Tata Motors ਨੇ Tiago ਤੇ Tigor ਦੇ CNG AMT ਵੇਰੀਐਂਟ ਲਾਂਚ ਕੀਤੇ ਹਨ। ਟਾਟਾ ਮੋਟਰਜ਼ ਨੇ ਪਿਛਲੇ ਕੁਝ ਸਾਲਾਂ ‘ਚ ਆਪਣੀਆਂ ਕਾਰਾਂ ਲਈ ਨਵੀਂ ਤਕਨੀਕ ਵਿਕਸਿਤ ਕੀਤੀ ਹੈ। ਇਸ ਲੜੀ ‘ਚ ਕੰਪਨੀ ਨੇ ਆਪਣੇ Tiago ਤੇ Tigor ਦੇ CNG ਵਰਜ਼ਨ ‘ਚ AMT ਪ੍ਰਦਾਨ ਕੀਤੀ ਹੈ। ਆਓ, ਇਸ ਬਾਰੇ ਜਾਣ ਲੈਂਦੇ ਹਾਂ… Tiago CNG AMT ਤਿੰਨ ਵੇਰੀਐਂਟਸ ‘ਚ ਪੇਸ਼ ਕੀਤੀ ਜਾਵੇਗੀ ਤੇ ਇਸਦੀ ਕੀਮਤ 7.90 ਲੱਖ ਰੁਪਏ ਤੋਂ 8.80 ਲੱਖ ਰੁਪਏ ਦੇ ਵਿਚਕਾਰ ਹੋਵੇਗੀ। Tigor CNG AMT ਨੂੰ ਦੋ ਵੇਰੀਐਂਟ ‘ਚ ਪੇਸ਼ ਕੀਤਾ ਜਾਵੇਗਾ ਤੇ ਇਸ ਦੀ ਕੀਮਤ 8.85 ਲੱਖ ਰੁਪਏ ਤੋਂ 9.55 ਲੱਖ ਰੁਪਏ ਦੇ ਵਿਚਕਾਰ ਹੋਵੇਗੀ। ਤੁਹਾਨੂੰ ਦੱਸ ਦੇਈਏ ਕਿ ਇਹ ਸਾਰੀਆਂ ਕੀਮਤਾਂ ਐਕਸ-ਸ਼ੋਅਰੂਮ ਹਨ। ਨਵੀਆਂ CNG AMT ਕਾਰਾਂ ਲਈ ਬੁਕਿੰਗ ਪਹਿਲਾਂ ਹੀ ਖੁੱਲ੍ਹੀ ਹੋਈ ਹੈ ਅਤੇ ਟੋਕਨ ਰਕਮ 21,000 ਰੁਪਏ ਹੈ। ਟਾਟਾ ਨੇ ਇੰਜਣ ‘ਚ ਕੋਈ ਬਦਲਾਅ ਨਹੀਂ ਕੀਤਾ ਹੈ। ਇਹ ਅਜੇ ਵੀ 1.2-ਲੀਟਰ, 3-ਸਿਲੰਡਰ, ਕੁਦਰਤੀ ਤੌਰ ‘ਤੇ ਐਸਪੀਰੇਟਿਡ ਇੰਜਣ ਹੈ। ਜਦੋਂ ਪੈਟਰੋਲ ‘ਤੇ ਚੱਲਦੇ ਸਮੇਂ ਇਹ 86 bhp ਅਤੇ 113 Nm ਪੈਦਾ ਕਰਦਾ ਹੈ ਤੇ CNG ਮੋਡ ‘ਤੇ ਇਹ ਅੰਕੜੇ 73 bhp ਅਤੇ 95 Nm ਤਕ ਘਟ ਜਾਂਦੇ ਹਨ। ਗਿਅਰਬਾਕਸ ਵਿਕਲਪ ਇਕ 5-ਸਪੀਡ ਮੈਨੂਅਲ ਯੂਨਿਟ ਅਤੇ 5-ਸਪੀਡ AMT ਹਨ।