰੇ ਗੱਲ ਕਰ ਰਹੇ ਹਾਂ, ਜਿਸ ਵਿੱਚ ਤੁਸੀਂ ਆਪਣੀ ਚੈਟਿੰਗ ਨੂੰ ਬਿਹਤਰ ਬਣਾ ਸਕਦੇ ਹੋ। ਲੋਕਾਂ ਨੂੰ ਵ੍ਹਟਸਐੱਪ ’ਤੇ ਮੈਸੇਜ ਨੂੰ ਬਿਹਤਰ ਬਣਾਉਣ ਤੇ ਤਿਆਰ ਕਰਨ ਵਿੱਚ ਮਦਦ ਕਰਨ ਲਈ ਚਾਰ ਨਵੇਂ ਟੈਕਸਟ ਫਾਰਮੈਟਿੰਗ ਆਪਸ਼ਨਾਂ ਦਾ ਐਲਾਨ ਕੀਤਾ ਹੈ। ਤੁਹਾਨੂੰ ਦੱਸ ਦੇਈਏ ਕਿ ਕੰਪਨੀ ਦੇ ਮੁਖੀ ਤੇ ਸੀਈਓ ਮਾਰਕ ਜ਼ੁਕਰਬਰਗ ਨੇ ਆਪਣੇ ਵ੍ਹਟਸਐਪ ਚੈਨਲ ‘ਤੇ ਇਸ ਦਾ ਐਲਾਨ ਕੀਤਾ ਹੈ।ਵ੍ਹਟਸਐਪ ਦਾ ਇਹ ਨਵਾਂ ਟੈਕਸਟ ਫਾਰਮੈਟਿੰਗ ਵਿਕਲਪ ਯੂਜ਼ਰਜ਼ ਦਾ ਸਮਾਂ ਬਚਾਉਣ ਵਿੱਚ ਮਦਦ ਕਰ ਸਕਦਾ ਹੈ ਤੇ ਉਹਨਾਂ ਨੂੰ ਆਪਣੇ ਮੈਸੇਜ ਰਾਹੀਂ ਵਧੇਰੇ ਪ੍ਰਭਾਵਸ਼ਾਲੀ ਢੰਗ ਨਾਲ ਗੱਲਬਾਤ ਕਰਨ ਵਿੱਚ ਮਦਦ ਕਰ ਸਕਦਾ ਹੈ। ਵ੍ਹਟਸਐਪ ਨੇ ਆਪਣੇ ਗਾਹਕਾਂ ਲਈ ਨਵੇਂ ਫਾਰਮੈਟਿੰਗ ਵਿਕਲਪ ਪੇਸ਼ ਕੀਤੇ ਹਨ, ਜੋ ਸਾਰੇ ਐਂਡਰਾਇਡ, ਆਈਓਐਸ, ਵੈੱਬ ਤੇ ਮੈਕ ਡੈਸਕਟਾਪ ਯੂਜ਼ਰਜ਼ ਲਈ ਉਪਲਬਧ ਹਨ। ਵ੍ਹਟਸਐਪ ਨੇ ਐਲਾਨ ਕੀਤਾ ਹੈ ਕਿ ਚੈਨਲ ਐਡਮਿਨ ਵੀ ਇਨ੍ਹਾਂ ਵਿਕਲਪਾਂ ਦੀ ਵਰਤੋਂ ਕਰ ਸਕਣਗੇ। ਯੂਜ਼ਰਜ਼ ਹੁਣ ਡੈਸ਼ ਚਿੰਨ੍ਹ (-) ਤੋਂ ਬਾਅਦ ਸਪੇਸ ਤੇ ਫਿਰ ਉਹਨਾਂ ਦੇ ਸੰਦੇਸ਼ ਨੂੰ ਟਾਈਪ ਕਰਕੇ ਬੁਲੇਟਡ ਲਿਸਟਿੰਗ ਬਣਾ ਸਕਦੇ ਹਨ। ਇੱਕ ਨੰਬਰਡ ਲਿਸਟਿੰਗ ਬਣਾਉਣ ਲਈ, ਤੁਹਾਨੂੰ ਇੱਕ ਨੰਬਰ ਟਾਈਪ ਕਰਨ ਦੀ ਲੋੜ ਹੈ, ਉਸ ਤੋਂ ਬਾਅਦ ਇੱਕ ਪੀਰੀਅਡ ਅਤੇ ਫਿਰ ਇੱਕ ਸਪੇਸ ਦੇਣੀ ਹੋਵੇਗੀ। WhatsApp ਹੁਣ ਯੂਜ਼ਰਜ਼ ਨੂੰ ਇੱਕ ਸਪੇਸ ਤੋਂ ਬਾਅਦ ਚਿੰਨ੍ਹ (>) ਦੀ ਵਰਤੋਂ ਕਰਕੇ ਟੈਕਸਟ ਨੂੰ ਹਾਈਲਾਈਟ ਕਰਨ ਦੀ ਇਜਾਜ਼ਤ ਦਿੰਦਾ ਹੈ ਤੇ ਫਿਰ ਇਸਨੂੰ ਭੇਜਣ ਤੋਂ ਪਹਿਲਾਂ ਟੈਕਸਟ ਟਾਈਪ ਕਰੋ। ਯੂਜ਼ਰ ਹੁਣ ਬੈਕਟਿਕਸ (`) ਨੂੰ ਆਪਣੇ ਸੁਨੇਹਿਆਂ ਵਿੱਚ ਇਨਲਾਈਨ ਕੋਡ ਦੇ ਰੂਪ ਵਿੱਚ ਫਾਰਮੈਟ ਕਰਨ ਲਈ ਰੱਖ ਸਕਦੇ ਹਨ।