ਐਪਲ ਦੀ ਆਈਫੋਨ 16 ਸੀਰੀਜ਼ ਨੂੰ ਲੈ ਕੇ ਅਪਡੇਟਜ਼ ਕਾਫੀ ਸਮੇਂ ਤੋਂ ਆ ਰਹੇ ਹਨ। ਇਸ ਫਲੈਗਸ਼ਿਪ ਸੀਰੀਜ਼ ਨੂੰ ਸਾਲ ਦੇ ਅੰਤ ‘ਚ ਲਾਂਚ ਕੀਤੇ ਜਾਣ ਦੀ ਉਮੀਦ ਹੈ। ਪਰ ਲਾਂਚ ਤੋਂ ਪਹਿਲਾਂ ਸਾਹਮਣੇ ਆਉਣ ਵਾਲੇ ਸਪੈਕਸ ਨੇ ਯੂਜ਼ਰਜ਼ ਨੂੰ ਕਾਫੀ ਉਤਸ਼ਾਹਿਤ ਕਰ ਦਿੱਤਾ ਹੈ। ਹੁਣ ਆਈਫੋਨ 16 ਪ੍ਰੋ ਦੇ ਕੈਮਰਾ ਡਿਜ਼ਾਈਨ ਨੂੰ ਲੈ ਕੇ ਖਬਰ ਆਈ ਹੈ। ਕਿਹਾ ਗਿਆ ਹੈ ਕਿ ਕੈਮਰਾ ਨਵੇਂ ਡਿਜ਼ਾਈਨ ਦੇ ਨਾਲ ਆਵੇਗਾ। ਆਓ ਜਾਣਦੇ ਹਾਂ ਇਸ ਬਾਰੇ।ਇਕ ਰਿਪੋਰਟ ਮੁਤਾਬਕ iPhone 16 Pro ‘ਚ ਨਵਾਂ ਕੈਮਰਾ ਡਿਜ਼ਾਈਨ ਦੇਖਣ ਨੂੰ ਮਿਲੇਗਾ। ਐਕਸ ‘ਤੇ ਫੋਨ ਦੇ ਕੈਮਰਾ ਮੋਡਿਊਲ ਨੂੰ ਲੈ ਕੇ ਕੁਝ ਫੋਟੋਆਂ ਵੀ ਸਾਹਮਣੇ ਆਈਆਂ ਹਨ। ਇਕ ਟਿਪਸਟਰ Majin Bu ਨੇ ਐਕਸ ਅਕਾਊਂਟ ‘ਤੇ ਇਸ ਦੀਆਂ ਤਸਵੀਰਾਂ ਸ਼ੇਅਰ ਕੀਤੀਆਂ ਹਨ। ਜਿਸ ‘ਚ ਫੋਨ ਦਾ ਕੈਮਰਾ ਮੋਡਿਊਲ ਰੈਡੀਕਲ ਦਿਖਾਈ ਦਿੰਦਾ ਹੈ। ਹਾਲਾਂਕਿ, ਧਿਆਨ ਦੇਣ ਯੋਗ ਹੈ ਕਿ ਐਪਲ ਨੇ ਆਉਣ ਵਾਲੀ ਸੀਰੀਜ਼ ਨੂੰ ਲੈ ਕੇ ਕੋਈ ਅਪਡੇਟ ਨਹੀਂ ਦਿੱਤੀ ਹੈ। ਕੈਮਰਾ ਮੋਡਿਊਲ ਦੇ ਡਿਜ਼ਾਈਨ ਤੋਂ ਇਲਾਵਾ ਆਉਣ ਵਾਲੀ ਸੀਰੀਜ਼ ਦੇ ਕਈ ਸਪੈਕਸ ਦੇ ਵੇਰਵੇ ਵੀ ਸਾਹਮਣੇ ਆਏ ਹਨ। ਉਮੀਦ ਕੀਤੀ ਜਾ ਰਹੀ ਹੈ ਕਿ ਇਸ ਸੀਰੀਜ਼ ‘ਚ ਪਾਵਰ ਪ੍ਰਦਾਨ ਕਰਨ ਲਈ ਵੱਡੀ ਬੈਟਰੀ ਦਿੱਤੀ ਜਾਵੇਗੀ। ਪ੍ਰਦਰਸ਼ਨ ਨੂੰ ਯਕੀਨੀ ਬਣਾਉਣ ਲਈ, ਸੀਰੀਜ਼ ਦੇ ਪ੍ਰੋ ਮਾਡਲ ਨੂੰ Apple A18 ਬਾਇਓਨਿਕ ਚਿੱਪਸੈੱਟ ਦੇ ਨਾਲ ਪ੍ਰਦਾਨ ਕੀਤਾ ਜਾਵੇਗਾ। ਇਸ ਦੇ ਨਾਲ ਹੀ ਇਕ ਰਿਪੋਰਟ ਮੁਤਾਬਕ iPhone 16 Pro ਅਤੇ Pro Max ਮਾਡਲ ਵੱਡੀ ਡਿਸਪਲੇਅ ਦੇ ਨਾਲ ਆਉਣਗੇ। ਜੋ ਕ੍ਰਮਵਾਰ 6.27 ਤੇ 6.86 ਇੰਚ ਹੋਵੇਗਾ। ਦੋਵੇਂ ਡਿਸਪਲੇਅ 120 Hz ਰਿਫਰੈਸ਼ ਰੇਟ ਨਾਲ ਕੰਮ ਕਰਨਗੇ।